December 2014 Archive

ਨਸ਼ਿਆਂ ਦੀ ਤਸਕਰੀ ਦੇ ਮਾਮਲੇ ‘ਚ ਮਜੀਠੀਆਂ ਅੱਜ ਹੋਵੇਗਾ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼

ਪੰਜਾਬ ਵਿੱਚ ਨਸ਼ਿਆਂ ਦੇ ਵਾਪਾਰ ਵਿੱਚ ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ)ਦੇ ਸਾਹਮਣੇ ਪੰਜਾਬ ਦਾ ਮਾਲ ਮੰਤਰੀ ਬਿਕਰਮ ਮਜੀਠੀਆ ਅੱਜ ਜਾਂਚ ਲਈ ਪੇਸ਼ ਹੋਵੇਗਾ।

ਸ਼ੋਮਣੀ ਕਮੇਟੀ ਭਾਈ ਗੁਰਬਖਸ਼ ਸਿੰਘ ਹਾਈਜੈਕਰ ਦੀ ਯਾਦ ਵਿੱਚ ਬਣਾਏਗੀ ਲਾਇਬ੍ਰੇਰੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਪਿੱਛੇ ਹੋਈ ਆਪਣੀ ਮੀਟਿੰਗ ਵਿੱਚ 1982 ਦੇ ਵਿੱਚ ਏਅਰ ਇੰਡੀਆ ਦਾ ਜਹਾਜ ਅਗਵਾ ਕਰਨ ਵਾਲੇ ਭਾਈ ਗੁਰਬਖਸ਼ ਸਿੰਘ ਹਾਈਜੈਕਰ ਦੀ ਯਾਦ ਵਿੱਚ ਲਾਇਬ੍ਰੇਰੀ ਬਣਾਉਣ ਦਾ ਫੈਸਲਾ ਕੀਤਾ ਹੈ।

ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਦੇ ਮੁੱਦੇ ‘ਤੇ ਪੰਜ ਸਿੰਘ ਸਹਿਬਾਨ ਦੀ ਹੋਵੇਗੀ 2 ਜਨਵਰੀ ਨੂੰ ਮੀਟਿੰਗ

ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੱਲ ਕਿਹਾ ਕਿ ਅਦਾਲਤਾਂ ਵੱਲੌਂ ਦਿੱਤੀਆਂ ਗਈਆਂ ਸਜ਼ਾਵਾਂ ਪੂਰੀਆਂ ਕਰਨ ਉਪਰੰ ਤਵੀ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਦੇ ਮੁੱਦੇ ‘ਤੇ 2 ਜਨਵਰੀ ਨੂੰ ਹੋ ਰਹੀ ਮੀਟਿੰਗ ਵਿੱਚ ਵਿਚਾਰ ਕੀਤੀ ਜਾਵੇਗੀ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੁੱਪ ਤੋੜਦਿਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਲਿਖੇ ਪੱਤਰ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਖਰ ਮੋਨ ਖੋਲਦਿਆਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਅਨੇਕਾਂ ਸਾਲਾਂ ਤੋਂ ਟਾਡਾ ਐਕਟ ਦੇ ਹੇਠ ਉਮਰ ਭਰ ਲਈ ਨਜ਼ਰਬੰਦ ਸਿੱਖ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦਾ ਮੁੱਦਾ ਉਠਾਇਆ ਹੈ।

Sirdar Loveshinder Singh Dallewal

ਸਿਰਸੇ ਵਾਲੇ ਅਸਾਧ ਦੀ ਫਿਲਮ ਤੇ ਸੈਂਸਰ ਬੋਰਡ ਪਬੰਦੀ ਲਗਾਵੇ -ਸਿੱਖ ਜਥੇਬੰਦੀਆਂ ਯੂ,ਕੇ

ਸਰਸੇ ਦੇ ਬਦਨਾਮ ਅਸਾਧ ਜੋ ਕਿ ਬਲਾਤਕਾਰ ,ਕਤਲ ਅਤੇ ਆਪਣੇ ਚੇਲਿਆਂ ਨੂੰ ਨਿਪੁੰਸਕ ਬਣਾਉਣ ਵਰਗੇ ਸੰਗੀਨ ਕੇਸਾਂ ਦਾ ਸਾਹਣਾ ਕਰ ਰਹੇ ਗਰੁਮੀਤ ਰਾਮ ਰਹੀਮ ਵਲੋਂ ਬਣਾਈ ਗਈ ਫਿਲਮ “ ਰੱਬ ਦਾ ਦੂਤ” ( ਗੌਡ ਮੇਸੰਜਰ ) ਨੂੰ ਕੇਂਦਰੀ ਸੈਂਸਰ ਬੋਰਡ ਬੈਨ ਕਰੇ । ਇਸ ਫਿਲਮ ਵਿੱਚ ਅਖੌਤੀ ਸਾਧ ਦੀ ਸਿੱਖਾਂ ਸਮੇਤ ਦੂਜੇ ਧਰਮਾਂ ਪ੍ਰਤੀ ਪਹੁੰਚ ਠੀਕ ਨਹੀਂ ਹੈ ।

ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਖੁੱਲਾ ਪੱਤਰ

ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਜੀ ਆਪ ਵਲੋਂ ਹੋਰਨਾਂ ਪ੍ਰਾਂਤਾਂ ਵਲੋਂ ਸਜ਼ਾ-ਯਾਫਤਾ ਪਰ ਪੰਜਾਬ ਵਿਚ ਜਾਂ ਪੰਜਾਬ ਤੋਂ ਬਾਹਰ ਜੇਲ੍ਹਾਂ ਵਿਚ ਨਜ਼ਰਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਸਬੰਧਤ ਪਦਵੀਆਂ ਨੂੰ ਪੱਤਰ ਲਿਖਣ ਦੀ ਗੱਲ ਅਖਬਾਰਾਂ ਵਿਚ ਪੜ੍ਹੀ ਤਾਂ ਮਨ ਵਿਚ ਆਇਆ ਕਿ ਅਜਿਹੀਆਂ ਗੱਲਾਂ ਤਾਂ ਤੁਸੀਂ 1997 ਦੀਆਂ ਚੋਣਾਂ ਦੇ ਮੈਨੀਫੈਸਟੋ ਵਿਚ ਵੀ ਕੀਤੀ ਸੀ ਪਰ ਉਸ ਤੋਂ ਬਾਅਦ ਤੀਜੀ ਵਾਰ ਸਰਕਾਰ ਬਣਨ ਤੋਂ ਹੁਣ ਤੱਕ ਵੀ ਇਹ ਰਿਹਾਈਆਂ ਕਾਗਜਾਂ ਨੂੰ ਕਾਲਾ ਕਰਨ ਤੱਕ ਹੀ ਸੀਮਤ ਹਨ।

ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਨਵੇ ਸਿੱਖ ਭਵਿੱਖ ਦੇ ਦਿਸਹੱਦੇ

ਵਿਸ਼ਵ ਦੇ ਸਾਰੇ ਧਰਮਾਂ ਅਤੇ ਕੌਮਾਂ ਦੀ ਹੋਂਦ ਉਨ੍ਹਾਂ ਦੇ ਵਿਚਾਰਧਾਰਕ ਸੱਚ ਉੱਤੇ ਅਧਾਰਿਤ ਹੈ।ਉਨ੍ਹਾਂ ਦਾ ਉਨ੍ਹਾਂ ਦੇ ਵਿਰੋਧੀਆਂ ਲਈ ਝੂਠ ਵੀ ਹੋ ਸਕਦਾ ਹੈ।ਸੱਚ ਅਤੇ ਝੂਠ ਦੀ ਇਸ ਲੜਾਈ ਅਤੇ ਆਪਸੀ ਵਿਰੋਧ ਦਾ ਸਾਹਮਣਾ ਕਰਨ ਲਈ ਹਰ ਕੌਮ ਸਮੇਂ ਸਮੇਂ ਆਪਣੇ ਵਿਰੋਧੀਆਂ ਦਾ ਟਕਰਾ ਕਰਦੀ ਰਹਿੰਦੀ ਹੈ।

ਗੁਰੂ ਆਸਰਾ ਟਰੱਸਟ ਦੇ ਮੁਖੀ ਕੰਵਰਪਾਲ ਸਿੰਘ ਧਾਮੀ ਦੇਸ਼ ਧਰੋਹ ਦੇ ਮਾਮਲੇ ‘ਚੋਂ ਬਾਇੱਜ਼ਤ ਬਰੀ

ਗੁਰੂ ਆਸਰਾ ਟਰੱਸਟ ਦੇ ਮੁੱਖੀ ਕੰਵਰਪਾਲ ਸਿੰਘ ਧਾਮੀ ਨੂੰ ਮੋਹਾਲੀ ਪੁਲਿਸ ਵੱਲੋਂ ਦਰਜ਼ ਕਰੀਬ ਨੌ ਸਾਲ ਪੁਰਾਣੇ ਦੇਸ਼ ਧਰੋਹ ਦੇ ਇੱਕ ਕੇਸ ਵਿੱਚੋਂ ਇੱਥੋਂ ਦੀ ਅਦਾਲਤ ਨੇ ਬਾ ਇੱਜ਼ਤ ਬਰੀ ਕਰ ਦਿੱਤਾ ਹੈ।

ਸਿੱਖ ਕਿਉਂ ਰੁਲਦੇ ਜਾਂਦੇ ਨੇ? ਸਿੱਖ ਕਿਉਂ ਭੁੱਲਦੇ ਜਾਂਦੇ ਹਨ?

ਦਸੰਬਰ ਤੇ ਜਨਵਰੀ ਦੇ ਦਿਨ ਸਾਡੀਆਂ ਅੱਖਾਂ ਸੁੱਚੇ ਹੰਝੂਆਂ ਨੂੰ ਸੱਦਾ ਦਿੰਦੀਆਂ ਹਨ। ਸਮਾਂ ਤੇਜ਼ੀ ਨਾਲ ਪਿਛਾਂਹ ਵੱਲ ਮੁੜਦਾ ਹੈ ਤੇ ਸਾਡੀਆਂ ਯਾਦਾਂ ਅਨੰਦਪੁਰ, ਸਰਸਾ ਨਦੀ, ਚਮਕੌਰ, ਮਾਛੀਵਾੜਾ, ਸਰਹਿੰਦ ਅਤੇ ਮੁਕਤਸਰ ਦੀਆਂ ਪਰਿਕਰਮਾ ਕਰਨ ਲੱਗ ਜਾਂਦੀਆਂ ਹਨ।

ਚਮਕੌਰ ਦੀ ਜੰਗ : ਰੂਹਾਨੀ ਰੰਗਾਂ ਦਾ ਇਤਿਹਾਸਕ ਮਿਲਣ

ਲੇਖਕ: ਸ. ਕਰਮਜੀਤ ਸਿੰਘ, ਸਾਬਕਾ ਸਹਾਇਕ ਸੰਪਾਦਕ, ਪੰਜਾਬੀ ਟ੍ਰਿਬਿਊਨ ਚਮਕੌਰ ਦੀ ਜੰਗ ਇਤਿਹਾਸ ਦੀ ਉਹ ਅਜਬ ਘਟਨਾ ਹੈ, ਜੋ ਖਾਲਸੇ ਦੇ ਤਨ ਮਨ ਨੂੰ ਸਦਾ ਤਰੋ-ਤਾਜ਼ਾ ਰੱਖੇਗੀ। ਇਸ ਵਿਚ ਅੰਮ੍ਰਿਤ ਵੇਲੇ ਦੀ ਰੂਹਾਨੀ ਤਾਜ਼ਗੀ ਤੇ ਖੁਸ਼ੀ ਹੈ ਪਰ ਨਾਲ ਹੀ ਦੁਖ ਵਿਚ ਸੁਖ ਨੂੰ ਮਨਾਉਣ ਦੀ ਰੂਹਾਨੀ ਉਦਾਸੀ ਵੀ ਹੈ। ਇਹ ਘਟਨਾ ਇਤਿਹਾਸ ਦੀਆਂ ਖੁਸ਼ਕ ਹੱਦਾਂ ਨੂੰ ਤੋੜਦੀ ਹੋਈ ਕਿਸੇ ਮਹਾਨ ਅਨੁਭਵ ਨਾਲ, ਜੀਵਨ ਦੇ ਧੁਰੋਂ ਆਏ ਨਿਯਮਾਂ ਨਾਲ ਜਾਂ ਇਲਾਹੀ ਪੈਂਡਿਆਂ ਨਾਲ ਗੂੜ੍ਹੀਆਂ ਸਾਂਝਾਂ ਪਾਉਂਦੀ ਜਾਪਦੀ ਹੈ।

« Previous PageNext Page »