May 3, 2010 | By ਪਰਦੀਪ ਸਿੰਘ
ਗੁਰਦਾਸਪੁਰ, 2 ਮਈ, 2010 (ਪੱਤਰ-ਪ੍ਰੇਰਕ) : ਪਿਛਲੇ ਲੰਮੇ ਸਮੇਂ ਤੋਂ ਗੁਰਦੁਆਰਾ ਸਾਹਿਬ ਤੇ ਇਕ ਮੰਦਰ ਦੇ ਚਲੇ ਆ ਰਹੇ ਵਿਵਾਦ ਦੀ ਆੜ ਵਿਚ ਅੱਜ ਹਿੰਦੂਆਂ ਨੇ ਪੰਜਾਬ ਨੂੰ ਅੱਗ ਲਗਾਉਣ ਦੀ ਨਾਪਾਕ ਕੋਸ਼ਿਸ਼ ਕੀਤੀ। ਜਿਸ ਦੇ ਚਲਦਿਆਂ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਤੋੜ ਰਹੇ, ਨਿਸ਼ਾਨ ਸਾਹਿਬ ਨੂੰ ਉਤਾਰ ਰਹੇ ਤੇ ਪੁਲਿਸ ਉੱਤੇ ਪੱਥਰ ਚਲਾ ਰਹੇ ਹਿੰਦੂ ਗੁੰਡਿਆਂ ਨੂੰ ਖਿਡਾਉਣ ਲਈ ਪੁਲਿਸ ਨੂੰ ਮਜ਼ਬੂਰ ਹੋ ਕੇ ਹੰਝੂ ਗੈਸ ਦੇ ਗੋਲੇ ਛੱਡਣੇ ਪਏ ਤੇ ਹਲਕਾ ਲਾਠੀਚਾਰਜ਼ ਵੀ ਕਰਨਾ ਪਿਆ।
ਜਾਣਕਾਰੀ ਅਨੁਸਾਰ ਸੰਨ 1887 ਵਿਚ ਭਾਈ ਮੀਆਂ ਦਾਸ ਮਿਸਤਰੀ ਨੇ ਅਪਣੀ ਸਾਰੀ ਜਾਇਦਾਦ ਇਕ ਟਰੱਸਟ ਨੂੰ ਦਾਨ ਕਰ ਦਿੱਤੀ ਸੀ। ਇਸ ਜ਼ਮੀਨ ਵਿਚ ਇਕ ਗੁਰਦੁਆਰਾ ਸਥਾਪਿਤ ਸੀ ਇਸਦੇ ਨਾਲ ਹੀ ਇਸ ਜ਼ਮੀਨ ਵਿਚ ਹੀ ਇੱਕ ਮੰਦਰ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ। ਅੱਜ ਜਦੋਂ ਸਰਹਿੰਦ ਫ਼ਤਿਹ ਦਿਵਸ ਦੇ ਸਬੰਧ ਵਿਚ ਸਿੱਖਾਂ ਵਲੋਂ ਇਸ ਗੁਰਦੁਆਰਾ ਸਹਿਬ ਵਿਚ ਇਕ ਸਮਾਗਮ ਕਰਵਾਇਆ ਜਾ ਰਿਹਾ ਸੀ ਤਾਂ ਹਿੰਦੂ ਸੰਗਠਨ ਭੜਕੇ ਹੋਏ ਲੋਕਾਂ ਦੇ ਹਜ਼ੂਮ ਨਾਲ ਇਕੱਠੇ ਹੋ ਗਏ ਤੇ ਨਿਸ਼ਾਨ ਸਾਹਿਬ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ।ਜਿਸ ਨਾਲ ਮਹੌਲ ਇਕਦਮ ਤਨਾਅਪੂਰਨ ਹੋ ਗਿਆ। ਪੁਲਿਸ ਨੇ ਟਕਰਾਅ ਨੂੰ ਟਾਲਣ ਲਈ ਦੋਵਾਂ ਧਿਰਾਂ ਨੂੰ ਗੁਰਦੁਆਰਾ ਤੇ ਮੰਦਰ ਖਾਲੀ ਕਰਨ ਲਈ ਕਿਹਾ। ਇਸ ’ਤੇ ਸਿੱਖ ਤਾਂ ਅਪਣਾ ਪ੍ਰੋਗਰਾਮ ਰੱਦ ਕਰਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਏ ਪਰ ਭੜਕੇ ਹੋਏ ਹਿੰਦੂ ਸ਼ਰਾਬੀ ਹਾਲਤ ਵਿਚ ਅੰਦਰ ਹੀ ਸਿੱਖਾਂ ਵਿਰੁੱਧ ਲਾਲਕਾਰੇ ਮਾਰਦੇ ਰਹੇ ਤੇ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਤੋੜਨਾ ਜਾਰੀ ਰੱਖਿਆ। ਐਸ.ਡੀ.ਐਮ ਗੁਰਦਾਸਪੁਰ ਵਲੋਂ ਸਪੀਕਰ ਰਾਹੀਂ ਅਨਾਊਸਮੈਂਟ ਕਰਕੇ ਸਬੰਧਿਤ ਥਾਂ ਤੋਂ ਬਾਹਰ ਆ ਜਾਣ ਦੀ ਕੀਤੀ ਗਈ ਅਪੀਲ ਦਾ ਹਿੰਦੂਆਂ ਨੇ ਅੰਦਰੋਂ ਪੁਲਿਸ ਪਾਰਟੀ ’ਤੇ ਪੱਥਰ ਚਲਾ ਕੇ ਜਵਾਬ ਦਿੱਤਾ। ਜਿਸ ਕਾਰਨ ਅਪਣੇ ਬਚਾਅ ਲਈ ਤੇ ਗੁੰਡੀ ਭੀੜ ਨੂੰ ਖਿਡਾਉਣ ਲਈ ਪੁਲਿਸ ਨੂੰ ਮਜ਼ਬੂਰ ਹੋ ਕੇ ਹੰਝੂ ਗੈਸ ਦੇ ਗੋਲੇ ਛੱਡਣੇ ਪਏ ਤੇ ਹਲਕਾ ਲਾਠੀਚਾਰਜ਼ ਵੀ ਕਰਨਾ ਪਿਆ।
ਹਿੰਦੂਆਂ ਨੇ ਸਹਿਰ ਵਿਚ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਕਿ ਅਸੀਂ ਇਸ ਥਾਂ ਤੋਂ ਨਿਸ਼ਾਨ (ਸਾਹਿਬ) ਉਤਾਰ ਕੇ ਹੀ ਦਮ ਲਵਾਂਗੇ। ਸਿੱਖਾਂ ਨੇ ਪ੍ਰਸ਼ਾਸ਼ਨ ’ਤੇ ਦੋਸ਼ ਲਗਾਇਆ ਕਿ ਗੁਰਦੁਆਰਾ ਤਾਂ ਧੋਖੇ ਨਾਲ ਖਾਲੀ ਕਰਵਾ ਲਿਆ ਗਿਆ ਪਰ ਮੰਦਰ ਵਿਚ ਅਜੇ ਵੀ ਭੜਕੇ ਹੋਏ ਗੁੰਡੇ ਮੌਜ਼ੂਦ ਹਨ ਤੇ ਗੁਰਦੁਆਰਾ ਸਾਹਿਬ ਦੇ ਗੰ੍ਰਥੀ ਨੂੰ ਵੀ ਗੁੰਡਿਆਂ ਨੇ ਅਪਣੇ ਕਬਜ਼ੇ ਵਿਚ ਰੱਖਿਆ ਹੋਇਆ ਹੈ ਤੇ ਸਿੱਖਾਂ ਦਾ ਕਹਿਣਾ ਹੇ ਕਿ ਜੇ ਗ੍ਰੰਥੀ ਨੂੰ ਕੁਝ ਹੋਇਆ ਤਾਂ ਪ੍ਰਸ਼ਾਸ਼ਨ ਤੇ ਸਰਾਕਰ ਵੀ ਇਸਦੇ ਬਰਾਬਰ ਦੇ ਜਿੰਮੇਵਾਰ ਹੋਣਗੇ।