ਇਨ੍ਹਾਂ ਸਵਾਲਾਂ ਦੇ ਜਵਾਬ ਜਾਨਣ ਲਈ ਮਨਪ੍ਰੀਤ ਬਾਦਲ ਤੇ ਪੰਜਾਬ ਦੇ ਕਾਮਰੇਡਾਂ ਦੀ ਵਿਚਾਰਧਾਰਾ ਦੇ ਪਿਛੋਕੜ ਨੂੰ ਜਾਨਣਾ ਬਹੁਤ ਜ਼ਰੂਰੀ ਹੈ। ਦੋਹਾਂ ਦੇ ਸਿਆਸੀ ਪ੍ਰਾਜੈਕਟ ਭਾਵੇਂ ਦੇਖਣ ਨੂੰ ਇੱਕ ਦੂਜੇ ਦੇ ਉਲਟ ਲਗਦੇ ਹਨ ਪਰ ਦੋਹਾਂ ਦਾ ਵਿਚਾਰਧਾਰਕ ਆਧਾਰ ਸਾਂਝਾ ਹੈ। ਇਸ ਲੁਕਵੀਂ ਵਿਚਾਰਧਾਰਕ ਸਾਂਝ ਨੂੰ ਜੇਕਰ ਕੋਈ ਨਾਂਅ ਦੇਣਾ ਹੋਵੇ ਤਾਂ ਇਹ ਦਿੱਤਾ ਜਾ ਸਕਦਾ ਹੈ - ਆਧੁਨਿਕ ਭੋਗਵਾਦੀ ਨਾਸਤਿਕਤਾ।
ਲੁਧਿਆਣਾ (7 ਅਪ੍ਰੈਲ, 2011): ਲੁਧਿਆਣਾ ਤੋਂ ਛਪਦੇ ਇਕ ਮਾਸਿਕ ਪੰਜਾਬੀ ਰਸਾਲੇ ਨੇ ਆਪਣੇ ਅਪ੍ਰੈਲ ਅੰਕ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਉਪਰ ਬਹੁਤ ਹੀ ਸੰਗੀਨ ਦੋਸ਼ ਲਾਉਂਦੇ ਹੋਏ ਲਿਖਿਆ ਹੈ ਕਿ ਲੁਧਿਆਣਾ ਵਿਖੇ ਮੱਕੜ ਦੀ ਜੱਦੀ ਰਹਾਇਸ ਵਿਖੇ ਮੱਕੜ ਤੇ ਉਸਦੇ ਸਾਰੇ ਪਰਿਵਾਰ ਲਈ ਦੇਸੀ ਘਿਉ ਨਾਲ ਬਣੇ ਪਰੌਠੇ, ...
ਫ਼ਤਹਿਗੜ੍ਹ ਸਾਹਿਬ (5 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਅਤੇ ਯੂਥ ਆਗੂ ਸੰਦੀਪ ਸਿੰਘ ਕੈਨੇਡੀਅਨ ਨੇ ਵਿਧਾਇਕਾਂ ਦੇ ਭੱਤੇ ਵਧਾਏ ਜਾਣ ਬਾਰੇ ਜਾਰੀ ਕੀਤੇ ਜਾ ਰਹੇ ਨੋਟੀਫਿਕੇਸ਼ਨ ਬਾਰੇ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਕਿ ਅਪਣੀਆਂ ...
ਜਲੰਧਰ/ਨਵਾਂਸ਼ਹਿਰ (7 ਅਪ੍ਰੈਲ, 2011): ਡੇਢ ਕੁ ਸਾਲ ਪਹਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਬੰਗਾ ਵਿਖੇ ਸਿੱਖ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਵਾਲਾ ਵਿਸ਼ਾਲ ਦਸਤਾਰ ਮਾਰਚ ਕੱਢਿਆ ਗਿਆ ਸੀ। ਇਸ ਮਾਰਚ ਦੇ ਪ੍ਰਬੰਧਕ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਚਰਨਜੀਤ ਸਿੰਘ ਸੁੱਜੋਂ ਸਨ। ਮਾਰਚ ਵਿੱਚ ਸ਼ਾਮਲ ਸਿੱਖਾਂ ਨੇ “ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਰਾਜ ਕਰੇਗਾ ਖਾਲਸਾ, ਸੰਤ ਜਰਨੈ਼ਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਮਰ ਰਹੇ, ਭਿੰਡਰਾਂਵਾਲਾ ਸੰਤ ਸਿਪਾਹੀ ਜਿਸ ਨੇ ਸੁੱਤੀ ਕੌਮ ਜਗਾਈ” ਵਰਗੇ ਜੈਕਾਰਿਆਂ - ਨਾਹਰਿਆਂ ਨਾਲ ਅਕਾਸ਼ ਗੂੰਜਣ ਲਗਾ ਦਿੱਤਾ।
ਨਸਲਕੁਸ਼ੀ, ਨਸਲਘਾਤ, ਐਥਨਿਕ ਕਲੈਨਜ਼ਿੰਗ, ਜੈਨੋਸਾਈਡ, ਹੋਲੋਕਾਸਟ ਆਦਿਕ ਸ਼ਬਦ 20ਵੀਂ ਸਦੀ ਵਿੱਚ ਜ਼ਿਆਦਾ ਵਰਤੋਂ ਵਿੱਚ ਆਏ ਹਨ ਪਰ ਆਪਣੀ ਹੋਂਦ ਕਾਇਮ ਰੱਖਣ ਲਈ ਆਪਣੇ ਜਨਮ ਵੇਲੇ ਤੋਂ ਹੀ ਲੜਾਈ ਲੜ ਰਹੀ ਸਿੱਖ ਕੌਮ ਨੇ, ‘ਘੱਲੂਘਾਰਾ’ ਸ਼ਬਦ 18ਵੀਂ ਸਦੀ ਵਿੱਚ ਘੜਿਆ ਸੀ ਜਦੋਂਕਿ ਮੁਗਲਾਂ ਤੇ ਅਫਗਾਨਾਂ ਦੋਹਾਂ ਨੇ ਹੀ, ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀ ਨੀਤੀ ਦੇ ਤਹਿਤ ਛੋਟਾ ਤੇ ਵੱਡਾ ਘੱਲੂਘਾਰਾ ਵਰਗੇ ਕਹਿਰ ਵਰਤਾਏ ਸਨ।
ਫ਼ਤਹਿਗੜ੍ਹ ਸਾਹਿਬ (5 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਜ਼ੀਡੀਅਮ ਮੈਂਬਰ ਕਮਿੱਕਰ ਸਿੰਘ ਮੁਕੰਦਪੁਰ, ਦਇਆ ਸਿੰਘ ਕੱਕੜ, ਕੁਲਬੀਰ ਸਿੰਘ ਬੜਾ ਪਿੰਡ ਅਤੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚਿੱਟੀਸਿੰਘਪੁਰਾ ਦੇ ਸਿੱਖ ਕਤਲੇਆਮ ਦੀ ਤਾਜ਼ਾ ਜਾਂਚ ਕਰਵਾਏ ਜਾਣ ਬਾਰੇ ਅਸੀਂ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਮੰਗ ਦਾ ਸਮਰਥਨ ਕਰਦੇ ਹਾਂ।
ਲੁਧਿਆਣਾ (05 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ 31 ਮਈ, 2008 ਨੂੰ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਵਿਲੱਖਣ ਸਿਆਸੀ ਵਿਚਾਰਧਾਰਾ ਬਾਰੇ ਇੱਕ ਉੱਚ ਪੱਧਰ ਵਿਚਾਰ-ਗੋਸ਼ਟੀ ਕਾਨੂੰਨ ਭਵਨ, ਸੈਕਟਰ 37-ਏ ਚੰਡੀਗੜ੍ਹ ਵਿਖੇ ਕਰਵਾਈ ਗਈ।
ਫ਼ਤਹਿਗੜ੍ਹ ਸਾਹਿਬ (3 ਅਪ੍ਰੈਲ, 2011): ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਵਾਅਦਾ ਨਾ ਨਿਭਾਉਣ ਤੋਂ ਨਾਰਾਜ਼ ਬੇਰੁਜ਼ਗਾਰ ਈ.ਟੀ.ਟੀ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਪ੍ਰੋਗਰਾਮਾਂ ਨੂੰ ਭੰਗ ਕਰਨ ਦੇ ਐਲਾਨ ਨੂੰ ਅਮਲੀ ਜਾਮਾ ਪਹਿਣਾਉਣ ਲਈ ਕਮਰਕਸੇ ਕਰ ਲਏ ਹਨ ਤੇ ਇਸ ਸਬੰਧੀ ਮੀਟਿੰਗਾ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ।
ਲੁਧਿਆਣਾ (03 ਅਪ੍ਰੈਲ, 2011): ਸਿੱਖ ਸੰਘਰਸ਼ ਦੀ ਵਿਲੱਖਣ ਹਸਤੀ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਆਗੂ ਭਾਈ ਸੁਰਿੰਦਰਪਾਲ ਸਿੰਘ ਠਰੂਆ ਨੇ ਇਹ ਵਿਚਾਰ ਸਿੱਖ ਨੌਜਵਾਨਾਂ ਨਾਲ ਮਿਤੀ 19 ਸਤੰਬਰ, 2007 ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ 63ਵੇਂ ਸਥਾਪਨਾ ਦਿਹਾੜੇ ਮੌਕੇ ਗੁਰਦੁਆਰਾ ਸਿੰਘ ਸਭਾ, ਸਰਾਭਾ ਨਗਰ, ਲੁਧਿਆਣਾ ਵਿਖੇ ਸਾਂਝੇ ਕੀਤੇ ਸਨ।
ਲੁਧਿਆਣਾ (02 ਅਪ੍ਰੈਲ, 2011):ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਮੁਹਾਲੀ ਵਿਖੇ ਪੰਜਾਬ ਪੁਲੀਸ ਦੇ ਅਫਸਰਾਂ ਵਲੋਂ ਅਤੇ ਲੁਧਿਆਣਾ ਦੇ ਸੁਬਿਧਾ ਕੇਂਦਰ ਵਿਚ ਸਰਕਾਰੀ ਅਧਿਕਾਰੀ ਵਲੋਂ ਸਿੱਖਾਂ ਦੀਆਂ ਦਸਤਾਰਾਂ ਉਤਾਰਕੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਦੀ ਬੇਅਦਬੀ ਕਰਨ ਤੇ ਉਨ੍ਹਾਂ ਨੂੰ ਅਪਮਾਨਤ ਕਰਨ ਦੀਆਂ ਵਾਪਰੀਆਂ ਉਪਰੋ-ਥੱਲੀ ਘਟਨਾਵਾਂ ਦੀ ਜੋਰਦਾਰ ਨਿਖੇਧੀ ਕਰਦੇ ਹੋਏ ਕਿਹਾ ਹੈ ਕਿ ਇਹ ਕੋਈ ਅਚਨਚੇਤ ਵਾਪਰੀਆਂ ਘਟਨਾਵਾਂ ਨਹੀਂ ਸਗੋਂ ਇਕ ਗਿਣੀ ਮਿੱਥੀ ਸ਼ਾਜ਼ਿਸ ਤਹਿਤ ਸਿੱਖ ਕੌਮ ਨੂੰ ਅਪਮਾਨਤ ਕਰਨ ਲਈ ਲੜੀਵਾਰ ਵਿੱਢੀ ਮੁਹਿੰਮ ਦਾ ਹਿਸਾ ਹਨ।
« Previous Page — Next Page »