ਸਿਡਨੀ, ਆਸਟਰੇਲੀਆ (29 ਅਕਤੂਬਰ 2012): ਭਾਰਤ ਵਿਚ ਸਿਖਾਂ ਦੇ ਯੋਜਨਾਬੱਧ ਤਰੀਕੇ ਨਾਲ ਕਤਲੇਆਮ ਦੇ 28 ਸਾਲਾਂ ਬਾਅਦ ਆਸਟਰੇਲੀਆ ਦੇ ਫੈਡਰਲ ਮੈਂਬਰ ਆਫ ਪਾਰਲੀਮੈਂਟ ਮਾਨਯੋਗ ਵਾਰਨ ਐਂਟਚ ਆਸਟਰੇਲੀਅਨ ਪਾਰਲੀਮੈਂਟ ਅੱਗੇ ‘ਨਸਲਕੁਸ਼ੀ ਪਟੀਸ਼ਨ’ ਪੇਸ਼ ਕਰਨਗੇ। ਇਹ ‘ਨਸਲਕੁਸ਼ੀ ਪਟੀਸ਼ਨ’ ਵੀਰਵਾਰ 1 ਨਵੰਬਰ 2012 ਨੂੰ ਕੰਮ ਰੋਕੂ ਬਹਿਸ (4.30-5.30 ਸ਼ਾਮ) ਦੌਰਾਨ ਪ੍ਰਤੀਨਿਧੀ ਸਦਨ ਵਿਚ ਪੇਸ਼ ਕੀਤੀ ਜਾਵੇਗੀ।
ਪੰਜਾਬੀ ਦੀ ਇਹ ਕਹਾਵਤ ਸੁਨਾਉਣ ਨੂੰ ਚਿੱਤ ਕਰ ਆਇਆ ਹੈ ਪਈ ਜਦੋਂ ਬੁੱਢੀ ਗਾਂ ਨੱਚਦੀ ਹੈ ਤਾਂ ਧੂੜ ਜ਼ਿਆਦਾ ਉਡਾਉਂਦੀ ਹੈ। 78 ਵਰ੍ਹਿਆਂ ਨੂੰ ਪੁੱਜੇ ਜਨਰਲ ਕੇ. ਐਸ ਬਰਾੜ ਵੀ ਅੱਜ ਕੱਲ੍ਹ ਕੁੱਝ ਇਸ ਤਰ੍ਹਾਂ ਹੀ ਕਰ ਰਹੇ ਜਾਪਦੇ ਹਨ। ਮੀਡੀਏ ਦੇ ਵੱਡੇ ਹਿੱਸੇ ਨੂੰ ਵੀ ਯਾਰੀਆਂ ਪਾਲਣ ਦਾ ਸੁਨਿਹਿਰੀ ਮੌਕਾ ਮਿਲ ਗਿਆ ਹੈ।
ਜਨਰਲ ਬਰਾੜ ਉੱਤੇ ਹੋਇਆ ਹਮਲਾ ਅਤੇ ਇਸ ਘਟਨਾ ਨਾਲ ਜੋੜੀਆਂ ਜਾ ਰਹੀਆਂ ਅਤੇ ਕੁੱਝ ਘੜੀਆਂ ਜਾ ਰਹੀਆਂ ਅਤੇ ਕੁਛ ਵਿਉਂਤਬੰਦ ਕੀਤੀਆਂ ਜਾ ਰਹੀਆਂ ਕਿਆਸਅਰਾਈਆਂ ਅਤੇ ਕੁੱਝ ਅੱਧ ਕੱਚੀਆਂ ਅਤੇ ਅੱਧ ਸੱਚੀਆਂ ਗੱਲਾਂ ਨੂੰ ਅੰਗਰੇਜ਼ੀ ਦੇ ਦੋ ਸ਼ਬਦਾਂ- ਕੰਟੈਂਟ (ਵਿਸ਼ਾ ਵਸ਼ਤੂ) ਅਤੇ ਕੰਟੈਕਸਟ (ਪ੍ਰਕਰਣ) ਦੇ ਅਰਥਾਂ ਵਿਚ ਸਮਝਣ ਤੇ ਸਮਝਾਉਣ ਦੀ ਅੱਜ ਬਹੁਤ ਲੋੜ ਹੈ। ਪਰ ਇਸ ਕੰਮ ਲਈ ਰਤਾ ਕੁ ਡੂੰਘਾ ਉਤਰਨਾ ਪੈਣਾ ਹੈ।
ਅੱਜ ਦਿਲ ਕਹਿੰਦਾ ਹੈ ਬਈ ‘ਯਾਦਾਂ ਦਾ ਸਿਮਰਨ’ ਕੀਤਾ ਜਾਵੇ। ਸੁਖਮਨੀ ਦੀ ਪਹਿਲੀ ਅਸ਼ਟਪਦੀ ਸਿਮਰਨ (ਯਾਦ) ਦੀਆਂ ਅਥਾਹ ਤਾਕਤਾਂ ਅਤੇ ਇਸ ਦੀ ਅਟੱਲ ਹਕੂਮਤ ਦਾ ਹੀ ਇੱਕ ਇਲਾਹੀ ਜਸ਼ਨ ਹੈ। ਦਰਬਾਰ ਸਾਹਿਬ ਵਿਚ ਬਣ ਰਹੀ ਸ਼ਹੀਦਾਂ ਦੀ ਯਾਦਗਾਰ ਵੀ ਯਾਦਾਂ ਦੀ ਹੀ ਉਹ ਪਵਿੱਤਰ ਨਿਸ਼ਾਨੀ ਹੈ, ਜੋ ਸਾਡੇ ਸਾਹਾਂ ਵਿਚ ਰਚ ਚੁੱਕੀ ਹੈ। ਪਰ ਜਦੋਂ ਜਨਰਲ ਬਰਾੜ ਉੱਤੇ ਲੰਦਨ ਵਿਚ ਹਮਲਾ ਹੋਇਆ ਤਾਂ ਉਸਨੇ ਇਸ ਯਾਦਗਾਰ ਨੂੰ ਹੀ ਹਮਲੇ ਦਾ ਕਾਰਨ ਦੱਸਿਆ ਅਤੇ ਫਿਰ ਓਹ ਰੌਲਾ ਪਾਇਆ, ਓਹ ਰੌਲਾ ਪਾਇਆ ਤੇ ਨਾਲ ਹੀ ਪਵਾਇਆ ਗਿਆ ਕਿ ਹੁਣ ਸਾਨੂੰ ਇਹ ਸਵਾਲ ਕਰਨਾ ਪੈ ਗਿਆ ਹੈ ਕਿ ਰੌਲਾ ਪਾਉਣ ਵਾਲੇ ਸਾਡੀ ਰੂਹ ਦੇ ਹਾਣੀ ਕਿਉਂ ਨਹੀਂ ਬਣ ਸਕੇ?