November 2014 Archive

ਜੇਕਰ ਭਾਰਤ ਸਰਕਾਰ ਤੇ ਭਾਰਤ ਵਾਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਆਪਣੀ ਹੋਂਦ ਬਚੀ ਰਹਿਣ ਦਾ ਕਾਰਨ ਮੰਨਦੇ ਹਨ ਤਾਂ ਦੇਸ਼ ਭਰ ਦੀਆਂ ਜੇਲ੍ਹਾਂ ‘ਚ ਸਜ਼ਾ ਕੱਟਣ ਦੇ ਬਾਵਜੂਦ ਨਜ਼ਰਬੰਦ ਸਿੱਖ ਤੁਰੰਤ ਰਿਹਾਅ ਕੀਤੇ ਜਾਣ : ਭਾਈ ਪੰਥਪ੍ਰੀਤ ਸਿੰਘ ਖਾਲਸਾ

ਕੈਨੇਡਾ 'ਚ ਸਿੱਖੀ ਪ੍ਰਚਾਰ ਲਈ ਪੁੱਜੇ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਬੋਲਦਿਆਂ ਕਿਹਾ ਕਿ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਤੇ ਦੇਸ਼ ਵਾਸੀ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਆਪਣੀ ਹੋਂਦ ਬਚੀ ਰਹਿਣ ਦਾ ਕਾਰਨ ਮੰਨਦੇ ਹਨ ਤਾਂ ਦੇਸ਼ ਭਰ ਦੀਆਂ ਜੇਲ੍ਹਾਂ 'ਚ ਸਜ਼ਾ ਕੱਟਣ ਦੇ ਬਾਵਜੂਦ ਨਜ਼ਰਬੰਦ ਅਤੇ ਬੇਕਸੂਰ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਇਟਲੀ ਦੀ ਅਦਾਲਤ ਨੇ ਸਿੱਖ ਨੂੰ ਜਨਤਕ/ਕੰਮਕਾਰ ਵਾਲੀ ਥਾਂ ‘ਤੇ ਕਿਰਪਾਨ ਪਾਕੇ ਜਾਣ ਨੁੰ ਦਿੱਤੀ ਇਜ਼ਾਜਤ

ਪੰਜ ਕੱਕਾਰਾਂ ਵਿੱਚੋਂ ਕਿਰਪਾਨ ਧਾਰਨ ਕਰਨ ਨੂੰ ਲੈਕੇ ਸਿੱਖ ਕੌਮ ਨੂੰ ਵੱਖ ਵੱਖ ਦੇਸ਼ਾਂ ਵਿੱਚ ਕਈ ਕਾਨੂੰਨੀ ਅਤੇ ਸਮਾਜਿੱਕ ਅੜਚਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਿੱਖ ਕੌਮ ਆਪਣੇ ਪੰਜ ਕਕਾਰਾਂ ਵਿਚੋਂ ਪ੍ਰਮੁੱਖ ਸ੍ਰੀ ਸਾਹਿਬ ਅਤੇ ਦਸਤਾਰ ਦੀ ਮੁਸ਼ਕਿਲ ਦੇ ਹੱਲ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ।

ਤਖਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧ ਬੋਰਡ ਨੂੰ ਸੌਂਪਣ ਲਈ ਸਰਕਾਰ ਨੂੰ ਦਿੱਤਾ ਮੰਗ ਪੱਤਰ

ਪਿੱਛਲੇ 14 ਸਾਲਾਂ ਤੋਂ ਤਖਤ ਸ੍ਰੀ ਸਚਖੰਡ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਨੂੰ ਮਹਾਂਰਾਸ਼ਟਰ ਸਰਕਾਰ ਨੇ ਭੰਗ ਕਰਕੇ ਤਖਤ ਸਾਹਿਬ ਦੀ ਸੇਵਾ ਸੰਭਾਲ ਸਰਕਾਰ ਵੱਲੌਂ ਬਣਾਈ ਗਈ ਕਮੇਟੀ ਦੇ ਸੁਪਰਦ ਕੀਤੀ ਹੋਈ ਹੈ।ਸਿੱਖਾਂ ਦਾ ਰੋਸ ਹੈ ਕਿ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸਰਕਾਰ ਵੱਲੋ ਪਿਛਲੇ ਕਰੀਬ 14 ਸਾਲਾ ਤੋ ਅਦਾਲਤ ਵਿੱਚ ਕੇਸ ਚੱਲਣ ਦਾ ਬਹਾਨਾ ਬਣਾ ਕੇ ਜਿਸ ਤਰੀਕੇ ਨਾਲ ਸਰਕਾਰ ਨੇ ਤਖਤ ਸਾਹਿਬ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ ਹੋਇਆ ਹੈ ।

ਭਾਰਤ ਨੇ ਸੰਸਾਰ ਵਿੱਚੋਂ ਮੌਤ ਦੀ ਸਜ਼ਾ ਖਤਮ ਕਰਨ ਦੇ ਮਤੇ ਵਿਰੁੱਧ ਸੰਯੁਕਤ ਰਾਸ਼ਟਰ ਵਿੱਚ ਵੋਟ ਪਾਈ

ਅੱਜ ਦੁਨੀਆਂ ਦੇ ਸਭ ਤੋਂ ਵੱਡੇ ਸਮਝੇ ਜਾਂਦੇ ਲੋਕਤੰਤਰ ਭਾਰਤ ਨੇ ਸੰਯੁਕਤ ਰਾਸ਼ਟਰ ਆਮ ਇਜਲਾਸ ਦੇ ਮੌਤ ਦੀ ਸਜਾ ਉਪਰ ਰੋਕ ਸਬੰਧੀ ਖਰੜਾ ਮਤੇ ਵਿਰੁੱਧ ਵੋਟ ਪਾਈ ਹੈ।

ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਵਫ਼ਦ ਸ. ਗੁਰਬਖ਼ਸ ਸਿੰਘ ਖ਼ਾਲਸਾ ਨੂੰ ਮਿਲਿਆ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਪਾਰਟੀ ਦੇ ਮੈਬਰਾਂ ਦਾ ਇਕ ਵਫ਼ਦ ਜਿਸ ਵਿਚ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ, ਸ. ਰਮਿੰਦਰਜੀਤ ਸਿੰਘ ਮਿੰਟੂ ਅਗਜੈਕਟਿਵ ਮੈਂਬਰ ਯੂ.ਐਸ.ਏ, ਸ. ਜਰਨੈਲ ਸਿੰਘ ਸਖ਼ੀਰਾ, ਪ੍ਰੋ. ਅਜੀਤ ਸਿੰਘ ਕਾਹਲੋ ਪ੍ਰਧਾਨ ਹਰਿਆਣਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਲਖਵਿੰਦਰ ਸਿੰਘ ਲੱਖਾ ਗੋਪਾਲੋ ਸ. ਗੁਰਬਖ਼ਸ ਸਿੰਘ ਨੂੰ ਮਿਲੇ ।

ਸਿੱਖ ਕੌਮ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੌਮੀ ਘਰ ਦੀ ਪ੍ਰਾਪਤੀ: ਭਾਈ ਗੋਪਾਲਾ

ਅੱਜ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾੲੀ ਬਲਵੰਤ ਸਿੰਘ ਗੋਪਾਲਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਅੱਜ ਨਿੱਤ ਨਵੇਂ ਹਮਲੇ ਕੌਮ ਤੇ ਹੋ ਰਹੇ ਹਨ , ਡੇਰਾਵਾਦ ਵੱਲੋ ਸਿੱਖੀ ਸਿਧਾਤਾਂ, ਸਿੱਖ ਪ੍ਰੰਪਰਾ ਅਤੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਸਿੱਧੇ ਤੌਰ ਤੇ ਚੈਲਿੰਜ਼ ਕੀਤਾ ਜਾ ਰਿਹਾ ਹੈ।

ਗੁਰਬਾਣੀ ਦੀ ਬੇਅਦਬੀ ਦੇ ਮਾਮਲੇ ਵਿੱਚ ਸਿੱਧੂ ਨੂੰ ਜੱਥੇਦਾਰ ਸਜ਼ਾ ਦੇਣ: ਬਾਬਾ ਹਰਨਾਮ ਸਿੰਘ

ਭਾਜਪਾ ਦੇ ਅੰਮ੍ਰਿਤਸਰ ਤੋਂ ਰਹਿ ਚੁੱਕੇ ਐੱਮ.ਪੀ ਨਵਜੋਤ ਸਿੱਧੂ ਵੱਲੋਂ ਪਵਿੱਤਰ ਗੁਰਬਾਣੀ ਨੂੰ ਪਾਂਡਵ ਅਰਜਨ ਨਾਲharnam singjh ਜੋੜਨ ਅਤੇ ਤੋੜ ਮਰੋੜ ਕੇ ਪੇਸ਼ ਕਰਨ ਦੀ ਸਖਤ ਨਖੇਧੀ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਅਤੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਨੇ 'ਤੇ ਭਾਰੀ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਗੁਰਬਾਣੀ ਦੀ ਦੁਰਵਰਤੋਂ ਕਰਨ ਅਥਵਾ ਤਰੋੜ-ਮਰੋੜ ਕੇ ਪੇਸ਼ ਕਰਨ ਦਾ ਕਦਾਚਿਤ ਕੋਈ ਵੀ ਅਧਿਕਾਰ ਨਹੀਂ ਹੈ।

ਸਿੱਖ ਨਸਲਕੁਸ਼ੀ 1984 ਸਬੰਧੀ ਬਰਤਾਨੀਆਂ ਦੀ ਪਾਰਲੀਮੈਂਟ ਵਿੱਚ ਸਮਾਗਮ 2 ਦਸੰਬਰ ਨੂੰ

30 ਪਹਿਲਾਂ ਭਾਰਤ ਵਿੱਚ ਵਾਪਰੀ ਸਿੱਖ ਨਸਲਕੁਸ਼ੀ ਦੇ ਸਬੰਧ ਵਿੱਚ ਸਿੱਖ ਫੈੱਡਰੇਸ਼ਨ ਯੂ. ਕੇ. ਵੱਲੋਂ ਬਰਤਾਨੀਆ ਦੀ ਪਾਰਲੀਮੈਂਟ ਵਿਚ ਸਿੱਖ ਨਸਲਕੁਸ਼ੀ ਦੀ 30ਵੀਂ ਵਰ੍ਹੇਗੰਢ ਦੇ ਸਬੰਧ ਵਿਚ ਇਨਸਾਫ ਸਮਾਗਮ 2 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ।

ਬੰਦੀ ਸਿੰਘ ਰਿਹਾਈ ਮੋਰਚਾ: ਭਾਈ ਗੁਰਬਖਸ਼ ਸਿੰਘ ਦੀ ਭੱਖ ਹੜਤਾਲ 12ਵੇਂ ਦਿਨ ਵਿੱਚ ਦਾਖਲ, ਭਾਈ ਖਾਲਸਾ ਵੱਲੋਂ ਸਿੱਖ ਵਫਦ ਮੁੱਖ ਮੰਤਰੀ ਹਰਿਆਣਾ ਨੂੰ ਮਿਲਿਆ

ਭਾਰਤ ਦੀਆਂ ਵੱਖ- ਵੱਖ ਜੇਲਾਂ ਵਿੱਚ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਨ ਤੇ ਵੀ ਸਰਕਾਰ ਵੱਲੋਂ ਰਿਹਾਅ ਨਾ ਕੀਤੇ ਜਾ ਰਹੇ ਸਿੱਖ ਰਾਜਸੀ ਨਜ਼ਬੰਦਾਂ ਦੀ ਰਿਹਾਈ ਲਈ ਗੁਰਦੁਆਰਾ ਲਖਨੌਰ ਸਾਹਿਬ ਪਾਤਿਸ਼ਾਹੀ ਦਸਵੀਂ (ਨੇੜੇ ਅੰਬਾਲਾ) ਵਿਖੇ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਦੇ 12 ਦਿਨ ਪੂਰੇ ਹੋ ਗਏ ਹਨ। ਹੁਣ ਤੱਕ ਭਾਈ ਗੁਰਬਖਸ਼ ਸਿੰਘ ਜੀ ਦਾ 9 ਕਿੱਲੋ ਦੇ ਕਰੀਬ ਵਜ਼ਨ ਘੱਟ ਹੋ ਚੁੱਕਾ ਹੈ।

ਦੁਨੀਆਂ ਭਰ ਦੇ ਸਾਬਤ ਸੂਰਤ ਸਿੱਖ ਹੁਣ ਹੋਣਗੇ ਇੱਕ ਪਲੇਟਫਾਰਮ ‘ਤੇ ਇਕੱਠੇ: ‘ਕੁਲੀਸ਼ਨ ਆਫ ਸਿੱਖ ਐਟਰਪ੍ਰੇਨਰਜ਼’ ਦਾ ਹੋਇਆ ਗਠਨ

ਅੰਮਿ੍ਤਸਰ (24 ਨਵੰਬਰ, 2014): ਦੁਨੀਆਂ ਭਰ ਵਿੱਚ ਵੱਸਦੇ ਸਾਬਤ ਸੂਰਤ ਸਿੱਖ ਉਦਮੀਆਂ/ਕਾਰੋਬਾਰੀਆਂ ਨੂੰ ਇੱਕ ਵਪਾਰਕ ਪਲੇਟਫਾਰਮ ਮੁਹੱਈਆ ਕਰਾਉਣ ਲਈ ਗੁਰਮਤਿ ਸੰਸਥਾ ਅਕਾਲ ਪੁਰਖ ਦੀ ਫੌਜ ਦੀ ਪਹਿਲ ਕਦਮੀਂ 'ਤੇ ਗੁਰੂ ਨਗਰੀ ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ 'ਕੁਲੀਸ਼ਨ ਆਫ ਸਿੱਖ ਐਾਟਰਪ੍ਰੇਨਰਜ਼' (ਸੀ ਐਸ ਈ) ਦਾ ਗਠਨ ਕੀਤਾ ਗਿਆ ਹੈ।

« Previous PageNext Page »