March 2010 Archive

ਨੌਜਵਨ ਸੇਵਾ ਦਲ ਵੱਲੋਂ ਜੰਡ ਸਾਹਿਬ ਚ ਨਾਟਕ ਮੇਲਾ

ਫਰੀਦਕੋਟ (21 ਮਾਰਚ, 2010 - ਗੁਰਭੇਜ ਸਿੰਘ ਚੌਹਾਨ ) ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਕੇ ਭਗਤ ਸਿੰਘ ਹੋਰਾਂ ਦੀ ਸੋਚ ਪ੍ਰਤੀ ਇਲਾਕਾ ਨਿਵਾਸੀਆਂ ਵਿਚ ਚੇਤਨਾ ਪੈਦਾ ਕਰਨ ਲਈ ਦਾਣਾ ਮੰਡੀ ਜੰਡ ਸਾਹਿਬ ਵਿਚ ਨੌਜਵਨ ਸੇਵਾ ਦਲ ਵੱਲੋਂ ਨਾਟਕ ਮੇਲਾ ਕਰਵਾਇਆ ਗਿਆ। ਇਸ ਦਾ ਉਦਘਾਟਨ ਸ: ਜਗਜੀਤ ਸਿੰਘ ਚਹਿਲ ਸਹਾਇਕ ਡਾਇਰੈਕਟਰ ਨੌਜਵਾਨ ਸੇਵਾਵਾਂ ਪੰਜਾਬ ਨੇ ਸ਼ਹੀਦਾਂ ਦੀ ਤਸਵੀਰ ਤੇ ਫੁੱਲਮਾਲਾ ਭੇਂਟ ਕਰਕੇ ਕੀਤਾ।

ਪਾਣੀ ਦਿਹਾੜੇ ‘ਤੇ ਖਾਸ: ਜਲ ਬਿਨੁ ਸਾਖ ਕੁਮਲਾਵਤੀ

ਪਾਣੀ ਇਸ ਧਰਤੀ ਉੱਤੇ ਮਨੁੱਖ ਦੀ ਹੀ ਨਹੀਂ ਬਲਕਿ ਸਮੁੱਚੇ ਜੀਵਨ ਦੀ ਹੋਂਦ ਕਾਇਮ ਰੱਖਣ ਲਈ ਲਾਜ਼ਮੀ ਹੈ। ਜਿੱਥੇ ਸਾਰੇ ਧਰਮਾਂ ਨੇ ਪਾਣੀ ਨੂੰ ਪਵਿੱਤਰ ਦਰਜਾ ਦਿੱਤਾ ਹੈ ਓਥੇ ਵਿਗਿਆਨ ਦਾ ਵੀ ਮੰਨਣਾ ਹੈ ਕਿ ਪਾਣੀ ਤੋਂ ਬਿਨਾਂ ਜੀਵਨ ਚਿਤਵਿਆ ਨਹੀਂ ਜਾ ਸਕਦਾ। ਆਮ ਭੌਤਿਕ ਗੁਣਾਂ ਦਾ ਧਾਰਨੀ ਮਨੁੱਖ ਭੋਜਨ ਤੋਂ ਬਿਨਾਂ ਇੱਕ ਮਹੀਨੇ ਤੱਕ ਜਿੰਦਾ ਰਹਿ ਸਕਦਾ ਹੈ ਪਰ ਪਾਣੀ ਤੋਂ ਬਿਨਾਂ ਉਸ ਦੀ ਹੋਂਦ ਇੱਕ ਹਫਤੇ ਦੇ ਅੰਦਰ ਹੀ ਮਿਟ ਜਾਵੇਗੀ।

ਵਿਦੇਸ਼ ਦੀ ਚਕਾਚੌਂਧ ਵੱਲ ਪੰਜਾਬੀ ਨੌਜਵਾਨਾ ਦਾ ਝੁਕਾਅ-ਇਕ ਸਮੱਸਿਆ

ਇਹ ਗੱਲ ਚਿੱਟੇ ਦਿਨ ਵਾਂਗ ਸੱਚ ਹੈ ਕਿ ਜੇਕਰ ਕਿਸੇ ਨੂੰ ਆਪਣੇ ਘਰ ਵਿਚ ਰੱਜਵੀਂ ਰੋਟੀ ਖਾਣ ਲਈ ਮਿਲਦੀ ਹੋਵੇ ਤਾਂ ਕੋਈ ਵੀ ਵਿਅਕਤੀ ਆਪਣਾ ਘਰ ਬਾਰ,ਭੈਣ ਭਰਾ ,ਮਾਪੇ,ਰਿਸ਼ਤੇਦਾਰ ਛੱਡਕੇ ਘਰੋਂ ਬਾਹਰ ਵਿਦੇਸ਼ ਦੀ ਖਾਕ ਛਾਨਣ ਲਈ ਜਾਣ ਵਾਸਤੇ ਤਿਆਰ ਨਹੀਂ ਹੋਵੇਗਾ।

ਪੱਤਰਕਾਰ ਜਰਨੈਲ ਸਿੰਘ `ਤੇ ਹਮਲਾ ਆਤਮਾ ਸਿੰਘ ਲੁਬਾਣਾ ਤੇ ਉਸਦੇ ਸਾਥੀਆਂ ਵਲੋਂ ਹੱਥੋਪਾਈ

ਲੁਧਿਆਣਾ (18 ਮਾਰਚ, 2010): ਵਿਦੇਸ਼ ਤੋਂ ਛਪਦੇ ਪੰਜਾਬੀ ਹਵਤਾਵਰੀ ਅਖਬਾਰ 'ਅੰਮ੍ਰਿਤਸਰ ਟਾਈਮਜ਼' ਦੀ ਇੱਕ ਖਬਰ ਅਨੁਸਾਰ ਅਦਾਲਤ ਦੇ ਬਾਹਰ ਉਸ ਵੇਲੇ ਸਥਿਤੀ ਕਾਫ਼ੀ ਤਨਾਅਪੂਰਨ ਹੋ ਗਈ ਜਦ ਖ਼ੁਦ ਨੂੰ ‘84 ਕਤਲੇਆਮ ਦਾ ‘ਪੀੜਤ’ ਅਖਵਾਉਣ ਵਾਲੇ ਆਤਮਾ ਸਿੰਘ ਲੁਬਾਣਾ (ਸਾਬਕਾ ਮੈਂਬਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਆਪਣੇ ਸਾਥੀਆਂ ਸਣੇ ਪ੍ਰਸਿੱਧ ਪੱਤਰਕਾਰ ਜਰਨੈਲ ਸਿੰਘ ਉਤੇ ਹਮਲਾ ਕਰਦਿਆਂ ਜ਼ਬਰਦਸਤ ਧੱਕਾ ਮੁੱਕੀ ਸ਼ੁਰੂ ਕਰ ਦਿਤੀ।

‘ਦਿੱਲੀ ਫ਼ਤਹਿ ਦਿਵਸ’ ਮੌਕੇ ਪੰਥਕ ਕਾਨਫਰੰਸ – ਦਲ ਖ਼ਾਲਸਾ ਵਲੋਂ ਅਸਲ ਨਾਨਕਸ਼ਾਹੀ ਕੈਲੰਡਰ ਜਾਰੀ

ਹੁਸ਼ਿਆਰਪੁਰ (15 ਮਾਰਚ, 2010): ਸਿੱਖ ਜਰਨੈਲ ਬਾਬਾ ਬਘੇਲ ਸਿੰਘ ਵਲੋਂ ਦਿੱਲੀ ਦੇ ਲਾਲ ਕਿਲੇ ਉਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਉਣ ਦੀ 227ਵੀਂ ਵਰੇਗੰਢ ਮੌਕੇ ਆਯੋਜਿਤ ਪੰਥਕ ਕਾਨਫਰੰਸ ਦੌਰਾਨ ਦਲ ਖਾਲਸਾ ਵਲੋਂ 2003 ਨੂੰ ਹੋਂਦ ਵਿਚ ਆਇਆ ਪੰਥ-ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਸੰਮਤ-542 ਜਾਰੀ ਕੀਤਾ ਗਿਆ।

ਸਿੱਖ ਸ਼ਹਾਦਤ ਦਾ ਅਸੂਲਾਂ ਤੇ ਆਦਰਸ਼ਾਂ ਨਾਲ ਜੁੜੇ ਹੋਣਾ ਇਸ ਨੂੰ ਨਿਆਰਾ ਮਹੱਤਵ ਪ੍ਰਦਾਨ ਕਰਦਾ ਹੈ

ਸਿੱਖ ਧਰਮ ਅੰਦਰ ਕੋਈ ਵਿਅਕਤੀ ਖ਼ਾਲੀ ਨਾਉਂ ਕਮਾਉਣ ਲਈ ਜਾਂ ਮਰਨ ਦਾ ਠਰਕ ਪੂਰਾ ਕਰਨ ਲਈ ਅਤੇ ਜਾਂ ਜਿਵੇਂ ਕਿ ਕੁਰਬਾਨੀ ਨੂੰ ਹਿੰਦੂ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ, ਕਿਸੇ ਦੇਵੀ ਦੇਵਤੇ ਨੂੰ ਰਿਝਾਉਣ ਲਈ ਜਾਨ ਦੀ ਬਲੀ ਨਹੀਂ ਦਿੰਦਾ।

ਸੱਜਣ ਕੁਮਾਰ ਨੂੰ ਜਮਾਨਤ

10-03-2010 ਨੂੰ ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਜਮਾਨਤ ਦੇ ਦਿੱਤੀ ਹੈ। ਇਸ ਨਾਲ ਭਾਰਤੀ ਸੰਵੀਧਾਨ ਅਤੇ ਇਸ ਦੀਆਂ ਕਚਿਹਰੀਆਂ ਨੇ ਸਾਡੇ ਲਈ ਇੱਕ ਸਾਫ ਅਤੇ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਇਹ ਸਵਿਧਾਨ ਅਤੇ ਮੁਲਕ ਦੀਆਂ ਕਚਿਹਰੀਆਂ ਸਿਰਫ ਸਿੱਖ ਵਿਰੋਧੀ ਲੋਕਾਂ ਨੂੰ ਬਚਾਉਣ ਅਤੇ ਆਪਣੇ ਹੱਕ ਦੀ ਗੱਲ ਕਰਨ ਵਾਲੇ ਸਿੱਖਾਂ ਨੂੰ ਜੇਲਾਂ ਵਿੱਚ ਸੁੱਟਣ ਅਤੇ ਸੂਲੀ ਟੰਗਣ ਵਾਸਤੇ ਹੀ ਹਨ।

ਮਸਲਾ ਮੰਦਰਾਂ ਨੂੰ ਉਡਾਉਣ ਦੀ ਧਮਕੀ ਦਾ: ਮੀਡੀਆ ਗੈਰ-ਜ਼ਿੰਮੇਵਾਰ ਖਬਰਸਾਜ਼ੀ ਤੋਂ ਕਿਨਾਰਾ ਕਰੇ – ਯੂਥ ਖਾਲਸਾ ਫੈਡਰੇਸ਼ਨ

ਲੁਧਿਆਣਾ (10 ਮਾਰਚ, 2010): ਬੀਤੇ ਦਿਨਾਂ ਤੋਂ ਟੀਵੀ ਚੈਨਲ ਉੱਪਰ ਇੱਕ ਖਬਰ ਸਾਰਾ ਦਿਨ ਦਿਖਾਈ ਜਾਂਦੀ ਰਹੀ ਅਤੇ ਜਿਸ ਬਾਰੇ ਕਈ ਅਖਬਾਰਾਂ ਨੇ ਵੀ ਇਹ ਖਬਰ ਛਾਪੀ ਹੈ ਕਿ ‘ਬੱਬਰ ਖਾਲਸਾ’ ਜੱਥੇਬੰਦੀ ਨੇ ਹਿਮਾਚਲ ਦੇ ਮੰਦਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਕਾਗਜ ਅਤੇ ਪੋਸਟਰ ਹਿਮਾਚਲ ਵਿੱਚ ਕਈ ਥਾਵਾਂ ਤੇ ਲਗਾਏ ਹਨ।

ਮਹਿਲਾ ਰਾਖਵਾਂਕਰਨ ਦਾ ਆਧਾਰ ਸੀਮਤ ਅਰਥਿਕ ਸਥਿਤੀ ਹੋਵੇ : ਪੰਚ ਪ੍ਰਧਾਨੀ

ਫਤਹਿਗੜ੍ਹ ਸਾਹਿਬ (8 ਮਾਰਚ, 2010): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਅੱਜ ਇੱਤੇ ਹੋਈ ਇੱਕ ਮੀਟਿੰਗ ਵਿਚ ਮੰਗ ਕੀਤੀ ਹੈ ਕਿ ਮਹਿਲਾ ਰਾਖਵੇਂਕਰਨ ਲਾਭ ਸਿਰਫ ...

ਇੰਗਲੈਂਡ ਵਿੱਚ 21ਮਾਰਚ ਨੂੰ “ਗਗਨ ਦਮਾਮਾ ਬਾਜਿਉ” ਰਿਲੀਜ਼ ਹੋਵੇਗੀ – ਡੱਲੇਵਾਲ

ਕਾਵੈਂਟਰੀ (8 ਮਾਰਚ, 2010): ਜੂਨ 1984 ਨੂੰ ਭਾਰਤ ਸਕਰਾਰ ਵਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਕੀਤੇ ਗਏ ਹਮਲੇ ਨੂੰ ਸਿੱਖ ਕੌਮ ਹਮੇਸ਼ਾਂ ਯਾਦ ਰੱਖੇਗੀ ਅਤੇ ਇਸ ਹਮਲੇ ਦੌਰਾਨ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਵਲੋਂ ਚਲਾਈ ਹੋਈ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਅਤੇ ਸਾਥੀ ਸਿੰਘਾਂ ਦੀਆਂ ਬੇਮਿਸਾਲ ਕੁਰਬਾਨੀਆਂ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਵਾਸਤੇ ਸੰਘਰਸ਼ ਜਾਰੀ ਰੱਖਿਆ ਜਾਵੇਗਾ।

« Previous PageNext Page »