May 10, 2016 | By ਸਿੱਖ ਸਿਆਸਤ ਬਿਊਰੋ
ਮਿਲਾਨ: ਇਟਲੀ ਦੇ ਜ਼ਿਲ੍ਹਾ ਵੇਰੋਨਾ ਦੇ ਸ਼ਹਿਰ ਸੰਨਬੋਨੀ ਫਾਚੋ ਦੇ ਪ੍ਰਸਿੱਧ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆ ਸਤਿਕਾਰ ਯੋਗ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਖਾਲਸਾ ਸਾਜਨਾਂ ਦਵਿਸ ਨੂੰ ਸਮੱਰਪਤਿ ਵਿਸ਼ਾਲ ਨਗਰ ਕੀਰਤਨ 14 ਮਈ ਦਿਨ ਸ਼ਨੀਵਾਰ ਨੂੰ ਸ਼ਰਧਾ ਤੇ ਪ੍ਰੇਮ ਭਾਵਨਾ ਦੇ ਨਾਲ ਸਜਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਵਿਸਾਖੀ ਨੂੰ ਸਮਰਪਤਿ ਸਜਾਏ ਜਾਣ ਵਾਲੇ ਇਸ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਦੁਪਹਰਿ 12 ਵਜੇ ਖਾਲਸਾਈ ਪ੍ਰੰਪਰਾਵਾਂ ਅਤੇ ਸਿੱਖੀ ਸਿਧਾਂਤਾਂ ਅਨੁਸਾਰ ਹੋਵੇਗੀ। ਅਤੇ ਸਮਾਪਤੀ ਸੰਨਬੋਨੀਫਾਚੋ ਸ਼ਹਿਰ ਦੇ ਕਮੂਨੇ ਲਾਗੇ ਪਾਰਕਿੰਗ ਵਿਚ ਸ਼ਾਮ 6 ਵਜੇ ਹੋਵੇਗੀ, ਨਗਰ ਕੀਰਤਨ ਵਿਚ ਪ੍ਰਸਿੱਧ ਰਾਗੀ, ਕੀਰਤਨੀ ਅਤੇ ਕਵੀਸ਼ਰੀ ਜਥੇ ਹਾਜਰੀਆਂ ਭਰਨਗੇ।
ਪ੍ਰਮੁੱਖ ਗਤਕਾ ਪਾਰਟੀਆਂ ਦੁਆਰਾ ਗਤਕੇ ਦੇ ਜੌਹਰ ਦਿਖਾਏ ਜਾਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਸੰਨਬੋਨੀਫਾਚੋ ਵੱਲੋਂ ਸਮੂਹ ਸੰਗਤ ਨੂੰ ਇਸ ਮਹਾਨ ਨਗਰ ਕੀਰਤਨ ‘ਚ ਪਹੁੰਚਣ ਲਈ ਬੇਨਤੀ ਕੀਤੀ ਗਈ ਹੈ।
ਨਗਰ ਕੀਰਤਨ ਵਿਚ ਸੇਵਾਵਾਂ ਲੈਣ ਲਈ ਭਾਈ ਗੁਰਪ੍ਰੀਤ ਸਿੰਘ 327 2406 182, ਭਾਈ ਸੁਰਜੀਤ ਸਿੰਘ 329 7956 570, ਭਾਈ ਬਹਾਦਰ ਸਿੰਘ 329 4420 889 ਨਾਲ ਇਨ੍ਹਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।
Related Topics: Nagar Kirtan, Sikhs in Italy, Vaisakhi