ਫ਼ਤਿਹਗੜ੍ਹ ਸਾਹਿਬ, 25 ਅਗਸਤ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਅੱਜ ਪੁਲਿਸ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਜਿਲ੍ਹਾ ਕਚਿਹਰੀ ਫ਼ਤਿਹਗੜ੍ਹ ਸਾਹਿਬ ਵਿਖੇ ਇਕ ਮੁੱਕਦਮੇ ਦੀ ਤਾਰੀਕ ਦੇ ਸਬੰਧ ਵਿਚ ਲੈ ਕੇ ਆਈ।
ਪਟਿਆਲਾ (28 ਅਗਸਤ, 2010): ‘ਬਾਰ ਕੌਂਸਲ ਆਫ ਇੰਡੀਆ’ ਵੱਲੋਂ ਵਕਾਲਤ ਦੀ ਪੜ੍ਹਾਈ ਪਾਸ ਕਰ ਲੈਣ ਵਾਲੇ ਵਿਦਿਆਰਥੀਆਂ ਦਾ ਮੁੜ ਤੋਂ ਇਮਤਿਹਾਨ ਲੈਣ ਬਾਰੇ ਵਿਵਾਦ ਅਜੇ ਠੰਡਾ ਨਹੀਂ ਹੋਇਆ ਕਿ ਮਾਧਿਅਮ ਨੂੰ ਲੈ ਕੇ ‘ਬਾਰ ਕੌਂਸਲ’ ਦਾ ਇਹ ਇਮਤਿਹਾਨ ਇੱਕ ਵਾਰ ਮੁੜ ਵਿਵਾਦਾਂ ਦੇ ਘੇਰੇ ਵਿੱਚ ਆ ਗਿਆ ਹੈ। ਵਿਦਿਆਰਥੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਬਾਰ ਕੌਂਸਲ ਵੱਲੋਂ ਲਏ ਜਾਣ ਵਾਲੇ ਇਮਤਿਹਾਨ ਵਿੱਚ ਪੰਜਾਬੀ ਭਾਸ਼ਾ ਨੂੰ ਮਾਧਿਅਮ ਵੱਜੋਂ ਨਾ ਰੱਖੇ ਜਾਣ ਉੱਤੇ ਸਖਤ ਇਤਰਾਜ਼ ਉਠਾਏ ਹਨ।
ਤਲਵੰਡੀ ਸਾਬੋ (22 ਅਗਸਤ, 2010): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂ ਸ. ਦਰਸ਼ਨ ਸਿੰਘ ਜਗ੍ਹਾ ਰਾਮ ਤੀਰਥ ਅਤੇ ਬਾਬ ਹਰਦੀਪ ਸਿੰਘ ਮਹਿਰਾਜ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਡੇਰਿਆਂ ਦੀ ਮੁਕੰਮਲ ਤਾਲਾਬੰਦੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਾਰੀ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਸਿੱਖ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਮੋਰਚੇ ਤਹਿਤ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਡੇਰਾ ਸਲਾਬਤਪੁਰਾ ਵੱਲ ਜਾ ਰਹੇ 75ਵੇਂ ਸ਼ਹੀਦੀ ਜਥੇ ਨੂੰ ਪੁਲੀਸ ਨੇ ਦਰਸ਼ਨੀ ਡਿਊਢੀ ਤੋਂ ਹੀ ਗ੍ਰਿਫਤਾਰ ਕਰ ਲਿਆ।
ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਜੁਲਾਈ 1928 `ਚ ਮੋਤੀ ਲਾਲ ਨਹਿਰੂ ਨੂੰ ਲਿਖੀ ਚਿੱਠੀ ਵਿਚ ਲਾਲਾ ਜੀ ਆਖਦੇ ਹਨ : ‘ਮੈਂ ਜ਼ਿੰਦਗੀ ਤੋਂ ਤੰਗ ਆ ਚੁੱਕਾ ਹਾਂ, ਮਾਨਸਿਕ ਪੱਖੋਂ ਵੀ ਅਤੇ ਸਰੀਰਕ ਪੱਖੋਂ ਵੀ ਮੇਰੀ ਪਹਿਲੀ ਗੱਲ ਵਿਚੋਂ ਹੀ ਦੂਜੀ ਗੱਲ ਨਿਕਲਦੀ ਹੈ।
ਖੰਡੇ ਦਾ ਧਾਰ ਤੋਂ ਸਿਰਜੀ ਗਈ ਸਿੱਖ ਕੌਮ ਦੀ ਕਹਾਣੀ ਸ਼ਾਨਦਾਰ ਯੁਧਾਂ ਦੀ ਇੱਕ ਲੰਮੀ ਦਾਸਤਾਂ ਹੈ। ਅਪਣੇ ਜਨਮ ਤੋਂ ਲੈ ਕੇ ਮੌਜੂਦਾ ਸਮਿਆਂ ਤੱਕ ਸਿੱਖਾਂ ਨੂੰ ਲਗਾਤਾਰ ਬਾਹਰੀ ਦੁਸ਼ਮਣਾਂ ਨਾਲ ਲੜ੍ਹਣਾ ਪੈ ਰਿਹਾ ਹੈ।
ਹਰੇਕ ਸ਼ਰਧਾਂਜਲੀ ਸਮਾਗਮ ਵਿਚ ਭਾਵੇਂ ਹਰ ਵਰਗ ਦੇ ਲੋਕ ਅਤੇ ਆਗੂ ਸ਼ਾਮਲ ਹੁੰਦੇ ਹਨ ਪਰ 22 ਅਗਸਤ ਨੂੰ ਪਟਿਆਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਅੰਤਿਮ ਅਰਦਾਸ ਦੇ ਮੌਕੇ ਹੋਇਆ ਬੇਮਿਸਾਲ ਇਕੱਠ ਆਮ ਸ਼ਰਧਾਂਜਲੀ ਸਮਾਗਮਾਂ ਨਾਲੋਂ ਕਈ ਪੱਖਾਂ ਤੋਂ ਵਿਸ਼ੇਸ਼ ਵੀ ਸੀ ਤੇ ਵੱਖਰਾ ਵੀ।
ਉੱਘੇ ਸਿੱਖ ਚਿੰਤਕ ਅਤੇ ਵੀਹਵੀਂ ਸਦੀ ਦੀ ਸਿੱਖ ਰਾਜਨੀਤੀ ਪੁਸਤਕ ਲੜੀ ਦੇ ਕਰਤਾ ਸ. ਅਜਮੇਰ ਸਿੰਘ ਵੱਲੋਂ ਭਾਈ ਸੁਰਿੰਦਰਪਾਲ ਸਿੰਘ ਠਰੂਆ ਨਮਿਤ ਰੱਖੇ ਗਏ ਅੰਤਿਮ ਅਰਦਾਸ ਸਮਾਗਮ ਵਿੱਚ ਭੇਜਿਆ ਗਿਆ ਸੰਦੇਸ਼ ‘ਸਿੱਖ ਸਿਆਸਤ ਨੈਟਵਰਕ’ ਨੂੰ ਪ੍ਰਾਪਤ ਹੋਇਆ ਹੈ।
ਸਿੱਖ ਸੰਘਰਸ਼ ਦੀ ਲਾਸਾਨੀ ਹਸਤੀ ਅਤੇ ਬਿਖੜੇ ਸਮਿਆਂ ਦੇ ਅਡੋਲ ਕਿਰਦਾਰ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੇ ਅਕਾਲ ਚਲਾਣੇ ਉੱਪਰ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸੰਘਰਸ਼ਸ਼ੀਲ ਸਿੱਖਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਇੱਕ ਖਾਸ ਸੰਦੇਸ਼ ਭਾਈ ਠਰੂਆ ਨਮਿਤ ਅੰਤਮ ਅਰਦਾਸ ਸਮਾਗਮਾਂ ਵਿੱਚ ਭੇਜਿਆ ਗਿਆ।
ਇਹੋ ਮਹੀਨਾ ਸੀ ਅਤੇ ਦਿਨ ਵੀ ਕਰੀਬ ਕਰੀਬ ਇਹੋ ਸਨ, ਪਰ ਗੱਲ ਤਕਰੀਬਨ 20 ਸਾਲ ਤੋਂ ਵੀ ਪਹਿਲਾਂ ਦੀ ਹੈ ਜਦੋਂ ਸਿੱਖ ਸੰਘਰਸ਼ ਦੇ ਰੂਹੇ-ਰਵਾਂ ਭਾਈ ਦਲਜੀਤ ਸਿੰਘ ਬਿੱਟੂ ਨੂੰ ਮਿਲਣ ਲਈ ਪਟਿਆਲਾ ਸ਼ਹਿਰ ਦੇ ਇਤਿਹਾਸਕ ਗੁਰਦੁਆਰੇ ਦੁੱਖ ਨਿਵਾਰਨ ਸਾਹਿਬ ਵਿਚ ਸ਼ਾਮ ਦਾ ਸਮਾਂ ਮਿਥਿਆ ਗਿਆ ਸੀ। ਉਨ੍ਹਾਂ ਦਿਨਾਂ ਵਿਚ ਜੁਝਾਰੂ ਲਹਿਰ ਆਪਣੇ ਭਰ ਜੋਬਨ ਵਿਚ ਸੀ ਅਤੇ ਅੰਡਰ-ਗਰਾਊਂਡ ਲੀਡਰਾਂ ਨੂੰ ਮਿਲਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ।
ਫ਼ਤਿਹਗੜ੍ਹ ਸਾਹਿਬ (21 ਅਗਸਤ, 2010) : ਕਸ਼ਮੀਰ ਦੇ ਸਿੱਖਾਂ ਨੂੰ ਇਸਲਾਮ ਕਬੂਲ ਲੈਣ ਜਾਂ ਕਸ਼ਮੀਰ ਛੱਡ ਦੇਣ ਦੀ ਦਿੱਤੀ ਗਈ ਧਮਕੀ ਸਿੱਖਾਂ ਤੇ ਮੁਸਲਮਾਨਾਂ ਵਿਚਕਾਰ ਦੰਗੇ ਭਕਾਉਣ ਦੀ ਉਸੇ ਸ਼ਾਜ਼ਿਸ ਦਾ ਹਿੱਸਾ ਹੈ ਜਿਸ ਤਹਿਤ ਸਾਲ 2000 ਵਿਚ ਭਾਰਤੀ ਫੌਜ ਨੇ ਮੁਸਲਿਮ ਖਾੜਕੂਆਂ ਦੇ ਨਾਂ ਹੇਠ 38 ਸਿੱਖਾਂ ਦਾ ਕਤਲੇਆਮ ਕੀਤਾ ਸੀ।
« Previous Page — Next Page »