ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲ਼ਿਆਂ ਵੱਲੋਂ ਆਰੰਭੇ ਸਿੱਖਾਂ ਦੇ ਕੌਮੀ ਸੰਘਰਸ਼ ਦੌਰਾਨ ਆਪਣੀਆਂ ਜਿੰਦਗੀਆਂ ਕੌਮ ਦੇ ਲੇਖੇ ਲਾਉਣ ਤੁਰੇ ਕੌਮੀ ਮਰਜੀਵੜਿਆਂ ਨੂੰ ਭਾਰਤ ਦੀਆਂ ਅਦਾਲਤਾਂ ਵੱਲੋਂ ਦਿੱਤੀਆਂ ਗਈਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਸਰਕਾਰ ਵੱਲੋਂ ਰਿਹਾਅ ਨਹੀਂ ਕੀਥਾ ਜਾ ਰਿਹਾ।
ਨਾਨਕਸ਼ਾਹੀ ਕੈਲੰਡਰ ਮੁੱਦੇ ‘ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਅਤੇ ਸੰਤ ਸਮਾਜ ਵਿੱਚ ਟਕਰਾਅ ਦੇ ਚੱਲਦਿਆਂ ਅੱਜ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਾਹਮਣੇ ਸੰਤ ਸਮਾਜ ਨੇ ਜੱਥੇਦਾਰ ਨੰਦਗੜ੍ਹ ਨੂੰ ਆਪਣੇ ਅਹੁਦੇ ਤੋਂ ਹਟਾਉਣ ਦੀ ਮੰਗ ਰੱਖ ਦਿੱਤੀ ਹੈ।ਉਪ ਮੁੱਖ ਮੰਤਰੀ ਨੇ ਅੱਜ ਦਿੱਲੀ ਵਿੱਚ ਸ਼ਾਮ 6 ਵਜੇ ਸੰਤ ਸਮਾਜ ਦੇ ਆਗੂਆਂ ਨਾਲ ਮੀਟਿੰਗ ਕੀਤੀ।
ਨਾਨਕਸ਼ਾਹੀ ਕੈਲੰਡਰ ਸਮੇਤ ਵੱਖ-ਵੱਖ ਭੱਖਦੇ ਸਿੱਖ ਮਸਲ਼ਿਆਂ ‘ਤੇ ਵੀਚਾਰ ਕਰਨ ਲਈ 2 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋ ਰਹੀ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ।
ਬਲਾਤਕਾਰ, ਕਤਲ ਅਤੇ ਹੋਰ ਸੰਗੀਨ ਜ਼ੁਰਮਾਂ ਦਾ ਸੀਬੀਆਈ ਅਦਲਾਤ ਵਿੱਚ ਸਾਹਮਣਾ ਕਰ ਰਹੇ ਬਦਨਾਮ ਸੌਦਾ ਸਾਧ ਰਾਮ ਰਹੀਮ ਵੱਲੋਂ ਬਣਾਈ ਫਿਲਮ ‘ਤੇ ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰ ਤੋਂ ਪਾਬੰਦੀ ਦੀ ਮੰਗ ਕਰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਕਿਹਾ ਕਿ ਸੌਦਾ ਸਾਧ ਗੁਰਮੀਤ ਰਾਮ ਰਹੀਮ ਵੱਲੋਂ ਬਣਾਈ ਗਈ ਫ਼ਿਲਮ 'ਮੈਸੰਜਰ ਆਫ਼ ਗੌਡ' (ਪ੍ਰਮਾਤਮਾ ਦਾ ਫਰਿਸ਼ਤਾ) 'ਤੇ ਤੁਰੰਤ ਪਾਬੰਦੀ ਲਾਈ ਜਾਵੇ, ਕਿਉਂਕਿ ਇਹ ਸਮਾਜ ਤੇ ਆਪਸੀ ਭਾਈਚਾਰੇ ਵਿਚ ਨਫ਼ਰਤ ਫੈਲਾਉਂਦੀ ਹੈ।
ਦਮਦਮੀ ਦਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਦੀ ਅਗਵਾਈ 'ਚ ਸੰਤ ਸਮਾਜ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖ ਅਹੁਦੇਦਾਰਾਂ ਸਮੇਤ ਹੋਰਨਾਂ ਸੰਸਥਾਵਾਂ ਦੇ ਨੁਮਾਇੰਦਿਆਂ 'ਤੇ ਆਧਾਰਿਤ ਇੱਕ ਵਫ਼ਦ ਨੇ ਸਿੱਖ ਕੌਮ ਨਾਲ ਸਬੰਧਿਤ ਅਹਿਮ ਮਸਲਿਆਂ ਬਾਰੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ।
ਫਿਲਮ ਐਕਟਰ ਅਮਿਰਖਾਨ ਦੀ ਰਿਲੀਜ਼ ਹੋਈ ਫਿਲਮ ਪੀਕੇ ਖਿਲਾਫ ਗੁੱਸਾ ਕੱਢਦਿਆਂ ਅੱਜ ਇੱਥੇ ਸਵੇਰੇ ਬਜਰੰਗ ਦਲ ਦੇ ਸ਼ਹਿਰੀ ਯੂਨਿਟ ਦੇ ਪ੍ਰਧਾਨ ਜਵਲਿਤ ਮਹਿਤਾ ਦੀ ਅਗਵਾਈ ਵਿੱਚ 20 ਤੋਂ ਵੱਧ ਵਰਕਰਾਂ ਨੇ ਆਸ਼ਰਮ ਰੋਡ ’ਤੇ ਸਿਟੀ ਗੋਲਡ ਅਤੇ ਸ਼ਿਵ ਸਿਨੇਮਾ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਟਿਕਟ ਖਿੜਕੀਆਂ ਦੀ ਭੰਨ-ਤੋੜ ਕੀਤੀ ਅਤੇ ਫਿਲਮ ਦੇ ਪੋਸਟਰ ਪਾੜ ਦਿੱਤੇ। ਪੁਲੀਸ ਡਿਪਟੀ ਕਮਿਸ਼ਨਰ ਵਿਰੇਂਦਰ ਸਿਨਹਾ ਯਾਦਵ ਦੀ ਅਗਵਾਈ ਹੇਠ ਪੁਲੀਸ ਪਾਰਟੀ ਮੌਕੇ ਉੱਤੇ ਪੁੱਜੀ ਪ੍ਰੰਤੂ ਜਦ ਤੱਕ ਪ੍ਰਰਦਸ਼ਨਕਾਰੀ ਉਥੋਂ ਭੱਜ ਚੁੱਕੇ ਸਨ।
ਦਲ ਖ਼ਾਲਸਾ ਦੇ ਯੂਥ ਵਿੰਗ ‘ਸਿੱਖ ਯੂਥ ਆਫ਼ ਪੰਜਾਬ’ ਵੱਲੋਂ ਸੰਵਿਧਾਨ ਦੀ ਧਾਰਾ 25 ਬੀ ਵਿੱਚ ਸੋਧ ਕਰਵਾਉਣ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਨਵੇਂ ਸਾਲ ਪਹਿਲੀ ਜਨਵਰੀ ਨੂੰ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ।ਇਹ ਫ਼ੈਸਲਾ ਨੌਜਵਾਨ ਜਥੇਬੰਦੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ ਜਿਸ ਵਿੱਚ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਤੇ ਮਨਜਿੰਦਰ ਸਿੰਘ ਜੰਡੀ ਨੇ ਹਿੱਸਾ ਲਿਆ।
ਭਾਰਤ ਵਿੱਚ ਹਿੰਦੂਤਵੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਬਨਣ ਤੋਂ ਬਾਅਦ ਆਰ ਐਸ ਐਸ ਅਤੇ ਹੋਰ ਹਿੰਦੂਤਵੀ ਜੱਥਬੰਦੀ ਵੱਲੋਂ ਸਮੁੱਚੇ ਭਾਰਤ ਵਿੱਚ ਆਰੰਭੀ ਧਰਮ ਬਦਲਣ ਦੀ ਲਹਿਰ ਦਾ ਸਿੱਖਾਂ ਵੱਲੌਂ ਵਿਰੋਧ ਕੀਤੇ ਜਾਣ ‘ਤੇ ਸਿੱਖਾਂ ਨੂੰ ਆਪਣੇ ਹੱਕ ਵਿੱਚ ਖੜਾ ਕਰਨ ਲਈ ਸੰਘ ਨੇ ਨਵਾਂ ਪੈਂਤੜਾ ਖੇਡਦਿਆਂ ਗੁਰੂ ਨਗਰੀ ਅੰਮਿ੍ਤਸਰ 'ਚ ਆਪਣੀ ਸਹਿਯੋਗੀ ਜਥੇਬੰਧੀ ਧਰਮ ਜਾਗਰਗੀ ਸੰਸਥਾਨ ਰਾਹੀਂ 30 ਸਿੱਖਾਂ ਤੋਂ ਇਸਾਈ ਬਣੇ ਪਰਿਵਾਰਾਂ ਨੂੰ ਮੁੜ ਸਿੱਖ ਧਰਮ ਵਿਚ ਸ਼ਾਮਿਲ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਹੈ ।
ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਬੇਬਾਕੀ ਨਾਲ ਬੋਲਣ ਅਤੇ ਆਰ. ਐੱਸ ਐੱਸ ਦੀਆਂ ਸਿੱਖ ਧਰਮ ਵਿਰੋਧੀ ਗਤੀਵਿਧੀਆਂ ਦੀ ਜਨਤਕ ਆਲੋਚਨਾ ਕਰਨ ਵਤਲੇ ਤਖਤ ਸ਼ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਨੂੰ ਅਹੁਦੇ ਤੋਂ ਹਟਾਣ ਦੀ ਲੱਗਭੱਗ ਤਿਆਰੀ ਹੋ ਚੁੱਕੀ ਹੈ ਅਤੇ ਇਸ ਸਬੰਧੀ ਅੱਜ ਦਿੱਲੀ ਵਿੱਚ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੰਤ ਸਮਾਜ ਦੇ ਆਗੂਆਂ ਨਾਲ ਮੀਟਿੰਗ ਕਰਨੀ ਹੈ।
ਵਿਵਾਦਤ ਡੇਰਾ ਸੌਦਾ ਸਿਰਸਾ ਦੇ ਸਾਧ ਗੁਰਮਤਿ ਰਾਮ ਰਹੀਮ ਵੱਲੋਂ ਬਣਾਈ ਗਈ ਫਿਲਮ ਦੇ ਪ੍ਰਚਾਰ ਲਈ ਪੰਜਾਬ ਵਿੱਵ ਡੇਰੇ ਵੱਲੋਂ ਵੱਡੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਸਦੇ ਪ੍ਰਚਾਰ ਲਈ ਦੋ ਲੱਖ ਟੀ ਸ਼ਰਟਾਂ ਪੰਜਾਬ ਦੇ ਡੇਰਿਆਂ ਵਿੱਚ ਪਹੁੰਚ ਚੁੱਕੀਆਂ ਹਨ।
Next Page »