October 2013 Archive

ਸਿੱਖ ਨਸਲਕੁਸ਼ੀ ਬਾਰੇ ਅਮਰੀਕਾ ਵਿਚ ਦਰਜ਼ ਕਰਵਾਏ ਮੁਦਕਮੇਂ ਵਿਚ ਸੋਨੀਆ ਗਾਂਧੀ ਦੇ ਵਕੀਲ ਨੇ ਅਮਰੀਕੀ ਅਦਾਲਤ ਦੇ ਅਧਿਕਾਰ ਉੱਤੇ ਵੀ ਉਠਾਏ ਸਵਾਲ; ਕਿਹਾ ਸੋਨੀਆਂ ਨੂੰ ਸੰਮਨ ਵੀ ਨਹੀਂ ਮਿਲੇ

ਨਿਊਯਾਰਕ (28 ਅਕਤੂਬਰ, 2013): ਸਿੱਖ ਨਸਲਕੁਸ਼ੀ ਦੇ ਪ੍ਰੀੜਤਾਂ ਅਤੇ ਸਿੱਖਸ ਫਾਰ ਜਸਟਿਸ ਵੱਲੋਂ ਸਤੰਬਰ 2013 ਵਿਚ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆਂ ਗਾਂਧੀ ਖਿਲਾਫ ਦਰਜ਼ ਕਰਵਾਏ ਮੁਕਦਮੇਂ ਦੀ ਬੀਤੇ ਦਿਨੀਂ ਹੋਈ ਸੁਣਵਾਈ ਦੌਰਾਨ ਸੋਨੀਆਂ ਗਾਂਧੀ ਦੇ ਵਕੀਲ ਰਵੀ ਬੱਤਰਾ ਨੇ ਇਹ ਦਾਅਵਾ ਕੀਤਾ ਕਿ ਉਸ ਕਿ ਸੋਨੀਆਂ ਗਾਂਧੀ ਨੂੰ ਅਮਰੀਕੀ ਅਦਾਲਤ ਦੇ ਸੰਮਨ ਨਹੀਂ ਮਿਲੇ।

ਭਾਈ ਹਵਾਰਾ ਦੀ ਬੁੜੈਲ ਜੇਲ੍ਹ ਵਾਲੀ ਚੱਕੀ ਵਿਚ 2004 ਤੋਂ ਬਾਅਦ ਹੁਣ 2013 ਵਿਚ ਪਹਿਲੀ ਵਾਰ ਕੈਦੀ ਰੱਖੇ ਗਏ

ਚੰਡੀਗੜ੍ਹ (28 ਅਕਤੂਬਰ, 2013): ਹਾਲ ਵਿਚ ਹੀ ਅਖਬਾਰੀ ਖਬਰਾਂ ਵਿਚ ਇਹ ਗੱਲ ਨਸ਼ਰ ਹੋਈ ਹੈ ਕਿ ਚੰਡੀਗੜ੍ਹ ਸਥਿਤ ਬੁੜੈਲ ਜੇਲ੍ਹ ਦੀ ਜਿਸ ਚੱਕੀ ਵਿਚੋਂ ਭਾਈ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ, ਜਗਤਾਰ ਸਿੰਘ ਤਾਰਾ, ਇਕ ਹੋਰ ਨਜ਼ਰਬੰਦ ਸਮੇਤ ਸੁਰੰਗ ਪੱਟ ਕੇ ਜੇਲ੍ਹ ਵਿਚੋਂ ਨਿਕਲ ਗਏ ਸਨ; ਉਸ ਚੱਕੀ ਨੂੰ ਜੇਲ੍ਹ ਪ੍ਰਸ਼ਾਸਨ ਨੇ ਹਾਲ ਹੀ ਤੱਕ ਖਾਲੀ ਰੱਖਿਆ ਹੋਇਆ ਸੀ।

Darbar Sahib Amritsar - fireworks show

ਦਿਵਾਲੀ ਮੌਕੇ ਦਰਬਾਰ ਵਿਖੇ ਹੋਣ ਵਾਲੀ ਆਤਿਸ਼ਬਾਜ਼ੀ ਬਾਰੇ ਚਰਚਾ ਜ਼ੋਰਾਂ ‘ਤੇ; ਸ਼੍ਰੋਮਣੀ ਕਮੇਟੀ ਨੇ ਕਿਹਾ ‘ਆਤਿਸ਼ਬਾਜ਼ੀ ਦੀ ਮਰਿਆਦਾ’ ਜ਼ਾਰੀ ਰਹੇਗੀ

ਅੰਮ੍ਰਿਤਸਰ, ਪੰਜਾਬ (27 ਅਕਤੂਬਰ, 2013): ਬੀਤੇ ਦਿਨੀਂ ਪਟਿਆਲਾ ਜੇਲ੍ਹ ਵਿਚ ਨਜ਼ਰਬੰਦ ਸਿੱਖ ਸਿਆਸੀ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਉਹ ਸਿੱਖ ਕੌਮ ਨੂੰ ਇਸ ਵਰ੍ਹੇ ਦਿਵਾਲੀ ਉੱਤੇ ਪਟਾਕੇਬਾਜ਼ੀ ਨਾ ਕਰਨ ਅਤੇ ਇਸ ਤਰ੍ਹਾਂ ਬਚਾਏ ਪੈਸੇ ਨਾਲ ਸਿੱਖ ਨਸਲਕੁਸ਼ੀ 1984 ਦੇ ਪੀੜਤ ਪਰਿਵਾਰਾਂ ਦੀ ਮਦਦ ਕਰਨ ਦਾ ਸੰਦੇਸ਼ ਜ਼ਾਰੀ ਕਰਨ।

British MP signing Sikh Genocide 1984 petition

ਸਿੱਖ ਨਸਲਕੁਸ਼ੀ 1984 ਸੰਬੰਧੀ ਪਟੀਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ; 1 ਨਵੰਬਰ ਦੀ ਰੈਲੀ ਲਈ ਸਿੱਖਾਂ ਵਿਚ ਭਾਰੀ ਉਤਸ਼ਾਹ

ਲੰਡਨ, ਇੰਗਲੈਂਡ (26 ਅਕਤੂਬਰ, 2013): ਭਾਰਤ ਵਿਚ ਨਵੰਬਰ 1984 ਦੇ ਮੁਢਲੇ ਦਿਨਾਂ ਦੌਰਾਨ ਵਿਆਪਕ ਪੱਧਰ ਉੱਤੇ ਕੀਤੀ ਗਈ ਸਿੱਖ ਨਸਲਕੁਸ਼ੀ ਨੂੰ ਕੌਮਾਂਤਰੀ ਮਾਨਤਾ ਦਿਵਾਉਣ ਲਈ ਸਿੱਖਸ ਫਾਸ ਜਸਟਿਸ ਅਤੇ ਹੋਰਨਾਂ ਸਿੱਖ ਤੇ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਵੱਲੋਂ ਇਕ ਪਟੀਸ਼ਨ ਜਨੇਵਾ ਵਿਖੇ ਸੰਯੁਕਤ ਰਾਸ਼ਟਰ ਕੋਲ ਦਾਇਰ ਕੀਤੀ ਜਾ ਰਹੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਪਟੀਸ਼ਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੁਣ ਸਾਡਾ ਹੱਕ ਨੂੰ ਟੀ. ਵੀ. ਚੈਨਲਾਂ ਉੱਤੇ ਦਿਖਾਉਣ ਉੱਤੇ ਪਾਬੰਦੀ; ਸੈਂਸਰ ਬੋਰਡ ਨੇ ਲੋੜੀਂਦਾ ਸਰਟੀਫਿਕੇਟ ਨਹੀਂ ਦਿੱਤਾ

ਚੰਡੀਗੜ੍ਹ/ ਪੰਜਾਬ (ਅਕਤੂਬਰ 26, 2013): ਸਾਲ 2013 ਦੀ ਬਹੁਚਰਚਤ ਪੰਜਾਬੀ ਫਿਲਮ “ਸਾਡਾ ਹੱਕ” ਸ਼ਾਇਦ ਕਦੇ ਵੀ ਭਾਰਤੀ ਟੀ. ਵੀ. ਚੈਨਲਾਂ ਉੱਪਰ ਨਾ ਚੱਲ ਸਕੇ ਕਿਉਂਕਿ ਭਾਰਤ ਦੇ ਫਿਲਮ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਲੋੜੀਂਦਾ “ਯੂ” ਜਾਂ “ਯੂ/ਅ” ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਫੈਡਰੇਸ਼ਨ (ਪੀਰਮੁਹੰਮਦ) ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਵਿਰੋਧ ਕਰੇਗੀ; 1984 ਸਿਖ ਨਸਲਕੁਸ਼ੀ ਵਿਚ ਗਾਂਧੀ ਪਰਿਵਾਰ ਦੀ ਭੂਮਿਕਾ ਬਾਰੇ ਰਾਹੁਲ ਨੂੰ ਖੁੱਲੀ ਬਹਿਸ ਦੀ ਚੁਣੌਤੀ

ਜਲੰਧਰ, ਪੰਜਾਬ (26 ਅਕਤੂਬਰ, 2013): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰਮੁਹੰਮਦ) ਨੇ 1984 ਦੌਰਾਨ ਸਿਖ ਭਾਈਚਾਰੇ ’ਤੇ ਨਸਲਕੁਸ਼ੀ ਹਮਲਿਆਂ ਵਿਚ ਗਾਂਧੀ ਪਰਿਵਾਰ ਦੀ ਭੂਮਿਕਾ ਬਾਰੇ ਖੁੱਲੀ ਬਹਿਸ ਦੀ ਰਾਹੁਲ ਗਾਂਧੀ ਨੂੰ ਚੁਣੌਤੀ ਦਿੱਤੀ ਹੈ। ਬੀਤੇ ਦਿਨੀਂ ਇਕ ਚੋਣ ਰੈਲੀ ਦੌਰਨ ਇੰਦਰਾ ਗਾਂਧੀ ਦੇ ਕਤਲ ਦੀ ਯਾਦ ਤਾਜ਼ਾ ਕਰਕੇ ਸਿਖਾਂ ਖਿਲਾਫ ਨਫਰਤ ਭੜਕਾਉਣ ਲਈ ਰਾਹੁਲ ’ਤੇ ਦੋਸ਼ ਲਾਉਂਦਿਆਂ ਫੈਡਰੇਸ਼ਨ ਨੇ ਐਲਾਨ ਕੀਤਾ ਕਿ ਰਾਹੁਲ ਦੇ ਆਗਾਮੀ ਪੰਜਾਬ ਦੌਰੇ ਦੌਰਾਨ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਤੇ ਰਾਹੁਲ ਦੀਆਂ ਰੈਲੀਆਂ ਵਿਚ ਵਿਖਾਵੇ ਕੀਤੇ ਜਾਣਗੇ।

ਸਿੱਖ ਨਸਲਕੁਸ਼ੀ ਅਤੇ ਸਿੱਖ ਪਛਾਣ ਬਾਰੇ ਵਿਚਾਰ ਲਈ ਯੂਰਪੀ ਕਾਨਫਰੰਸ 4 ਨੰਬਰ ਨੂੰ ਬਰਸਲਸ ਵਿਚ ਹੋਵੇਗੀ

ਲੰਡਨ, ਇੰਗਲੈਂਡ (ਅਕਤੂਬਰ 26, 2013): ਸਿੱਖ ਸਿਆਸਤ ਨਿਊਜ਼ ਨੂੰ ਮਿਲੀ ਜਾਣਕਾਰੀ ਅਨੁਸਾਰ ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ 4 ਨਵੰਬਰ ਨੂੰ ਬਰਸਲਸ ਵਿਖੇ ਮਨੁੱਖੀ ਅਧਿਕਾਰਾਂ ਬਾਰੇ ਇਹ ਅਹਿਮ ਕਾਨਫਰੰਸ ਕਰਵਾਈ ਜਾ ਰਹੀ ਹੈ।

ਸੁਖਬੀਰ ਬਾਦਲ, ਉੱਪ-ਮੁੱਖ ਮੰਤਰੀ, ਪੰਜਾਬ (ਪੁਰਾਣੀ ਤਸਵੀਰ)

ਸੜਕਾਂ ਹੋਰ ਚੌੜੀਆਂ ਕਰ ਰਹੇ ਹਾਂ, ਭਾਵੇਂ ਸ਼ਰਾਬ ਪੀ-ਪੀ ਗੱਡੀਆਂ ਚਲਾਓ ਦੁਰਘਟਨਾ ਨਹੀਂ ਹੋਵੇਗੀ: ਸੁਖਬੀਰ ਬਾਦਲ

ਜਗਰਾਓ, ਪੰਜਾਬ (ਅਕਤੂਬਰ 26, 2013): ਪੰਜਾਬ ਦੇ ਉੱਪ-ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਗਰਾਓ ਵਿਖੇ ਇਕ ਜਨਤਕ ਰੈਲੀ ਦੌਰਾਨ ਪੰਜਾਬ ਵਾਸੀਆਂ ਨੂੰ ਇਕ ਨਵਾਂ ਹੀ ਸੁਨੇਹਾ ਦੇ ਦਿੱਤਾ ਜਿਸ ਤੋਂ ਬਾਅਦ ਮੌਕੇ ਉੱਤੇ ਹਾਜ਼ਰ ਬਹੁਤੀਆਂ ਬੀਬੀਆਂ ਹੈਰਾਨ ਸਨ ਅਤੇ ਮਰਦ ਮੁਸਕੁਰਾ ਰਹੇ ਸਨ। ਸੁਖਬੀਰ ਬਾਦਲ ਸਰਕਾਰੀ ਸਬਜ਼ਬਾਗ ਦਿਖਾਉਣ ਵਿਚ ਇੰਨੇ ਮਗਨ ਹੋ ਗਏ ਕਿ ਲੱਗਦਾ ਹੈ ਕਿ ਉਨਹਾਂ ਇਹ ਵੀ ਨਹੀਂ ਸੋਚਿਆ ਕਿ ਜਿਸ ਚੀਜ਼ ਦਾ ਉਹ ਜ਼ਿਕਰ ਕਰਨ ਜਾ ਰਹੇ ਹਨ ਉਹ ਗੈਰ-ਕਾਨੂੰਨੀ ਹੈ ਅਤੇ ਸੜਕ ਹਾਦਸਿਆਂ ਦਾ ਵੱਡਾ ਕਾਰਨ ਹੈ।

ਦਸਤਾਰਧਾਰੀ ਸਿੱਖ ਦਾ ਚਲਾਨ ਕੱਟੇ ਜਾਣ ਦਾ ਸਿੰਘ ਸਾਹਿਬ ਵੱਲੋਂ ਸਖ਼ਤ ਨੋਟਿਸ

ਅੰਮਿ੍ਤਸਰ, (ਅਕਤੂਬਰ 25, 20130): ਪੰਜਾਬੀ ਦੇ ਰੋਜਾਨਾ ਅਖਬਾਰ "ਅਜੀਤ" ਵਿਚ ਛਪੀ ਖਬਰ ਅਨੁਸਾਰ ਦਸਤਾਰ ਸਜਾਈ ਹੋਣ ਦੇ ਬਾਵਜੂਦ ਇਕ ਪੁਲਿਸ ਮੁਲਾਜਮ ਵੱਲੋਂ ਇਕ ਸਿੱਖ ਨੌਜਵਾਨ ਦਾ ਹੈਲਮਟ ਨਾ ਪਹਿਨਣ ਦੇ ਦੋਸ਼ਾਂ ਤਹਿਤ ਕੀਤੇ ਚਲਾਨ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਸਖਤ ਨੋਟਿਸ ਲਿਆ ਗਿਆ, ਜਿਨ੍ਹਾਂ ਕਿਹਾ ਹੈ ਕਿ ਕਿ ਅਜਿਹੇ ਪੁਲਿਸ ਮੁਲਾਜਮ ਨੂੰ ਤੁਰੰਤ ਮੁਅੱਤਲ ਕਰਨਾ ਚਾਹੀਦਾ ਹੈ।

੩੧ ਅਕਤੂਬਰ ਨੂੰ ਭਾਈ ਬੇਅੰਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਅਕਾਲ ਤਖ਼ਤ ਸਾਹਿਬ ਪਹੁੰਚੋ: ਦਲ ਖਾਲਸਾ, ਪੰਚ ਪਰਧਾਨੀ

31 ਅਕਤੂਬਰ ਨੂੰ ਭਾਈ ਬੇਅੰਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਅਕਾਲ ਤਖ਼ਤ ਸਾਹਿਬ ਪਹੁੰਚੋ: ਦਲ ਖਾਲਸਾ, ਪੰਚ ਪਰਧਾਨੀ

ਅੰਮ੍ਰਿਤਸਰ, ਪੰਜਾਬ (23 ਅਕਤੂਬਰ, 2013): ਸਿੱਖ ਸਿਆਸਤ ਨਿਊਜ਼ ਨੂੰ ਮਿਲੀ ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 31 ਅਕਤੂਬਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦ ਭਾਈ ਬੇਅੰਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਿੱਖ ਪੰਥ ਵੱਲੋਂ ਮਨਾਇਆ ਜਾ ਰਿਹਾ ਹੈ।

« Previous PageNext Page »