October 2014 Archive

ਦਿੱਲੀ ਸਿੱਖ ਨਸਲਕੁਸ਼ੀ: ਕੇਂਦਰ ਸਰਕਾਰ ਕੁਦਰਤੀ ਆਫਤਾਂ ਤੋਂ ਪੀੜਤਾਂ ਨੂੰ ਮਾਲੀ ਸਹਾਇਤਾ ਦੇ ਰਹੀ ਹੈ ਤਾਂ ਸਿੱਖ ਕਤਲੇਆਮ ਪੀੜਤਾਂ ਲਈ ਪੈਕੇਜ ਕਿਉਂ ਨਹੀਂ -ਰਾਮੂਵਾਲੀਆ

ਭਾਰਤ ਦੀ ਸਾਬਨਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਵਿੱਚ ਦਿੱਲੀ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਈ ਸਿੱਖ ਨਸਲਕੁਸ਼ੀ ਦੀ 30ਵੀ ਵਰੇਗੰਢ ਮੌਕੇ ਪੰਜਾਬ ਨਾਲ ਸਬੰਧਤ ਕੁਝ ਸਿਆਸਤਦਾਨਾਂ ਵੱਲੋਂ ਦਿੱਲੀ ਅਤੇ ਦੇਸ਼ ਦੇ ਹੋਰਨਾਂ ਸ਼ਹਿਰਾਂ ਵਿੱਚ ਸਿੱਖ ਕਤਲੇਆਮ ਬਾਰੇ ਪਾਰਲੀਮੈਂਟ ਵਿੱਚ ਨਿੰਦਾ ਮਤਾ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਦੋ ਮੈਂਬਰੀ ਕਮੇਟੀ ਕਰੇਗੀ ਗੁਰਦੁਆਰਾ ਮੁੱਖ ਚੋਣ ਕਮਿਸ਼ਨਰ ਦੀ ਚੋਣ

ਸਿੱਖਾਂ ਦੀ ਮਿਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਮੁੱਖ ਚੋਣ ਕਮਿਸ਼ਨਰ ਦੀ ਚੋਣ ਇਸ ਵਾਰ ਭਾਰਤ ਦੇ ਪ੍ਰਧਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਦੋ ਮੈਂਬਰੀ ਕਮੇਟੀ ਕਰੇਗੀ।

ਸੰਤ ਭਿੰਡਰਾਂਵਾਲਿਆਂ ਦੀ ਗੁਰਦੁਆਰਾ ਸਾਗਿਬ ਵਿੱਚ ਲੱਗੀ ਤਸਵੀਰ ‘ਤੇ ਕਾਂਗਰਸ ਨੇ ਜਤਾਇਆ ਇਤਰਾਜ਼

ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ‘ਚ ਖਾੜਕੂਵਾਦ ਲਈ ਜ਼ਿੰਮੇਵਾਰ ਸੀ। ਉਦੋਂ ਵੀ ਬਾਦਲ ਤੇ ਪਾਰਟੀ ਦੇ ਮੋਹਤਬਰ ਖਾੜਕੂਆਂ ਦੇ ਭੋਗਾਂ ‘ਤੇ ਜਾ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਦੇ ਰਹੇ ਸਨ। ਹੁਣ ਫਿਰ ਪੰਜਾਬ ‘ਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰਕੇ ਹਿੰਦੂਆਂ ਦੇ ਮਨਾਂ ‘ਚ ਦਹਿਸ਼ਤ ਪੈਦਾ ਕਰਨਾ ਚਾਹੁੰਦੇ ਹਨ।

ਜਗਤਾਰ ਸਿੰਘ ਹਵਾਰੇ ਨੂੰ ਬੇੜੀਆਂ ਵਿੱਚ ਵੇਖ ਕੇ: ਸ. ਗੁਰਤੇਜ ਸਿੰਘ ਆਈ ਏ ਐੱਸ

ਰੀੜ੍ਹ ਦੀ ਹੱਡੀ ਦੀ ਬਿਮਾਰੀ ਤੋਂ ਪੀੜਤ ਸਿੱਖ ਸਿਆਸੀ ਕੈਦੀ ਨੂੰ ਕੜੀਆਂ-ਬੇੜੀਆਂ ਵਿੱਚ ਜਕੜ ਕੇ ਅਦਾਲਤ ਵਿੱਚ ਪੇਸ਼ ਕਰਨਾ ਜਿੱਥੇ ਮੌਜੂਦਾ ਪ੍ਰਬੰਧ ਦੀ ਬਰਬਰਤਾ ਨੂੰ ਪਰਗਟ ਕਰਦਾ ਹੈ ਓਥੇ ਭਾਰਤ ਦੇ ਸਿਆਸੀ ਨਿਜ਼ਾਮ ਦੀ ਕਮੀਨਗੀ, ਸਿੱਖ ਨਫ਼ਰਤ ਅਤੇ ਭੈ-ਭੀਤ ਮਾਨਸਿਕਤਾ ਨੂੰ ਵੀ। ਕਮੀਨਗੀ ਏਸ ਲਈ ਕਿ ਨਿਜ਼ਾਮ ਦਾ ਅਸਲੀ ਮਕਸਦ ਸਿੱਖ ਜਗਤ ਨੂੰ ਡਰਾਉਣਾ ਅਤੇ ਆਜ਼ਾਦ ਸਿੱਖ ਕੌਮ ਦੇ ਉਦਾਲੇ ਗ਼ੁਲਾਮੀ ਦੀਆਂ ਦੀਵਾਰਾਂ ਉਸਾਰਨਾ ਹੈ। ਅਣਖ ਵਾਲੇ ਦੋਸਤਾਂ ਤੋਂ ਹਰ ਪਲ਼ ਡਰ ਕੇ ਕੰਬਣ ਵਾਲੀ ਸਾਡੇ ਮੁਲਕ ਦੀ ਰਾਜ ਕਰਦੀ ਕੌਮ ਆਪਣੇ ਇਤਿਹਾਸ ਉੱਤੇ ਉਹ ਕਲੰਕ ਲਗਾ ਰਹੀ ਹੈ ਜਿਨ੍ਹਾਂ ਤੋਂ ਬਚਣ ਲਈ ਰਾਜ ਕਰਨਯੋਗ ਕੌਮਾਂ ਤਿੰਨ ਕਾਲ ਤ੍ਰਹਿੰਦੀਆਂ ਹਨ।

ਇੰਗਲੈਂਡ ਦੀਆਂ ਸਿੱਖ ਜੱਥੇਬੰਦੀਆਂ ਵੱਲੋਂ 1 ਨਵੰਬਰ ਦੇ ਪੰਜਾਬ ਬੰਦ ਦੇ ਸੱਦੇ ਦੀ ਪੂਰੀ ਹਮਾਇਤ

ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ 1984 ਸਿੱਖ ਨਸਲਕੁਸੀ ਦੇ ਮੁੱਖ ਗਵਾਹਾਂ ਅਤੇ ਪੀੜਤਾਂ ਵੱਲੋਂ 1 ਨਵੰਬਰ 2014 ਨੂੰ ਪੰਜਾਬ ਬੰਦ ਦਾ ਜੋ ਐਲਾਨ ਕੀਤਾ ਗਿਆ ਹੈ ਸਿੱਖ ਸਟੂਡੈਂਟਸ ਫ਼ੈਡਰੇਸ਼ਨ (ਯੂ.ਕੇ), ਕੇਸਰੀ ਲਹਿਰ (ਯੂ.ਕੇ) ਅਤੇ ਸਰਬੱਤ ਖਾਲਸਾ ਫਾਉਡੇਸ਼ਨ (ਯੂ.ਕੇ) ਇਸ ਬੰਦ ਦੀ ਪੂਰਨ ਤੋਰ ਤੇ ਹਮਾਇਤ ਕਰਦੀ ਹੈ ਅਤੇ ਸਮੂਹ ਪੰਥਕ ਜਥੇਬੰਦੀਆਂ ਨੂੰ ਪੰਜਾਬ ਬੰਦ ਨੂੰ ਕਾਮਯਾਬ ਕਰਨ ਦੀ ਵੀ ਅਪੀਲ ਵੀ ਕਰਦੀ ਹੈ।

ਇਨਸਾਫ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ: ਪੀਰ ਮੁਹੰਮਦ

ਨਵੰਬਰ 1984 ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਸਹਿਰਾਂ ਵਿੱਚ ਭਾਰਤ ਸਰਕਾਰ ਦੀ ਛਤਰ ਛਾਇਆ ਹੇਠ ਕੀਤੀ ਗਈ ਸਿੱਖਾਂ ਦੀ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ, ਜਿਸ ਵਿੱਚ 30,000 ਤੋਂ ਵੱਧ ਸਿੱਖਾਂ ਦਾ ਦਿਨ ਦਿਹਾੜੈ ਭਾਰਤੀ ਕਾਨੂੰਨ ਦੇ ਰਖਵਾਲਿਆਂ ਦੀ ਮਿਲੀ ਭੁਗਤ ਨਾਲ ਕਤਲ ਕੀਤਾ ਗਿਆ, ਸਿੱਖ ਬੀਬੀਆਂ ਦੀਆਂ ਇੱਜ਼ਤਾਂ ਰੋਲੀਆਂ ਗਈਆਂ, ਸਿੱਖਾਂ ਦੇ ਗੁਰਦਆਰਾ ਸਾਹਿਬਾਨ ਸਾੜੇ ਗਏ, ਪਰ ਸਰਕਾਰ ਵੱਲੋਂ ਦੋਸ਼ੀਆਂ ਦੀ ਕੀਤੀ ਪੁਸ਼ਤਪਨਾਹੀ ਕਾਰਣ ਕਿਸੇ ਨੂੰ ਵੀ ਸਜ਼ਾ ਨਹੀਂ ਮਿਲੀ।

1984 ਦੇ ਸਿੱਖ ਕਤਲੇਆਮ ਦੀ ਯਾਦਗਾਰ ਦੀ ਉਸਾਰੀ ਦਾ ਕੰਮ 1 ਨਵੰਬਰ ਨੂੰ ਹੋਵੇਗਾ ਸ਼ੁਰੂ

ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ "ਸਿੱਖ ਕਤਲੇਆਮ ਦੀ ਯਾਦਗਾਰ" ਦੀ ਉੇਸਾਰੀ ਦੀ ਸ਼ੁਰੂਆਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਤੀ 1 ਨਵੰਬਰ 2014 ਕੀਤੀ ਜਾਵੇਗੀ।

ਸ਼੍ਰੋਮਣੀ ਕਮੇਟੀ ਮੈਂਬਰ ਵੀਆਈਪੀ ਸੱਭਿਆਚਾਰ ਛੱਡਕੇ ਧਰਮ ਪ੍ਰਚਾਰ ਵੱਲ ਤੁਰੰਤ ਧਿਆਨ ਦੇਣ: ਪ੍ਰਧਾਨ ਸ਼੍ਰੋਮਣੀ ਕਮੇਟੀ

ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਸਮਰਾਲਾ ਵਿਖੇ ਸ਼ੋ੍ਰਮਣੀ ਕਮੇਟੀ ਮੈਂਬਰ ਸਰਬੰਸ ਸਿੰਘ ਮਾਣਕੀ ਦੀ ਅਗਵਾਈ 'ਚ ਇਲਾਕੇ ਦੇ 1600 ਬੱਚਿਆਂ 'ਤੇ ਅਧਾਰਿਤ ਬਚਪਨ ਸੰਭਾਲ ਸਿੱਖੀ ਪ੍ਰਚਾਰ ਲਹਿਰ ਦੇ ਫਾਈਨਲ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡਣ ਉਪਰੰਤ ਸਮਾਗਮ ਨੂੰ ਸੰਬੋਧਨ ਕਰ ਦਿਆਂ ਕਿਹਾ ਕਿ ਸਾਰੇ ਸੂਬਿਆਂ ਦੇ ਸ਼ੋ੍ਰਮਣੀ ਕਮੇਟੀ ਮੈਂਬਰ ਇਸ ਸੇਵਾ ਨੂੰ ਭਾਵਨਾ ਨਾਲ ਲੈਣ ਤੇ ਵੀ. ਆਈ. ਪੀ. ਸੱਭਿਆਚਾਰ ਛੱਡ ਕੇ ਤੁਰੰਤ ਸਿੱਖੀ ਪ੍ਰਚਾਰ ਲਹਿਰ 'ਚ ਜੁਟ ਜਾਣ।

ਵੱਖ-ਵੱਖ ਧਰਮ ਆਗੂਆਂ ਨੇ ਕੀਤੇ ਕਾਲੀ ਵੇਈਂ ਦੇ ਦਰਸ਼ਨ, ਬਾਬਾ ਸੀਚੇਵਾਲ ਵੱਲੋਂ ਅਰੰਭੇ ਕਾਰਜ਼ ਦੀ ਕੀਤੀ ਸ਼ਲਾਘਾ

ਵਾਤਾਵਰਣ ਦੀ ਸਿੱਖ ਦ੍ਰਿਸ਼ਟੀਕੋਣ ਅਨੁਸਾਰ ਸੰਭਾਲ ਕਰਨ ਵਾਲੇ ਵਾਤਾਵਰਣ ਪ੍ਰੇਮੀ ਬਾਬਾ ਬਲਵੀਰ ਸਿੰਘ ਸੀਚੇਵਾਲ ਵੱਲੋਂ ਗੁਰੂ ਨਾਨਕ ਸਾਿਹਬ ਦੀ ਚਰਨ ਛੋਹ ਪ੍ਰਾਪਤ ਵੇਈ ਨਦੀ ਦੀ ਕੀਤੀ ਸੰਭਾਲ ਨੂੰ ਵੇਖ ਕੇ ਇੰਗਲੈਂਡ ਤੋਂ ਆਏ 8 ਧਰਮਾਂ ਦੇ ਆਗੁ ਬਹੁਤ ਪ੍ਰਭਾਵਿਤ ਹੋਏ।ਪਵਿੱਤਰ ਕਾਲੀ ਵੇਈਂ ਦਾ ਦੌਰਾ ਕਰਦਿਆਂ ਉਨ੍ਹਾਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵੇਈਂ ਦੀ ਕਰਵਾਈ ਕਾਰ ਸੇਵਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਦੁਨੀਆਂ ਵਿੱਚ ਇਹ ਪਹਿਲੀ ਮਿਸਾਲ ਹੈ ਜਿੱਥੇ ਲੋਕਾਂ ਨੇ ਰਲ ਕੇ ਕਿਸੇ ਨਦੀ ਨੂੰ ਸਾਫ ਕੀਤਾ ਹੋਵੇ।

ਹਰਿਆਣਾ ਚੋਣਾਂ ਤੋਂ ਬਾਅਦ ਦੀ ਸਥਿਤੀ ‘ਤੇ ਵੀਚਾਰ ਕਰਨ ਲਈ ਹਰਿਆਣਾ ਗੁਰਦੁਆਰਾ ਕਮੇਟੀ ਦੀ ਮੀਟਿੰਗ 27 ਅਕਤੂਬਰ ਨੂੰ

ਹਰਿਆਣਾ ਵਿੱਚ ਵਿਧਾਨਸਭਾ ਚੋਣਾਂ ਦੇ ਨਤੀਝਿਆਂ ਤੋਂ ਬਾਅਦ ਪੈਦਾ ਹੋਈ ਸਥਿਤੀ ਤੋਂ ਬਾਅਦ ਵਿਚਾਰ ਕਰਨ ਅਤੇ ਭਵਿੱਖ ਦੀ ਰਣਨਤਿੀ ਤੈਅ ਕਰਨ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਬਾਡੀ ਦੀ ਹੰਗਾਮੀ ਮੀਟਿੰਗ 27 ਅਕਤੂਬਰ ਨੂੰ ਕੁਰੂਕਸ਼ੇਤਰ ਵਿਚ ਸਵੇਰੇ 11 ਵਜੇ ਬੁਲਾਈ ਗਈ ਹੈ।

« Previous PageNext Page »