February 10, 2017 | By ਮਨਪ੍ਰੀਤ ਸਿੰਘ ਖਾਲਸਾ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਨਵੰਬਰ 1984 ‘ਚ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਸਿੱਖਾਂ ਦੇ ਹੋਏ ਕਤਲੇਆਮ ਦੇ ਕੇਸ ਵਿਚ ਸੀ.ਬੀ.ਆਈ. ਨੇ ਅਦਾਲਤ ਵਿਚ ਮੁੱਖ ਭੁਮਿਕਾ ਨਿਭਾਉਣ ਵਾਲੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ‘ਲਾਈ ਡਿਟੇਕਟਰ ਪਰੀਖਣ’ ਦੀ ਇਜਾਜ਼ਤ ਮੰਗੀ ਹੈ। ਦਿੱਲੀ ਦੇ ਵਜ਼ੀਰਪੁਰ ਇਲਾਕੇ ਵਿਚ ਟਾਈਟਲਰ ‘ਤੇ ਕਤਲੇਆਮ ਦੀ ਅਗਵਾਈ ਕਰਨ ਦਾ ਮਾਮਲਾ ਚਲ ਰਿਹਾ ਸੀ ਜਿਸ ਵਿਚ ਅਦਾਲਤ ਵਲੋਂ ਕਲੀਨ ਚਿੱਟ ਮਿਲ ਚੁਕੀ ਹੈ। ਇਸ ਲਈ ਸੀਬੀਆਈ ਨੇ ਕਲੋਜ਼ਰ ਰਿਪੋਰਟ ‘ਚ ਮਾਮਲੇ ਨੂੰ ਖਤਮ ਕਰਨ ਲਈ ਕਿਹਾ ਸੀ।
ਕਤਲੇਆਮ ਪੀੜਤਾਂ ਵਲੋਂ ਬੀਬੀ ਲਖਵਿੰਦਰ ਕੌਰ ਦੀ ਸ਼ਿਕਾਇਤ ‘ਤੇ ਇਸ ਖਿਲਾਫ ਅਪੀਲ ਦਾਇਰ ਕਰਕੇ ਮਾਮਲੇ ਨੂੰ ਚਲਾਉਣ ਲਈ ਕਲੋਜ਼ਰ ਰਿਪੋਰਟ ਨੂੰ ਚੁਣੌਤੀ ਦੇ ਕੇ ਮਾਮਲਾ ਮੁੜ ਅਦਾਲਤ ਵਿਚ ਲੈ ਜਾਇਆ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸੀਬੀਆਈ ਜਾਣਬੁੱਝ ਕੇ ਟਾਈਟਲਰ ਨੂੰ ਬਚਾ ਰਹੀ ਹੈ। ਜਿਸ ‘ਤੇ ਅਦਾਲਤ ਵਲੋਂ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਖਾਰਿਜ ਕਰਦਿਆਂ ਮਾਮਲੇ ਦੀ ਸੁਣਵਾਈ ਜਾਰੀ ਰੱਖਣ ਦੀ ਹਿਦਾਇਤ ਦਿੱਤੀ ਗਈ ਸੀ। ਉਸੇ ਕੜੀ ਵਿਚ 9 ਫਰਵਰੀ ਨੂੰ ਸੀਬੀਆਈ ਵਲੋਂ ਟਾਈਟਲਰ ਦੇ ਲਾਈ ਡਿਟੇਕਟਰ ਪਰੀਖਣ ਦੀ ਮੰਗ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ 32 ਸਾਲ ਬੀਤ ਜਾਣ ਦੇ ਬਾਵਜੂਦ 1984 ‘ਚ ਸਿੱਖ ਕਤਲੇਆਮ ਦੇ ਦੋਸ਼ੀ ਸੱਤਾ ‘ਚ ਆਪਣੀ ਪਹੁੰਚ ਸਦਕਾ ਬਚਦੇ ਆ ਰਹੇ ਹਨ ਅਤੇ ਸੁੱਤਾ ਦਾ ਸੁਖ ਮਾਣਦੇ ਆ ਰਹੇ ਹਨ।
Related Topics: CBI, Congress Government in Punjab 2017-2022, Indian Satae, Jagdish Tytler, Sikhs in India, ਸਿੱਖ ਨਸਲਕੁਸ਼ੀ 1984 (Sikh Genocide 1984)