April 2011 Archive

1984 ਸਿਖ ਨਸਲਕੁਸ਼ੀ ਕੇਸ ਵਿਚ ਕਾਂਗਰਸ ਆਪਣੇ ਬਚਾਅ ਲਈ ਸਰਕਾਰੀ ਅਥਾਰਟੀ ਤੇ ਪੈਸੇ ਦੀ ਵਰਤੋਂ ਕਰ ਰਹੀ

ਨਿਊਯਾਰਕ (1 ਅਪ੍ਰੈਲ, 2011): ਨਵੰਬਰ 1984 ਵਿਚ ਭਾਰਤ ਵਿਚ ਸਿਖਾਂ ’ਤੇ ਯੋਜਨਾਬੱਧ ਤਰੀਕੇ ਨਾਲ ਹਮਲੇ ਕਰਵਾਉਣ, ਸਾਜਿਸ਼ ਰਚਣ, ਦੋਸ਼ੀਆਂ ਨੂੰ ਪਨਾਹ ਦੇਣ ਦੇ ਦੋਸ਼ ਵਿਚ ਅਮਰੀਕਾ ਦੀ ਨਿਊਯਾਰਕ ਦੇ ਜ਼ਿਲਾ ਅਦਾਲਤ ਵਲੋਂ 1 ਮਾਰਚ 2011 ਨੂੰ ਜਾਰੀ ਸੰਮਣਾਂ ’ਤੇ ਕਾਂਗਰਸ (ਆਈ) ਨੇ ਪਹਿਲਾਂ ਹਾਇਰ ਕੀਤੀ ਸੱਭਰਵਾਲ, ਨੋਰਡਿਨ ਤੇ ਫਿੰਕਲ ਦੀ ਲਾਅ ਫਰਮ ਦੋ ਨਾਲ ਹੀ ਹੁਣ ਵਿਗਿਨ ਤੇ ਡੈਨਾ ਐਲ ਐਲ ਪੀ ਦੀ ਲਾਅ ਫਰਮ ਨੂੰ ਵੀ ਹਾਇਰ ਕਰ ਲਿਆ ਹੈ।

ਅਸੀਮਾਨੰਦ ਕੇਂਦਰੀ ਏਜੰਸੀਆਂ ਦੇ ਦਬਾਅ ਹੇਠ ਧਮਾਕਿਆਂ ਵਿੱਚ ਸ਼ਮੂਲੀਅਤ ਤੋਂ ਮੁਕਰਿਆ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (2 ਅਪ੍ਰੈਲ, 2011) : ਅਜਮੇਰ, ਮੱਕਾ ਮਸਜਿਦ, ਮਾਲੇਗਾਉਂ, ਅਤੇ ਸਮਝੌਤਾ ਐਕਸਪ੍ਰੈਸ ਧਮਾਕਿਆਂ ਵਿੱਚ ਅਪਣੀ ਭੂਮਿਕਾ ਤੋਂ ਅਸੀਮਾਨੰਦ, ਕੇਂਦਰੀ ਏਜੰਸੀਆਂ ਦੇ ਦਬਾਅ ਹੇਠ ਮੁਕਰਿਆ ਹੈ ਨਾ ਕਿ ਉਸਨੇ ਪਹਿਲੇ ਬਿਆਨ ਕਿਸੇ ਦੇ ਦਬਾਅ ਹੇਠ ਦਿੱਤੇ ਸਨ।

ਅੱਖਾਂ ਖੋਲ੍ਹ ਕੇ ਬਾਈ ਜੀ … ਰਾਜ ਕਾਕੜਾ

ਲੁਧਿਆਣਾ (2 ਅਪ੍ਰੈਲ, 2011): ਰਾਜ ਕਾਕੜਾ ਦਾ ਇਹ ਗੀਤ ਸਮਾਜ ਵਿਚ ਹੋ ਰਹੀ ਲੁੱਟ ਬਾਰੇ ਸੁਚੇਤ ਹੋਣ ਦਾ ਹੋਕਾ ਦਿੰਦਾ ਹੈ। ਪਾਠਕਾਂ/ਸਰੋਤਿਆਂ ਲਈ ਇਸ ਨੂੰ ਇਥੇ ਸਾਂਝਾ ਕਰ ਰਹੇ ਹਾਂ।

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਿਲੱਖਣ ਸਿਆਸੀ ਵਿਚਾਰਧਾਰਾ (ਸਿੱਖ ਚਿੰਤਕ ਸ੍ਰ. ਅਜਮੇਰ ਸਿੰਘ ਦੀ ਤਕਰੀਰ)

ਚੰਡੀਗੜ੍ਹ (02 ਅਪ੍ਰੈਲ, 2011): 31 ਮਈ, 2008 ਨੂੰ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਲਾਅ ਭਵਨ ਚੰਡੀਗੜ੍ਹ ਵਿਖੇ ਕਰਵਾਈ ਗਈ ਇੱਕ ਖਾਸ ਵਿਚਾਰ ਚਰਚਾ ਵਿਚ ਉੱਘੇ ਸਿੱਖ ਚਿੰਤਕ ਸ੍ਰ. ਅਜਮੇਰ ਸਿੰਘ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਿਲੱਖਣ ਸਿਆਸੀ ਵਿਚਾਰਧਾਰਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਭਾਰਤੀ ਮੀਡੀਆ (ਪੱਤਰਕਾਰ ਜਸਪਾਲ ਸਿੰਘ ਸਿੱਧੂ ਦੀ ਤਕਰੀਰ)

ਚੰਡੀਗੜ੍ਹ (02 ਅਪ੍ਰੈਲ, 2011): 31 ਮਈ, 2008 ਨੂੰ ਲਾਅ ਭਵਨ, ਚੰਡੀਗੜ੍ਹ ਵਿਖੇ ਕਰਵਾਈ ਇਕ ਖਾਸ ਵਿਚਾਰ-ਚਰਚਾ (ਸੈਮੀਨਾਰ) ਵਿਚ ਉੱਘੇ ਪੱਤਰਕਾਰ ਸ੍ਰ. ਜਸਪਾਲ ਸਿੰਘ ਸਿੱਧੂ ਨੇ "ਸੰਤ ਜਰਨੈਲ ਸਿੰਘ ਅਤੇ ਭਾਰਤੀ ਮੀਡੀਆ" ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਕਿਵੇਂ ਭਾਰਤੀ ਮੀਡੀਆ ਸਰਕਾਰ ਤੇ ਏਜੰਸੀਆਂ ਦੀਆਂ ਸਜ਼ਿਸ਼ਾਂ ਵਿਚ ਭਾਗੀਦਾਰ ਬਣ ਕੇ ਸੰਤ ਜਰਲੈਲ ਸਿੰਘ ਭਿੰਡਰਾਂਵਾਲਿਆਂ ਤੇ ਸਿੱਖ ਸੰਘਰਸ਼ ਵਿਰੁੱਧ ਮਨਘੜੰਤ ਕਹਾਣੀਆਂ ਪ੍ਰਚਾਰਦਾ ਰਿਹਾ ਹੈ।

« Previous Page