August 11, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਜਲੰਧਰ ਵਿਚ ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ ‘ਤੇ ਹਮਲੇ ਤੋਂ ਬਾਅਦ ਕੇਂਦਰ ਨੇ ਸੈਂਟਰਲ ਪੈਰਾਮਿਲਟਰੀ ਫੋਰਸ ਦੀਆਂ 15 ਕੰਪਨੀਆਂ ਪੰਜਾਬ ਭੇਜੀਆਂ ਹਨ। ਇਨ੍ਹਾਂ ਵਿਚ ਬੀ.ਐਸ.ਐਫ. ਅਤੇ ਰੈਪਿਡ ਐਕਸ਼ਨ ਫੋਰਸ ਦੀਆਂ ਟੀਮਾਂ ਵਿਚ ਸ਼ਾਮਲ ਹਨ।
ਜਲੰਧਰ, ਅੰਮ੍ਰਿਤਸਰ, ਲੁਧਿਆਣਾ ਵਿਚ ਆਰ.ਏ.ਐਫ. ਦੀਆਂ ਦੋ-ਦੋ ਅਤੇ ਪਟਿਆਲਾ, ਹੁਸ਼ਿਆਰਪੁਰ, ਫਿਰੋਜ਼ਪੁਰ ਵਿਚ ਇਕ-ਇਕ ਕੰਪਨੀ ਤੈਨਾਤ ਕੀਤੀ ਗਈ ਹੈ। ਪਠਾਨਕੋਟ, ਗੁਰਦਾਸਪੁਰ, ਫਗਵਾੜਾ, ਨਵਾਂਸ਼ਹਿਰ, ਮੋਹਾਲੀ, ਪਟਿਆਲਾ (ਬੀ.ਐਸ.ਐਫ.) ਦੀ ਇਕ-ਇਕ ਕੰਪਨੀ ਤੈਨਾਤ ਕੀਤੀ ਗਈ ਹੈ।
ਆਰ.ਐਸ.ਐਸ. ਆਗੂ ਦੇ ਘਰਦਿਆਂ ਨੇ ਦੱਸਿਆ ਕਿ ਗਗਨੇਜਾ ਦੀ ਬੇਟੀ ਉਨ੍ਹਾਂ ਦੇ ਘਰ ਆਉਣ ਵਾਲੀ ਸੀ। ਇਸ ਲਈ ਉਹ ਆਪਣੀ ਪਤਨੀ ਨਾਲ ਫਲ ਖਰੀਦਣ ਜੋਤੀ ਚੌਂਕ ਗਏ ਸੀ। ਕਾਰ ਉਨ੍ਹਾਂ ਨੇ ਮਖਦੂਮਪੁਰਾ ਮੁਹੱਲੇ ਦੇ ਨੇੜੇ ਪਾਰਕ ਕੀਤੀ ਸੀ। ਫਲ ਖਰੀਦ ਕੇ ਉਹ ਵਾਪਸ ਆ ਰਹੇ ਸੀ। ਪਤਨੀ ਸੁਦੇਸ਼ ਸੜਕ ਕਿਨਾਰੇ ਖੜੀ ਹੋ ਗਈ। ਗਗਨੇਜਾ ਕਾਰ ਲੈਣ ਚਲੇ ਗਏ ਇਸੇ ਦੌਰਾਨ ਹਮਲਾ ਹੋ ਗਿਆ।
ਮਖਦੂਮਪੁਰਾ ਦੇ ਰਹਿਣ ਵਾਲੇ ਪ੍ਰਮੋਦ ਕਨੌਜੀਆ ਅਤੇ ਉਸ ਦੇ ਗੁਆਂਢੀ ਰਵੀ ਦੀ ਮਦਦ ਨਾਲ ਗਗਨੇਜਾ ਨੂੰ ਨੇੜੇ ਦੇ ਇਕ ਹਸਪਤਾਲ ਵਿਖੇ ਪਹੁੰਚਾਇਆ ਗਿਆ। ਇਸਤੋਂ ਬਾਅਦ ਸਭ ਤੋਂ ਪਹਿਲਾਂ ਹਮਲੇ ਦੀ ਜਾਣਕਾਰੀ ਪਰਿਵਾਰ ਨੇ ਮਨੋਰੰਜਨ ਕਾਲੀਆ ਨੂੰ ਦਿੱਤੀ, ਕਾਲੀਆ ਨੇ ਹੀ ਪੁਲਿਸ ਨੂੰ ਸੂਚਿਤ ਕੀਤਾ।
Related Topics: Arrests of sikh youth in punjab, CRPF, Jagdish Gagneja, RSS