UK ਵਿਚ ਸਿੱਖਾਂ ਨੂੰ ਖਰੀਦਣ ਅਤੇ ਮਾਰਨ ਬਾਰੇ ਅਹਿਮ ਖੁਲਾਸੇ; ਭਾਰਤ ਦੇ ਵਿਦੇਸ਼ੀ ਜ਼ਬਰ ਬਾਰੇ UK ਪਾਰਲੀਮੈਂਟ ਦੀ ਰਿਪੋਰਟ

UK Report on India’s Transnational Repression | Dabinderjit Singh on Sikh Diaspora Concerns in UK

ਯੂਕੇ ਸੰਸਦ ਦੀ ਸਾਂਝੀ ਮਨੁੱਖੀ ਅਧਿਕਾਰ ਕਮੇਟੀ ਦੀ ਇੱਕ ਤਾਜ਼ਾ ਰਿਪੋਰਟ ਨੇ ਦੁਨੀਆ ਦੇ ਇੱਕ ਦਰਜਨ ਤੋਂ ਵੱਧ ਦੇਸ਼ਾਂ ਵੱਲੋਂ ਕੀਤੇ ਜਾ ਰਹੇ ਵਿਦੇਸ਼ੀ ਜ਼ਬਰ (ਟ੍ਰਾਂਸਨੈਸ਼ਨਲ ਰਿਪਰੈਸ਼ਨ) ‘ਤੇ ਗੰਭੀਰ ਚਿੰਤਾ ਜਤਾਈ ਹੈ, ਜਿਸ ਵਿੱਚ ਭਾਰਤ ਵੀ ਸ਼ਾਮਲ ਹੈ।

ਇੰਡੀਆ ਯੂ.ਕੇ. ਵਿਚ ਵਿਦੇਸ਼ੀ ਜ਼ਬਰ (ਟ੍ਰਾਂਸਨੈਸ਼ਨਲ ਰਿਪਰੈਸ਼ਨ) ਕਰ ਰਿਹੈ: ਨਵੀਂ ਰਿਪੋਰਟ ਵਿਚ ਖੁਲਾਸਾ

ਬਰਤਾਨਵੀ ਸੰਸਦ ਦੀ ਮਨੁੱਖੀ ਹੱਕਾਂ ਬਾਰੇ ਸਾਂਝੀ ਕਮੇਟੀ ਵਲੋਂ 30 ਜੁਲਾਈ 2025 ਨੂੰ ਜਾਰੀ ਕੀਤੀ ਇੱਕ ਨਵੀਂ ਰਿਪੋਰਟ ਵਿੱਚ ਯੂ.ਕੇ. ਦੀ ਧਰਤੀ ’ਤੇ ਵਧ ਰਹੇ ਵਿਦੇਸ਼ੀ ਜ਼ਬਰ (ਟ੍ਰਾਂਸਨੈਸ਼ਨਲ ਰਿਪਰੈਸ਼ਨ) ਉੱਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਲੇਖੇ ਵਿੱਚ ਇੰਡੀਆ ਨੂੰ ਉਹਨਾਂ 12 ਦੇਸ਼ਾਂ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਹਨਾ ਵਿਚੋਂ ਯੂ.ਕੇ. ਵਿਚ ਵਿਦੇਸ਼ੀ ਜ਼ਬਰ ਕਰਨ ਦੇ ਸਬੂਤ ਸਾਹਮਣੇ ਆਏ ਹਨ।