4 ਜੂਨ ਦੀ ਅੱਧੀ ਰਾਤ ਸਮੇਂ ਦਿੱਲੀ ਵਿਚ ਰਾਮਦੇਵ ਵਲੋਂ ਭ੍ਰਿਸਟਾਚਾਰ ਵਿਰੁੱਧ ਕੀਤੇ ਜਾ ਰਹੇ ਸਤਿਆਗ੍ਰਹਿ ਵਿਚ ਹਿਸਾ ਲੈ ਰਹੇ ਉਸਦੇ ਸਮਰਥਕਾਂ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲੀਸ ਨੇ ਅਚਾਨਕ ਕਾਰਵਾਈ ਕੀਤੀ। ਅਥਰੂ ਗੈਸ ਦੇ ਗੋਲੇ ਛੱਡੇ ਗਏ,ਲੋਕਾਂ ਨਾਲ ਧੱਕਾ-ਮੁੱਕੀ ਕੀਤੀ ਗਈ,ਪੰਡਾਲ ਪੁੱਟ ਦਿੱਤਾ ਗਿਆ ਜਿਸ ਕਾਰਣ ਬਾਬਾ ਰਾਮਦੇਵ ਤੇ ਉਸਦੇ ਹਜ਼ਾਰਾਂ ਸਮੱਰਥੱਕ ਉਥੋਂ ਰਫੂ-ਚੱਕਰ ਹੋ ਗਏ। ਇਹ ਕੋਈ ਨਵੀਂ ਜਾਂ ਨਿਵੇਕਲੀ ਘਟਨਾ ਨਹੀਂ ਸੀ ਜਿਸ ਵਾਰੇ ਜਾਣਕੇ ਕੋਈ ਹੈਰਾਨੀ ਹੋਈ ਹੋਵੇ।
ਲੁਧਿਆਣਾ (9 ਜੂਨ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰਜ਼ੀਡੀਅਮ ਮੈਂਬਰ ਭਾਈ ਕੱਮਿਕਰ ਸਿੰਘ ਅਤੇ ਜਸਵੀਰ ਸਿਘ ਖੰਡੂਰ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਸਬੰਧ ਵਿੱਚ ਏ. ਡੀ. ਜੀ. ਪੀ. ਤਿਵਾੜੀ ਦੀ ਰਿਪੋਰਟ ਨੂੰ ਪੰਜਾਬ ਸਰਕਾਰ ਹੂ-ਬ-ਹੂ ਲੋਕਾਂ ਸਾਹਮਣੇ ਜਨਤਕ ਕਰੇ ਕਿਉਂਕਿ ਸੀਨੀਅਰ ਪੱਤਰਕਾਰ ਐਚ. ਐਸ.ਬਾਵਾ ਨੇ ਇਸ ਰਿਪੋਰਟ ਦੇ ਤੱਥ ਜਨਤਾ ਦੀ ਕਚਿਹਰੀ ਵਿੱਚ ਪੇਸ਼ ਕਰ ਦਿਤੇ ਹਨ।
ਜਰਮਨੀ (6 ਜੂਨ, 2011): ਸਿੱਖ ਕੌਮ ’ਤੇ ਵਾਪਰੇ ਤੀਜੇ ਘੱਲੂਘਾਰੇ ਜੂਨ 1984 ਦੇ ਰੋਸ ਵਿੱਚ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਸਾਝੇਂ ਰੂਪ ਵਿੱਚ 6 ਜੂਨ 2011 ਨੂੰ ਦਿਨ ਸੋਮਵਾਰ ਨੂੰ ਭਾਰੀ ਮੀਂਹ ਵਿੱਚ ਫਰੈਂਕਫੋਰਟ ਸਥਿਤ ਭਾਰਤੀ ਕੌਂਸਲੇਟ ਸਾਹਮਣੇ ਪਹੁੰਚ ਕੇ ਭਾਰੀ ਰੋਹ ਮੁਜ਼ਾਹਰਾ ਕੀਤਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਜਰਮਨੀ ਭਰ ਵਿੱਚੋਂ ਸਿੱਖ ਸੰਗਤਾਂ ਪਹੁੰਚੀਆਂ ਹੋਈਆਂ ਸਨ।
ਸ਼ਿਕਾਗੋ: ਇੱਥੋਂ ਦੇ ਸਭ ਤੋਂ ਵੱਡੇ ਅਤੇ ਪਹਿਲੇ ਗੁਰਦੁਆਰਾ ਸਾਹਿਬ ਪੈਲਾਟਾਈਨ ਦੀ ਪ੍ਰਬੰਧਕ ਕਮੇਟੀ ਅਤੇ ਸ਼ਿਕਾਗੋ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 3 ਜੂਨ ਦਿਨ ਸ਼ੁੱਕਰਵਾਰ ਨੂੰ ਭਾਰਤੀ ਅੰਬੈਸੀ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਗਿਆ। ਹਰ ਸਾਲ ਦੀ ਤਰ੍ਹਾਂ ਰੋਸ ਮੁਜ਼ਾਹਰੇ ਵਿੱਚ ਇੰਡੀਅਨਐਪਲਸ ਤੋਂ ਸੰਗਤਾਂ ਭਾਰੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਸਨ। ਮੁਜ਼ਾਹਰੇ ਵਿੱਚ ਸ਼ਾਮਲ ਹੋਣ ਲਈ ਸ਼੍ਰੋਮਣੀ ਅ
ਨਿਊਯਾਰਕ (06 ਜੂਨ, 2011) ਟਰਾਈ ਸਟੇਟ ਨਿਊਯਾਰਕ ਦੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਰਹਿਨੁਮਾਈ ਹੇਠ, ਯੂ.ਐਨ.ਓ. ਦੇ ਸਾਹਮਣੇ ਹਰ ਸਾਲ ਦੀ ਤਰ੍ਹਾਂ ਮੁਜ਼ਾਹਰਾ ਕੀਤਾ ਗਿਆ।
ਸੈਨ ਫਰਾਂਸਿਸਕੋ (05 ਜੂਨ, 2011): ਜੂਨ ’84 ਦੇ ਖ਼ੂਨੀ ਜ਼ਖ਼ਮ ਏਨੇ ਅੱਲੇ ਹਨ ਕਿ ਉਨਾਂ ਨੂੰ ਭੁਲਾਇਆ ਹੀ ਨਹੀਂ ਜਾ ਸਕਦਾ। ਭਾਰਤ ਦੀ ਜ਼ਾਲਮ ਸਰਕਾਰ ਨੇ ਸਿੱਖ ਕੌਮ ਨੂੰ ਅਜਿਹੀ ਪੀੜ ਦਿੱਤੀ ਹੈ ਜੋ ਕਦੇ ਆਰਾਮ ਨਹੀਂ ਕਰਨ ਦਿੰਦੀ। ਇਸੇ ਪੀੜ ਕਾਰਨ ਜੂਨ ’84 ਦੀ ਸਿੱਖ ਨਸਲਕੁਸ਼ੀ ਵਾਸਤੇ ਜ਼ਿੰਮੇਵਾਰ ਭਾਰਤੀ ਜ਼ੁਲਮਾਂ ਦੇ ਪ੍ਰਤੀਕ ਉਸਦੀਆਂ ਅੰਬੈਸੀਆਂ, ਕਾਂਸਲੇਟ ਜਨਰਲ, ਸਿੱਖ ਕੌਮ ਵੱਲੋਂ ਕੀਤੇ ਜਾਣ ਵਾਲੇ ਭਾਰੀ ਰੋਸ ਮੁਜ਼ਾਹਰਿਆਂ ਦਾ ਸਾਹਮਣਾ ਕਰਦੇ ਹਨ।
ਵੈਨਕੂਵਰ (05 ਜੂਨ, 2011): 1984 ਦੇ ਸ਼ਹੀਦੀ ਘਲੂਘਾਰੇ ਤੋਂ ਲੈ ਕੇ ਦਹਾਕੇ ਤੋਂ ਵਧ ਸਮੇਂ ਤਕ ਹੋਈ ਸਿਖ ਨਸਲਕੁਸ਼ੀ ’ਚ ਸ਼ਹੀਦੀਆਂ ਪਾਉਣ ਵਾਲੇ ਸਿੰਘ-ਸਿੰਘਣੀਆਂ ਤੇ ਬਚਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵੈਨਕੂਵਰ ਡਾਊਨ ਟਾਊਨ ’ਚ ਹਰ ਵਰ੍ਹੇ ਦੀ ਤਰ੍ਹਾਂ ਮੋਮਬਤੀਆਂ ਜਗਾਈਆਂ ਗਈਆਂ।
ਲੰਡਨ (5 ਜੂਨ, 2011): ਲੰਡਨ ਵਿਖੇ 1984 ਦੇ ਘੱਲੂਘਾਰੇ ਅਤੇ ਕੌਮੀ ਸ਼ਹੀਦਾਂ ਦੀ ਯਾਦ ਵਿੱਚ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਵੱਲੋਂ ਕਰਵਾਏ ਰੋਸ ਮੁਜ਼ਾਹਰੇ ਵਿੱਚ ਰਿਕਾਰਡਤੋੜ ਇਕੱਠ ਹੋਇਆ। ਬੀ ਬੀ ਸੀ ਦੀ ਰਿਪੋਰਟ ਅਨੁਸਾਰ ਇਹ ਇਕੱਠ 25000 ਦੇ ਕਰੀਬ ਸੀ। ਜਦ ਕਿ ਲੰਡਨ ਅਥਾਰਟੀ ਦਾ ਕਹਿਣਾ ਹੈ ਕਿ ਇਹ ਟ੍ਰੈਫਗਲਰ ਸੁਕੇਅਰ ਵਿੱਚ ਹੋਈਆਂ ਰੈਲੀਆਂ ਵਿੱਚੋਂ ਸਭ ਤੋਂ ਵੱਡੀ ਰੈਲੀ ਸੀ, ਜਿਸ ਵਿੱਚ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਬ੍ਰਮਿੰਘਮ, ਗ੍ਰੇਵਜ਼ੈਂਡ, ਲੈਸਟਰ, ਕਵੈਂਟਰੀ, ਸਾਊਥਹੈਂਪਟਨ, ਵੁਲਵਰਹੈਂਪਟਨ, ਸਾਊਥਾਲ, ਵਾਲਸਾਲ, ਮਾਨਚੈਸਟਰ, ਵੇਲਜ਼, ਸਕਾਟਲੈਂਡ, ਹੰਸਲੋ, ਹੇਜ਼, ਡਡਲੀ, ਲੀਡਜ਼, ਈਲਿੰਗ, ਬਾਰਕਿੰਗ, ਇਲਫੋਰਡ, ਡਾਰਟਫੋਰਡ ਸਮੇਤ ਹੋਰ ਕਈ ਸ਼ਹਿਰਾਂ ਤੋਂ ਬੱਸਾਂ, ਕਾਰਾਂ ਅਤੇ ਰੇਲ ਗੱਡੀਆਂ ਰਾਹੀਂ ਸੰਗਤਾਂ ਪਹੁੰਚੀਆਂ ਹੋਈਆਂ ਸਨ। ਇਸ ਰੋਸ ਮੁਜ਼ਾਹਰੇ ਵਿੱਚ ਸਿੱਖ ਫੈਡਰੇਸ਼ਨ ਯੂ ਕੇ, ਅਖੰਡ ਕੀਰਤਨੀ ਜੱਥਾ ਯੂ ਕੇ, ਯੁਨਾਇਟਡ ਖਾਲਸਾ ਦਲ ਯੂ ਕੇ, ਦਲ ਖਾਲਸਾ, ਖਾਲਿਸਤਾਨ ਜਲਾਵਤਨ ਸਰਕਾਰ, ਸਿੱਖ ਸਟੂਡੈਂਟ ਫੈਡਰੇਸ਼ਨ ਯੂ ਕੇ, ਬ੍ਰਿਟਿਸ਼ ਸਿੱਖ ਕੌਂਸਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਯੂ ਕੇ ਆਦਿ ਸਮੇਤ ਹੋਰ ਵੀ ਪੰਥਕ ਜੱਥੇਬੰਦੀਆਂ ਸ਼ਾਮਿਲ ਸਨ।
ਫ਼ਤਿਹਗੜ੍ਹ ਸਾਹਿਬ (8 ਜੂਨ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀ ਅੱਜ ਇੱਥੇ ਹੋਈ ਇਕ ਮੀਟਿੰਗ ਵਿੱਚ ਦਲ ਦੇ ਪ੍ਰਜ਼ੀਡੀਅਮ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਅਤੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੀ ਨਿਯੁਕਤੀ ਲਈ 13 ਜੂਨ ਨੂੰ ਸੱਦੇ ਜਾ ਰਹੇ ਵਿਸ਼ੇਸ਼ ਇਜਲਾਸ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਸ਼ੀ ਦੀ ਸਜ਼ਾ ਰੱਦ ਕਰਨ ਲਈ ਮਤਾ ਪਾਸ ਕਰਕੇ ਭਾਰਤੀ ਗ੍ਰਹਿ ਮੰਤਰਾਲੇ ਤੇ ਰਾਸ਼ਟਰਪਤੀ ਨੂੰ ਭੇਜਿਆ ਜਾਵੇ।
... ਜੂਨ 84 ਸਾਡੇ ਆਪਣੇ, ਸਾਡੇ ਬੱਚਿਆਂ, ਪੰਥ ਅਤੇ ਸਰਬਤ ਦੇ ਭਵਿੱਖ ਲਈ ਕੇਂਦਰ ਬਿੰਦੂ ਹੈ, ਇਸ ਨੂੰ ਸਮਝੇ, ਵਿਚਾਰੇ ਅਤੇ ਇਸ ਨੂੰ ਆਧਾਰ ਮੰਨ ਕੇ ਚੱਲਣ ਨਾਲ ਸਾਡੀਆਂ ਸਮੱਸਿਆਵਾਂ ਦੇ ਨਿਸਚੈ ਹੀ ਹੱਲ ਹੋ ਸਕਦੇ ਹਨ।
« Previous Page — Next Page »