ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥਟਦਾਰ ਗਿਆਨੀ ਗੁਰਬਚਨ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੁੱਕੀ ਜਿਮੇਵਾਰੀ ਨੂੰ ਨਿਭਾਉਣਾ ਤਾਂ ਕੀ ਸੀ , ਉਨ੍ਹਾਂ ਤਾਂ ਉਲਟਾ ਭਾਈ ਗਰੁਬਖਸ ਸਿੰਘ ਨੂੰ ਹੀ ਕੋਸਣਾਂ ਸ਼ੁਰੂ ਕਰ ਦਿੱਤ ਹੈ।ਜਿੱਥੇ ਉਨ੍ਹਾਂ ਆਪਣੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਯਤਨਾਂ ਕਰਕੇ ਆਪਣੇ ਮੁੰਹੋ ਮੀਆਂ ਮਿੱਠੂ ਬਣੇ ਉੱਥੇ ਉਨਾਂ ਕਿਹਾ ਕਿ ਸਰਕਾਰਾਂ ਤੇ ਦਬਾਅ ਬਣਾਉਣ ਦੇ ਹੋਰ ਵੀ ਕਈ ਢੰਗ ਹਨ ਤੇ ਭੁੱਖ ਹੜਤਾਲ ਕਰਨੀ ਤਾਂ ਸਿੱਖ ਪੰਥ ‘ਚ ਵੈਸੇ ਵੀ ਮਨਾਹੀ ਹੈ। ਭੁੱਖ ਹੜਤਾਲ ਵੀ ਉਨ੍ਹਾਂ ਕਰਮ ਕਾਂਡਾਂ ਦਾ ਇੱਕ ਹਿੱਸਾ ਹੈ, ਜਿਨ੍ਹਾਂ ਦਾ ਗੁਰਬਾਣੀ ‘ਚ ਪੂਰੀ ਤਰ੍ਹਾਂ ਖੰਡਨ ਕੀਤਾ ਗਿਆ ਹੈ, ਇਸ ਲਈ ਗੁਰਬਖਸ਼ ਸਿੰਘ ਵੱਲੋਂ ਭੁੱਖ ਹੜਤਾਲ ਕਰਨਾ ਸਹੀ ਨਹੀਂ ਮੰਨਿਆ ਜਾ ਸਕਦਾ।
ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਨ ਉਪਰੰਤ ਵੀ ਭਾਰਤ ਦੀਆਂ ਵੱਖ ਵੱਖ ਜੇਲਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਬਾਈ ਗੁਰਬਖਸ ਸਿੰਘ ਖਾਲਸਾ ਵੱਲੋਂ ਸ਼ੁਰੂ ਹੜਤਾਲ 11ਵੱਲੋਂ ਦਿਨ ਵਿੱਚ ਪਹੁੰਚ ਗਈ ਹੈ, ਪਰ ਅਜੇ ਤੱਕ ਸਿੱਖ ਦੀ ਕਿਸੇ ਕੇਂਦਰੀ ਸ਼ਖਸ਼ੀਅਤ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਨ੍ਹਾਂ ਨਾਲ ਗੱਲਬਾਤ ਕਰਨ ਜਾਂ ਸਹਿਯੋਗ ਦੇਣ ਲਈ ਕੋਈ ਵੀ ਨਹੀਂ ਪਹੁੰਚਿਆਂ।
ਪਿੱਛਲੇ ਕਈ ਦਹਾਕਿਆਂ ਤੋਂ ਆਪਣੇ ਲਈ ਅਛੂਤ ਸਮਝਦੀ ਭਾਜਪਾ ਨੇ ਹੁਣ ਪੰਜਾਬ ਅੰਦਰ ਆਪਣੀ ਭਲ ਬਣਾਉਣ ਲਈ ਪੰਜਾਬ ਦੇ ਅਤੇ ਸਿੱਖਾਂ ਦੇ ਮੁੱਦਿਆਂ ਵਾਲ ਹਮਦਰਦੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ।ਚਾਹੇ ਉਹ ਵਿਦੇਸ਼ੀ ਬੈਠੇ ਸਿੱਖਾਂ ਦੀ ਕਾਲੀ ਸੂਚੀ ਦਾਤ ਮੁੱਦਾ ਹੋਵੇ ਜਾਂ ਲੰਮੇ ਸਮੇਂ ਤੋਂ ਬਾਰਤੀ ਜੇਲਾਂ ਵਿੱਚ ਬੰਦ ਸਿੱਖ ਸਿਆਸੀ ਨਜ਼ਰਬੰਦਾਂ ਦਾ।
ਪੰਜਾਬ ਵਿੱਚ ਭਾਜਪਾ ਵੱਲੋਂ ਆਪਣੇ ਦਮ 'ਤੇ ਸਰਕਾਰ ਬਣਾਉਣ ਲਈ ਸਿੱਖ ਉਮੀਦਵਾਰਾਂ ਦੀ ਭਾਲ ਸ਼ੁਰੂ ਕੀਤੀ ਜਾ ਰਹੀ ਹੈ, ਕਿਉਕਿ ਭਾਜਪਾ ਵਿੱਚ ਗੱਲ ਚੰਗੀ ਤਰਥ ਸਮਝਦੀ ਹੈ ਕਿ ਸਿੱਖ ਬਹੁਗਿਣਤੀ ਸੁਭੇ ਵਿੱਚ ਉਹ ਸਿੱਖਾਂ ਤੋਂ ਬਿਨਾਂ ਸਰਕਾਰ ਬਣਾਉਣ ਵਿੱਚ ਕਦੇ ਵੀ ਸਫਲ਼ ਨਹੀਂ ਹੋਵੇਗੀ।
ਸਿੱਖ ਹਿੱਤਾਂ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੀ ਜੱਥੇਬੰਦੀ ਦਲ ਖਲਾਸਾ ਸਿੱਖ ਸੰਘਰਸ਼ ਦੀ ਲੋਅ ਨੂੰ ਜਗਦਾ ਰੱਖਣ ਲਈ ਅਤੇ ਕੌਮ ਵਿੱਚ ਜਾਗ੍ਰਤੀ ਲਿਆਉਣ ਲਈ ਅੰਮ੍ਰਿਤਸਰ ਵਿੱਚ 10 ਦਸੰਬਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਰੈਲੀ ਅਤੇ ਮਾਰਚ ਕੀਤਾ ਜਾਵੇਗਾ।
ਪਿੱਛਲੇ ਕੁਝ ਦਹਾਕਿਆਂ ਤੋਂ ਬਾਦਲ ਦਲ ਭਾਰਤੀ ਸਟੇਟ ਦੇ ਥਾਪੜੇ ਸਦਕਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸਿੱਖ ਰਾਜਨੀਤੀ 'ਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋ ਗਿਆ ਹੈ। ਭਾਰਤ ਦੀਆਂ ਦੋਵਾਂ ਕੇਦਰੀਂ ਪਾਰਟੀਆਂ ਭਾਜਪਾ ਅਤੇ ਕਾਂਗਰਸ ਨੇ ਇਸ ਕਾਰਜ਼ ਲਈ ਬਾਦਲ ਦਲ ਦੀ ਪੂਰੀ ਤਰਾਂ ਪਿੱਠ ਥਾਪੜੀ।
ਸੱਤਾ ਦੇ ਨਸ਼ੇ ਵਿੱਚ ਚੂਰ ਹਿੰਦੂਕੱਟੜ ਪੰਥੀ ਆਰ. ਐੱਸ. ਐੱਸ ਇਸ ਹੱਦ ਤੱਕ ਜਾ ਪਹੁੰਚੀ ਹੈ ਕਿ ਉਹ ਸਿੱਖਾਂ ਦੇ ਤਖਤ ਸਾਹਿਬਾਨਾਂ 'ਤੇ ਵੀ ਆਪਣੇ ਸਮਾਗਮ ਕਰਨ ਦੀ ਜੂਅਰਤ ਕਰਨ ਲੱਗ ਪਈ ਹੈ। ਇਹ ਗੱਲ ਵੱਖ ਹੈ ਕਿ ਉਸਦੀ ਅਜੇ ਦੱਲ ਗਲਦੀ ਨਹੀ ਲੱਗਦੀ।ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਨੰਦਗੜ ਵੱਲੋਂ ਲਏ ਗਏ ਸਖਤ ਸਟੈਂਡ ਕਰਕੇ ਆਰ. ਐਸ. ਐਸ. ਵੱਲੋਂ ਤਖਤ ਸਾਹਿਬ ਵਿਖੇ ਰੱਖੇ ਭਗਵੇਂ ਸਮਾਗਮ ਨੂੰ ਰੋਕ ਦਿੱਤਾ ਗਿਆ ਹੈ।
ਜੰਮੂ-ਕਸ਼ਮੀਰ ਅਤੇ ਝਾਰਖੰਡ 'ਚ ਵਿਧਾਨ ਸਭਾ ਦੀਆਂ ਮੰਗਲਵਾਰ ਨੂੰ ਪੈਣ ਵਾਲੀਆਂ ਪਹਿਲੇ ਗੇੜ ਦੀਆਂ ਵੋਟਾਂ ਲਈ ਪ੍ਰਚਾਰ ਮੁਹਿੰਮ ਅੱਜ ਖ਼ਤਮ ਹੋ ਗਈ। ਪਹਿਲੇ ਗੇੜ 'ਚ 25 ਨਵੰਬਰ ਨੂੰ ਜੰਮੂ-ਕਸ਼ਮੀਰ ਦੀਆਂ 15 ਅਤੇ ਝਾਰਖੰਡ ਦੀਆਂ ਨਕਸਲ ਪ੍ਰਭਾਵਤ 13 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈਣਗੀਆਂ।
ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਆਰਐੱਸਐੱਸ ਦੀਆਂ ਭਾਰਤ ਭਰ ਵਿੱਚ ਵਧ ਰਹੀਆਂ ਗਤੀਵਿਧੀਆਂ ਦਾ ਨੋਟਿਸ ਲੈਦਿਆਂ ਕਿਹਾ ਕਿ ਆਰ. ਐੱਸ. ਐੱਸ ਦਾ ਏਜੰਡਾ ਭਾਰਤ ਲਈ ਘਾਤਕ ਹੈ ਕਿਉਂਕਿ ਇਹ ਸ਼ੁਰੂ ਤੋਂ ਹੀ ਘੱਟ ਗਿਣਤੀਆਂ ਦਾ ਵਿਰੋਧੀ ਰਿਹਾ ਹੈ।
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਅੰਮ੍ਰਿਤਸਰ ਸਾਹਿਬ ਤੋਂ ਸਾਬਕਾ ਭਾਜਪਾ ਐੱਮਪੀ ਨਵਜੋਤ ਸਿੱਧੂ ਵੱਲੋਂ ਗੁਰਬਾਣੀ ਦੀ ਬੇਅਦਬੀ ਕਰਨ ਦੇ ਮਾਮਲੇ ਵਿੱਚ ਗਿਆਨੀ ਗੁਰਬਚਨ ਸਿੰਘ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਲਿੱਖ ਕੇ ਸਿੱਧੂ ਖਿਾਲਫ ਕਾਰਵਾਈ ਦੀ ਮੰਗ ਕੀਤੀ ਹੈ।
« Previous Page — Next Page »