ਇਸ ਪੇਸ਼ਕਸ਼ ਵਿੱਚ ਪੱਤਰਕਾਰ ਮਨਦੀਪ ਸਿੰਘ ਵੱਲੋਂ ਭਾਈ ਗੁਰਮੀਤ ਸਿੰਘ ਰਾਂਚੀ ਨਾਲ ਸਿਕਲੀਗਰ ਸਿੱਖਾਂ ਦੇ ਜੀਵਨ, ਇਤਿਹਾਸ ਅਤੇ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕੀਤੀ ਗਈ ਹੈ।

ਸਿੱਖ ਇਤਿਹਾਸ ਵਿੱਚ ਸਿਕਲੀਗਰ ਸਿੱਖਾਂ ਦਾ ਬਹੁਤ ਅਹਿਮ ਸਥਾਨ ਹੈ। ਇਹ ਉਹ ਸੂਰਬੀਰ ਹਨ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਸਮੇਂ ਸ਼ਸਤਰ ਤਿਆਰ ਕਰਨ (ਲੋਹਾਰ) ਦੀ ਸੇਵਾ ਨਿਭਾਈ ਸੀ। ਆਪਣੇ ਇਸ ਅਮੀਰ ਵਿਰਸੇ ਦੇ ਬਾਵਜੂਦ, ਅੱਜ ਇਹ ਭਾਈਚਾਰਾ ਕਈ ਤਰ੍ਹਾਂ ਦੀਆਂ ਸਮਾਜਿਕ ਅਤੇ ਆਰਥਿਕ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਿਹਾ ਹੈ।

ਇਸ ਗੱਲਬਾਤ ਦੌਰਾਨ ਭਾਈ ਗੁਰਮੀਤ ਸਿੰਘ ਰਾਂਚੀ ਨੇ ਸਿੱਖ ਪੰਥ ਅਤੇ ਸਿਕਲੀਗਰ ਭਾਈਚਾਰੇ ਵਿਚਲੇ ਪਾੜੇ, ਇਸਨੂੰ ਪੂਰਨ ਲਈ ਕੀਤੇ ਜਾ ਰਹੇ ਯਤਨਾਂ ਅਤੇ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਜ਼ਰੂਰੀ ਕਦਮਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਹੈ।

ਖਾਸ ਨੁਕਤੇ:

Comments

comments