ਭੁੱਲੇ-ਵੱਸਰੇ ਨਾਨਕਪੰਥੀ: ਸਿਕਲੀਗਰ ਸਿੱਖਾਂ ਦੀ ਅਣਕਹੀ ਦਾਸਤਾਨ | ਭਾਈ ਗੁਰਮੀਤ ਸਿੰਘ ਰਾਂਚੀ ਨਾਲ ਖਾਸ ਮੁਲਾਕਾਤ

ਇਸ ਗੱਲਬਾਤ ਦੌਰਾਨ ਭਾਈ ਗੁਰਮੀਤ ਸਿੰਘ ਰਾਂਚੀ ਨੇ ਸਿੱਖ ਪੰਥ ਅਤੇ ਸਿਕਲੀਗਰ ਭਾਈਚਾਰੇ ਵਿਚਲੇ ਪਾੜੇ, ਇਸਨੂੰ ਪੂਰਨ ਲਈ ਕੀਤੇ ਜਾ ਰਹੇ ਯਤਨਾਂ ਅਤੇ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਜ਼ਰੂਰੀ ਕਦਮਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਹੈ।
ਵਿਦਿਆਰਥੀ ਦੀ ਜਾਗਰੂਕਤਾ ਸਦਕਾ ਅਮਰੀਕੀ ਪਾਠ ਪੁਸਤਕ ਵਿੱਚ ਸਿੱਖ ਇਤਿਹਾਸ ਦੀ ਸੋਧ

ਸਿੱਖ ਕੋਲੀਸ਼ਨ ਅਤੇ ਪਾਠ ਪੁਸਤਕ ਪ੍ਰਕਾਸ਼ਕ ‘ਪਰਫੈਕਸ਼ਨ ਲਰਨਿੰਗ’ ਨੇ ਐਲਾਨ ਕੀਤਾ ਹੈ ਕਿ ਐਮਸਕੋ ਐਡਵਾਂਸਡ ਪਲੇਸਮੈਂਟ (ਏ.ਪੀ.) ਵਰਲਡ ਹਿਸਟਰੀ ਦੀ ਕਿਤਾਬ ਵਿੱਚ ਸਿੱਖ ਧਰਮ ਬਾਰੇ ਦਰਜ ਗਲਤ ਜਾਣਕਾਰੀ ਨੂੰ ਸੋਧਿਆ ਜਾਵੇਗਾ। ਇਹ ਸਫਲਤਾ ਮਿਸ਼ੀਗਨ ਦੇ ਇੱਕ ਜਾਗਰੂਕ ਸਿੱਖ ਵਿਦਿਆਰਥੀ ਦੀ ਕੋਸ਼ਿਸ਼ ਸਦਕਾ ਮਿਲੀ ਹੈ।
ਜੰਗਾਂ ਦੇ ਇਹਨਾ ਖਤਰਨਾਕ ਸਮਿਆਂ ਵਿਚ ਸਿੱਖ ਕਿਵੇਂ ਬਚਾਅ ਕਰਨ ਅਤੇ ਸਾਬਤ ਕਦਮੀ ਨਾਲ ਭਵਿੱਖ ਵੱਲ ਕਿਵੇਂ ਵਧਣ?

ਸ੍ਰੀ ਅਮ੍ਰਿਤਸਰ ਵਿਖੇ ੨੬ ਜਨਵਰੀ ੨੦੨੬ ਨੂੰ ਹੋਈ ਸਾਂਝੀ ਪੰਥਕ ਇਕੱਤਕਤਾ ਨੂੰ ਸੰਬੋਧਨ ਕਰਦਿਆਂ ਪੰਥ ਸੇਵਕ ਭਾਈ ਦਲਜੀਤ ਸਿੰਘ (ਪੰਚ ਪ੍ਰਧਾਨੀ ਜਥਾ) ਨੇ ਸੰਸਾਰ ਤੇ ਖੇਤਰ ਦੇ ਬਦਲ ਰਹੇ ਹਾਲਾਤਾਂ ਦਾ ਜ਼ਿਕਰ ਕਰਦਿਆਂ ਪੰਜਾਬ ਤੇ ਸਿੱਖਾਂ ਦੇ ਸਨਮੁਖ ਚੁਣੌਤੀਆਂ ਤੇ ਮੌਕਿਆਂ ਦਾ ਜ਼ਿਕਰ ਕੀਤਾ।
