ਨਾਨਕਸ਼ਾਹੀ ਵਰ੍ਹਾ 542, ਸੂਰਜੀ ਮੌਸਮੀ ਸਾਲ ਦਾ ਆਪਣਾ ਪੈਂਡਾ ਤਹਿ ਕਰਕੇ, ਪਹਿਲੀ ਚੇਤ (14 ਮਾਰਚ) ਨੂੰ ਰਾਤ ਦੇ ਬਾਰਾਂ ਵਜੇ, ਸਮੇਂ ਦੀਆਂ ਵਾਗਾਂ ਵਰ੍ਹਾ-543 ਦੇ ਹਵਾਲੇ ਕਰਕੇ, ਇਤਿਹਾਸ ਦੇ ਬੀਤੇ ਵਰ੍ਹਿਆਂ ਵਾਂਗ ਲੁਪਤ ਹੋ ਜਾਵੇਗਾ। ਸਮੇਂ ਦੀ ਖੇਡ, ਅਕਾਲ ਪੁਰਖ ਦੇ ਹੁਕਮ ਅਨੁਸਾਰ ਨਿਰੰਤਰ ਖੇਡੀ ਜਾ ਰਹੀ ਹੈ...
ਲੁਧਿਆਣਾ (12 ਮਾਰਚ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਦੋਸ਼ ਲਾਇਆ ਹੈ ਕਿ ਗੁਰਦੁਆਰਾ ਚੋਣ ਕਮਿਸ਼ਨ ਵਲੋਂ ਆਉਂਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਜਾਰੀ ਕੀਤੀਆਂ ਵੋਟਰ ਸੂਚੀਆਂ ਵਿਚ ਵੱਡੇ ਪੱਧਰ ਤੇ ਧਾਂਦਲੀਆਂ ਹੋਈਆ ਹਨ ਅਤੇ ਵੋਟਰ ਸੂਚੀਆਂ ਵਿਚ ਦਰਜ ਅਯੋਗ ਵੋਟਰਾਂ ਦੀ ਗਿਣਤੀ ਹਜ਼ਾਰਾਂ ਤੋਂ ਵੀ ਉਪਰ ਹੋ ਸਕਦੀ ਹੈ।...
ਚੰਡੀਗੜ੍ਹ (10 ਮਾਰਚ 2011): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ, ਸਿਖਸ ਫਾਰ ਜਸਟਿਸ ਨੇ ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਹਿਯੋਗ ਨਾਲ ਐਲਾਨ ਕੀਤਾ ਹੈ ਕਿ ਹੋਂਦ ਚਿੱਲੜ ਵਿਚ ਸਿਖ ਨਸਲਕੁਸ਼ੀ ਯਾਦਗਾਰ ਦੇ ਨੀਂਹ ਪੱਥਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਰੱਖ ਦਿੱਤਾ ਹੈ ਤੇ ਨਸਲਕੁਸ਼ੀ ਯਾਦਗਾਰ 2 ਨਵੰਬਰ 2011 ਨੂੰ ਸਥਾਪਿਤ ਕਰ ਦਿੱਤੀ ਜਾਵੇਗੀ।
ਚੰਡੀਗੜ੍ਹ (10 ਮਾਰਚ 2011): ਹਰਿਆਣਾ ਦੇ ਜਿਲਾ ਰਿਵਾੜੀ ਵਿਚ ਸਥਿਤ ਪਿੰਡ ਹੋਂਦ-ਚਿੱਲੜ, ਜੋ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਸਮੇਂ ਵਾਪਰੇ ਹੋਂਦ ਕਤਲੇਆਮ ਵਿਚ ਤਬਾਹ ਕਰ ਦਿਤਾ ਗਿਆ ਸੀ, ਦੀਆਂ ਖੰਡਰ ਬਣ ਚੁੱਕੀਆਂ ਇਮਾਰਤਾਂ ਦੀ ਸਾਂਭ ਸੰਭਾਲ ਕਰਨ ਲਈ ਸਿਖਸ ਫਾਰ ਜਸਟਿਸ ਨੇ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੈਸਕੋ ਤੱਕ ਪਹੁੱਚ ਕੀਤੀ ਹੈ। ਯੂਨੈਸਕੋ ਵੱਲੋਂ ਦੁਨੀਆਂ ਦੀਆਂ ਇਤਿਹਾਸਕ ਤੇ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ...
ਚੰਡੀਗੜ੍ਹ (12 ਮਾਰਚ, 2011): ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਬੀਤੇ ਦਿਨ ਹਰਿਆਣਾ ਵਿਧਾਨ ਸਭਾ ਵੱਲੋਂ ਦਰਿਆਈ ਪਾਣੀਆਂ ਦੀ ਵੰਡ ਨਾਲ ਸੰਬੰਧਤ ਮਤੇ ਪ੍ਰਵਾਣ ਕੀਤੇ ਜਾਣ ਨੂੰ ਵਿਅਰਥ ਕਾਰਵਾਈ ਕਰਾਰ ਦਿੰਦਿਆਂ ਦਾਅਵਾ ਕੀਤਾ ਹੈ ਕਿ ਇਨ੍ਹਾਂ ਮਤਿਆਂ ਨਾਲ ਪੰਜਾਬ ਨੂੰ ਮਿਲੇ ਸੰਵਿਧਾਨਕ ਹੱਕ ਨਹੀਂ ਖੋਹੇ ਜਾ ਸਕਦੇ। ਫੈਡਰੇਸ਼ਨ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਾਜ਼ੀ ਅਤੇ ਮੀਤ ਪ੍ਰਧਾਨ ਸ੍ਰ. ਮੱਖਣ ਸਿੰਘ ਗੰਢੂਆਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਸੰਨ 2004 ...
ਮੋੜ੍ਹੀ ਪੁੱਟਣ ਨਾਲ ਸਾਰੇ ਪਿੰਡ ਦੀ ਮਿੱਟੀ ਲਹੂ-ਲੁਹਾਣ ਹੋ ਜਾਂਦੀ ਹੈ। ਲਹੂ ਭਿੱਜੀ ਮਿੱਟੀ ਵਿੱਚ ਸਾਂਝੀਵਾਲਤਾ ਦੇ ਬੀਜ ਸਦਾ ਲਈ ਗ਼ਰਕ ਹੋ ਜਾਂਦੇ ਹਨ। ਚੁੱਲ੍ਹਿਆਂ ‘ਤੇ ਘਾਹ ਉੱਗ ਪੈਂਦਾ ਹੈ ਜਿਹੜਾ ਛਾਂ ਵੰਡਣ ਜੋਗਾ ਨਹੀਂ ਹੁੰਦਾ।
ਮਾਨਸਾ (9 ਮਾਰਚ, 2011 - ਕੁਲਵਿੰਦਰ) ਮਾਈ ਭਾਗੋ ਗਰੁੱਪ ਆਫ਼ ਇੰਸਟੀਚਿਊਟਸ, ਰੱਲਾ ਵਲੋਂ ਅੰਤਰ-ਰਾਸ਼ਟਰੀ ਇਸਤਰੀ ਦਿਵਸ ‘ਤੇ ਦਿਵਸ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਬੁਲਾਰੇ ਡਾ.ਸੁਖਵਿੰਦਰ ਸਿੰਘ,ਸਰਕਾਰੀ ਰਣਬੀਰ ਕਾਲਜ,ਸੰਗਰੂਰ ਅਤੇ ਪ੍ਰੋ.ਪ੍ਰਸ਼ੋਤਮ ਅਗਰਵਾਲ,ਗੁਰੂ ਕਾਸ਼ੀ ਨੇਬਰਹੁੱਡ ਕੈਂਪਸ,ਦਮਦਮਾ ਸਾਹਿਬ ਪਹੁੰਚੇ। ਪ੍ਰੌਗਰਾਮ ਨੂੰ ਸ਼ੁਰੂ ਕਰਦਿਆ ਕਾਲਜ ਦੇ ਪ੍ਰਿੰਸੀਪਲ ਡਾ.ਮਲਕੀਅਤ ਸਿੰਘ ਖਟੜਾ ਨੇ ਆਏ ਬੁਲਾਰਿਆਂ ਨੂੰ ਜੀ ਆਇਆ ਆਖਿਆ ਤੇ ਕਾਲਜ ਵਿਦਿਆਰਥਣਾਂ ਨੂੰ ਇਸ ਦਿਨ ਦੀ ਮਹਾਨਤਾ ਹੋਵੇ।
ਸਾਕਾ '84 (ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਜੂਨ 2004 ਵਿਚ ਪ੍ਰਕਾਸ਼ਤ ਕੀਤੀ ਗਈ ਕਿਤਾਬ)
ਕੈਲੀਫੋਰਨੀਆ (8 ਮਾਰਚ 2011): ਨਵੰਬਰ 1984 ਦੀ ਨਸਲਕੁਸ਼ੀ ਨੂੰ ਕੌਮਾਂਤਰੀ ਮਾਨਤਾ ਦਿਵਾਉਣ ਅਤੇ ਦੋਸ਼ੀਆਂ ਖਿਲਾਫ ਭਾਰਤ ਵਿਚ ਤੇ ਕੌਮਾਂਤਰੀ ਕਾਨੂੰਨ ਤਹਿਤ ਬਾਹਰਲੇ ਦੇਸ਼ਾਂ ਵਿਚ ਕਾਨੂੰਨੀ ਲੜਾਈ ਲੜ ਰਹੀ ਜਥੇਬੰਦੀ ਦੇ ਪੰਜਾਬ ਦੀ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਇਸ ਦੀ ਭਾਈਵਾਲੀ ਭਾਜਪਾ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਜਥੇਬੰਦੀ ਦੀ ਤਾਲਮੇਲ ਕਮੇਟੀ ਵੱਲੋਂ ਬੀਤੇ ਦਿਨ ਅੰਗਰੇਜ਼ੀ ਅਤੇ ਪੰਜਾਬੀ ਵਿਚ ਇਕੋ ਸਮੇਂ ਜਾਰੀ ਕੀਤੇ ਗਏ ਇਕ ਅਹਿਮ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਵਿਸਾਰਣ ਤੇ ਇਸ ਸੰਜੀਦਾ ਮੁੱਦੇ ਉੱਤੇ ਸਿਆਸੀ ਰੋਟੀਆਂ ਸੇਕਣ ਜਿਹੇ ਗੈਰ-ਜ਼ਿੰਮੇਵਾਰ ਵਿਹਾਰ ਕਰਕੇ ਅਲੋਚਨਾ ਦਾ ਨਿਸ਼ਾਨਾ ਬਣਾਇਆ।...
ਦਿੱਲੀ (ਮਾਰਚ 7, 2011): ਨਵੰਬਰ ’84 ਸਿੱਖ ਨਸਲਕੁਸ਼ੀ ਦੌਰਾਨ ਮਾਰੇ ਗਏ ਹਜ਼ਾਰਾਂ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਪੀੜਤ ਪਰਿਵਾਰਾਂ ਤੇ ਸਿੱਖ ਜਥੇਬੰਦੀਆਂ ਨੇ ਕੜਕੜਡੁੰਮਾਂ ਅਦਾਲਤ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕਰਕੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਸੀ.ਬੀ.ਆਈ. ਵੱਲੋਂ ਸਾਫ ਬਰੀ ਕੀਤੇ ਜਾਣ ਦਾ ਸਖਤ ਵਿਰੋਧ ਕੀਤਾ। ਅੱਜ ਸ਼੍ਰੀਮਤੀ ਸਰੀਤਾ ਬੀਰਬਲ ਦੀ ਅਦਾਲਤ ਵਿੱਚ ਸੀ.ਬੀ.ਆਈ. ਨੇ ਇੱਕ ਵਾਰ ਫਿਰ ਸਿੱਖ ਕਤਲੇਆਮ ਵਿੱਚ ਮਾਰੇ ਗਏ ਗਿਆਨੀ ਬਾਦਲ ਸਿੰਘ ਦੀ ਵਿੱਧਵਾ ਦੀ ਪਟੀਸ਼ਨ ਉੱਤੇ ਪੀੜਤ ਧਿਰ ਦੇ ਵਕੀਲ ਸ. ਨਵਕਿਰਨ ਸਿੰਘ ਅਤੇ ਕਾਮਨਾ ...
« Previous Page — Next Page »