November 2009 Archive

ਮਨੁੱਖੀ ਹੱਕਾਂ ਦੇ ਘਾਣ ਦੀ ਇੱਕ ਕਹਾਣੀ

ਮਨੁੱਖੀ ਹੱਕਾਂ ਦੇ ਘਾਣ ਦੀ ਇੱਕ ਕਹਾਣੀ

ਕੌਮਾਂਤਰੀ ਭਾਈਚਾਰਾ ਚਿੱਠੀ ਸਿੰਘਪੁਰਾ ਕਤਲੇਆਮ ਦੀ ਸੱਚਾਈ ਉਜਾਗਰ ਕਰਨ ਲਈ ਭਾਰਤ ਉੱਤੇ ਦਬਾਅ ਪਾਵੇ – ਫੈਡਰੇਸ਼ਨ

ਪਟਿਆਲਾ (24 ਨਵੰਬਰ, 2009): ‘ਜੋ ਸਰਕਾਰੀ ਤਾਕਤ ਨਿਰਦੋਸ਼ ਲੋਕਾਂ ਦੇ ਕਤਲਾਂ ਦੀ ਜਾਂਚ ਨੂੰ ਖੁਰਦ-ਬੁਰਦ ਕਰਕੇ ਉਨ੍ਹਾਂ ਨੂੰ ਇਨਸਾਫ ਦੇ ਮੁਢਲੇ ਅਮਲ ਤੋਂ ਹੀ ਵਾਞਿਆਂ ਕਰ ਦਿੰਦੀ ਹੈ ਉਸ ਨੂੰ ਕੋਈ ਹੱਕ ਨਹੀਂ ਕਿ ਉਹ ਨਿਆਂਸ਼ੀਲ ਅਤੇ ਲੋਕ ਹਿੱਤੂ ਹੋਣ ਦਾ ਦਾਅਵਾ ਕਰੇ।

ਭਾਰਤ ਚਿੱਠੀ ਸਿੰਘਪੁਰਾ ਦੇ ਕਤਲੇਆਮ ਦਾ ਸੱਚ ਸੰਸਾਰ ਸਾਹਮਣੇ ਨਸ਼ਰ ਕਰੇ – ਪੰਚ ਪ੍ਰਧਾਨੀ

ਫਤਹਿਗੜ੍ਹ ਸਾਹਿਬ (24 ਨਵੰਬਰ, 2009): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵੱਲੋਂ ਚਿੱਠੀਸਿੰਘਪੁਰਾ ਦੇ ਸਿੱਖ ਕਤਲੇਆਮ ਦੀ ਨਿਰਪੱਖ ਜਾਂਚ ਨਾ ਹੋ ਸਕਣ ਬਾਰੇ ਦਿੱਤੇ ਬਿਆਨ ਦੇ ਅਧਾਰ ਉੱਤੇ ਇਸ ਦੀ ਮੁੜ ਜਾਂਚ ਕਰਨ ਦੀ ਮੰਗ ਉਠਾਈ ਹੈ।

ਦਹਿਸ਼ਤ ਦੀ ਰਾਜਨੀਤੀ

ਵੀਹਵੀਂ ਸਦੀ ਦੇ ਮਹਾਨ ਰਾਜਨੀਤੀਵੇਤਾ ਮਾਰਗੈਂਥੋ ਨੇ ਕਿਹਾ ਸੀ ਕਿ ਦੂਜਿਆਂ ਦੇ ਮਨਾਂ ਨੂੰ ਕਬਜੇ ਵਿੱਚ ਲੈਣ ਦਾ ਨਾਂ ਰਾਜਨੀਤੀ ਹੈ। ਦਹਿਸ਼ਤ ਫੈਲਾਅ ਕੇ ਅਤੇ ਆਪਣੇ ਵਿਰੋਧੀਆਂ ਨੂੰ ਨਜ਼ਰਬੰਦ ਕਰਕੇ ਪੰਜਾਬ ਸਰਕਾਰ ਇਹੋ ਕਰਨਾ ਚਾਹੁੰਦੀ ਹੈ।

ਪ੍ਰੋ. ਭੁੱਲਰ ਦੀ ਫਾਂਸੀ ਰੱਦ ਕਰਨ ਲਈ ਦਸਤਖਤੀ ਮੁਹਿੰਮ

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਰੱਦ ਕਰਵਾਉਣ ਲਈ ਚਲਾਈ ਜਾ ਰਹੀ ਦਸਤਖਤੀ ਮੁਹਿੰਮ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਦਸਤਖਤ ਕਰਦੇ ਹਏ ਵਿਦਿਆਰਥੀ।

ਬਾਦਲ ਸਰਕਾਰ ਸੌਦਾ ਸਾਧ ਦਾ ਪੱਖ ਪੂਰ ਰਹੀ ਹੈ – ਪੰਥਕ ਆਗੂ

ਤਲਵੰਡੀ ਸਾਬੋ (22 ਨਵੰਬਰ, 2009): ਪੰਥਕ ਜਥੇਬੰਦੀਆਂ ਵਲੋਂ ਹਰ ਐਤਵਾਰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਮਰਜੀਵੜੇ ਗਿਆਰਾ ਸਿੰਘਾਂ ਦਾ ਜਥਾ ਗ੍ਰਿਫਤਾਰੀ ਲਈ ਲਗਾਤਾਰ ਭੇਜਿਆ ਜਾ ਰਿਹਾ ਹੈ।

ਕਿਵੇਂ ਮਰਦੀ ਹੈ ਕੋਈ ਬੋਲੀ?

ਕੁਝ ਚਿਰ ਪਹਿਲਾਂ ਪੱਛਮ ਦੇ ਦੋ ਪ੍ਰੋਫੈਸਰਾਂ ਨੇ ਇਕ ਕਿਤਾਬ ਛਾਪੀ ਸੀ ਜਿਸ ਵਿਚ ਬੰਦੇ ਅਤੇ ਬੋਲੀ ਨੂੰ ਜੋੜ ਕੇ ਪੜਤਾਲਿਆ ਗਿਆ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਹੱਦਾਂ ਤੋੜੀਆਂ ਕਿ ਸ਼ਬਦਾਂ ਦਾ ਵਿਖਾਈ ਦਿੰਦਾ ਜਾਂ ਬੋਲਿਆ ਜਾਂਦਾ ਰੂਪ ਹੀ ਬੋਲੀ ਹੁੰਦਾ ਹੈ। ਲਫ਼ਜ਼ਾਂ ਦੀ ਚੋਣ ਅਤੇ ਬੋਲਣ ਦਾ ਢੰਗ ਹੀ ਨਹੀਂ ਸਗੋਂ ਇਸ ਤੋਂ ਵੀ ਅੱਗੇ, ਸੋਚਣ ਦਾ ਢੰਗ, ਉਸ ਦੀ ਅੰਦਰੂਨੀ ਅਸਲ ਸ਼ੈਅ ਬੋਲੀ ਹੁੰਦੀ ਹੈ। ਪੱਛਮ ਵਿਚ ਜਿਸ ਤਰ੍ਹਾਂ ਬੋਲੀ ਸਬੰਧੀ ਖੋਜ ਬਾਰੇ ਧੜਾ-ਧੜ ਕਿਤਾਬਾਂ ਆ ਰਹੀਆਂ ਹਨ, ਉਸ ਦਾ ਅੰਦਾਜ਼ਾ ਤਾਂ ਸੌਖਿਆਂ ਹੀ ਲਗਾਇਆ ਜਾ ਸਕਦਾ ਹੈ ਕਿ ਉਹ ਬੋਲੀ ਨੂੰ ਕਿੰਨੀ ਅਹਿਮੀਅਤ ਦਿੰਦੇ ਹਨ।

ਨਿਊਜ਼ੀਲੈਂਡ ’ਚ ਸਿੱਖ ਆਗੂ ਦਲਜੀਤ ਸਿੰਘ ਬਣੇ ਕਾਨੂੰਨੀ ਤੌਰ ’ਤੇ ਇਮੀਗ੍ਰੇਸ਼ਨ ਸਲਾਹਕਾਰ

ਆਕਲੈਂਡ (20 ਨਵੰਬਰ, 2009): ਨਿਊਜ਼ੀਲੈਂਡ ਵਸਦੇ ਸਿੱਖ ਭਾਈਚਾਰੇ ਵਿਚ ਉਦੋਂ ਖੁਸ਼ੀ ਦੀ ਹੋਰ ਲਹਿਰ ਦੌੜ ਗਈ ਜਦੋਂ ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ ਦੇ ਬੁਲਾਰੇ ਅਤੇ ਸੁਪਰੀਮ ਸਿੱਖ ਕੌਂਸਲ ਦੇ ਕਨਵੀਨਰ ਸ: ਦਲਜੀਤ ਸਿੰਘ ਜੇ. ਪੀ. ਪਿੰਡ ਸੈਫਲਾਬਾਦ (ਕਪੂਰਥਲਾ) ਨੂੰ ਕਾਨੂੰਨੀ ਤੌਰ ’ਤੇ ਇਮੀਗ੍ਰੇਸ਼ਨ ਸਲਾਹਕਾਰ ਦਾ ਪੂਰਨ ਲਾਇਸੰਸ ਪ੍ਰਾਪਤ ਹੋ ਗਿਆ।

ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਰਮਨੀ ਵੱਲੋ ਭਾਈ ਦਲਜੀਤ ਸਿੰਘ ਬਿੱਟੂ (ਪੰਚ ਪ੍ਰਧਾਨੀ) ਨੂੰ ਅਦਾਲਤ ਵੱਲੋ ਬਾਇਜਤ ਬਰੀ ਕਰਨ ਤੇ ਮੁਬਾਰਕਬਾਦ।

ਜਰਮਨੀ (19 ਨਵੰਬਰ, 2009): ਭਾਈ ਦਲਜੀਤ ਸਿੰਘ ਦੇ ਬਾਇਜ਼ਤ ਬਰੀ ਹੌਣ ਤੇ ਆਈ.ਐਸ.ਵਾਈ ਐਫ ਜਰਮਨੀ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਹੁੰਦਲ,ਭਾਈ ਲਖਵਿੰਦਰ ਸਿੰਘ ਮੱਲ੍ਹੀ,ਭਾਈ ਬਲਬੀਰ ਸਿੰਘ ਸੰਧੂ,ਭਾਈ ਜਰਨੈਲ ਸਿੰਘ ਬੈਸ,ਭਾਈ ਚਮਨਜੀਤ ਸਿੰਘ,ਭਾਈ ਹਰਵਿੰਦਰ ਸਿੰਘ ਅਤੇ ਭਾਈ ਪਰਮਿੰਦਰ ਸਿੰਘ ਭਾਈ ਬਿੱਟੂ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਫੈਸਲੇ ਰਾਹੀਂ ਸੱਚ ਦੀ ਜਿੱਤ ਹੋਈ ਹੈ।

ਭਾਈ ਦਲਜੀਤ ਸਿੰਘ ਬਿੱਟੂ ਬਾ-ਇੱਜ਼ਤ ਬਰੀ

ਬਰਨਾਲਾ (13 ਨਵੰਬਰ, 2009): ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਵਿਵੇਕ ਪੁਰੀ ਨੇ ਇਕ ਅਹਿਮ ਫੈਸਲਾ ਸੁਣਾਉਂਦੇ ਹੋਏ ਸ਼ੋ੍ਰਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਨੂੰ ਉਨ੍ਹਾਂ ਦੇ ਵਕੀਲ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ

« Previous PageNext Page »