ਫਿਲਮਾਂ ਅਤੇ ਸਿੱਖ: ਐਸ.ਜੀ.ਪੀ.ਸੀ. ਦੀ ਨਲਾਇਕੀ ਅਤੇ ਬੰਬੇ ਵਾਲਿਆਂ ਵਲੋਂ ਉਡਾਇਆ ਸਿੱਖੀ ਸਿਧਾਂਤਾਂ ਦਾ ਮਜ਼ਾਕ।

ਪਿਛਲੇ ਕਈ ਸਾਲਾਂ ਤੋਂ ਬੰਬੇ ਫਿਲਮ ਇੰਡਸਟਰੀ ਵੱਲੋਂ ਸਿੱਖੀ ਨਾਲ ਸੰਬੰਧਿਤ ਸ਼ਖਸ਼ੀਅਤਾਂ ਦੀਆਂ ਕਾਰਟੂਨ ਫਿਲਮਾਂ ਬਣਾਉਣੀਆਂ ਆਰੰਭ ਕੀਤੀਆਂ ਹਨ। ਜਿਸ ਦੀ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੁੱਲ ਕੇ ਹਮਾਇਤ ਵੀ ਕੀਤੀ ਗਈ ਅਤੇ ਇਹਨਾਂ ਫਿਲਮਾਂ ਨੂੰ ਪ੍ਰਚਾਰ ਵਾਸਤੇ ਖਰੀਦਿਆ ਵੀ ਗਿਆ।
ਪੰਥ ਦੇ ਸੰਘਰਸ਼ਮਈ ਅਤੇ ਸੁਹਿਰਦ ਹਿੱਸੇ ਨੂੰ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਹਾਰਦਿਕ ਅਪੀਲ – ਚਾਰ ਪੰਥਕ ਜਥੇਬੰਦੀਆਂ

ਦਲ ਖਾਲਸਾ, ਅਕਾਲੀ ਦਲ ਅੰਮ੍ਰਿਤਸਰ, ਪੰਚ ਪ੍ਰਧਾਨੀ ਜੱਥਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂਆਂ ਦੀ ਅੱਜ ਦਲ ਖ਼ਾਲਸਾ ਦਫ਼ਤਰ ਵਿਖੇ ਇਕ ਮੀਟਿੰਗ ਹੋਈ। ਮੀਟਿੰਗ ਦੌਰਾਨ ਸਮਾਗਮ ਸਬੰਧੀ ਰੂਪ-ਰੇਖਾ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ।
UN ਤੱਕ ਸਿੱਖਾਂ ਦਾ ਮਸਲਾ ਕਿਵੇਂ ਪਹੁੰਚਾਇਆ ਜਾਵੇ? ਪਿਛਲੇ ਸਮੇਂ ਦੌਰਾਨ ਕੀ ਕਮੀ ਰਹੀ ਤੇ ਅੱਗੇ ਕੀ ਕੁਝ ਕੀਤਾ ਜਾਵੇ?

10 ਦਸੰਬਰ 2025 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਦਲ ਖਾਲਸਾ ਵੱਲੋਂ ਕੀਤੀ ਗਈ ਪੰਥਕ ਕਾਨਫਰੰਸ ਦੌਰਾਨ ਪ੍ਰੋ. ਜਗਮੋਹਨ ਸਿੰਘ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਅੱਜ ਆਪ ਸਭ ਨਾਲ ਸਾਂਝੇ ਕਰ ਰਹੇ ਹਾਂ।
1947 ‘ਚ ਪੰਜਾਬ ਦੀ ਵੰਡ ਤੋਂ ਬਾਅਦ ਕਿਵੇਂ ਬਦਲਦੀ ਰਹੀ “ਅਕਾਲੀ ਸਿਆਸਤ”; ਨਹਿਰੂ ਗਾਂਧੀ ਵਾਅਦਿਆਂ ਤੋਂ ਕਿਉਂ ਮੁੱਕਰੇ?

ਸਦੀ ਭਰ ਦੇ ਇਤਿਹਾਸ ਨੂੰ ਤੱਥ ਦੀ ਰੌਸ਼ਨੀ ਵਿਚ ਬਿਆਨ ਕਰਦੀ ਨਵੀਂ ਕਿਤਾਬ “ਅਕਾਲੀ ਸਿਆਸਤ” ਦੇ ਲੇਖਕ ਸ.ਕੰਵਰਜੀਤ ਸਿੰਘ ਸਿੱਧੂ ਨਾਲ ਖਾਸ ਗੱਲਬਾਤ ਦਾ ਦੂਜਾ ਭਾਗ ਅੱਜ ਆਪ ਸਭਾ ਨਾਲ ਸਾਂਝਾ ਕਰ ਰਹੇ ਹਾਂ।
ਅਮਰੀਕਾ ਵਿੱਚ ਪਹਿਲੇ ਸਿੱਖ ਮੇਅਰ ਦੀ ਕਹਾਣੀ | ਸਵਰਨਜੀਤ ਸਿੰਘ ਖ਼ਾਲਸਾ ਨਾਲ ਖਾਸ ਗਲਬਾਤ।

ਇਸ ਖ਼ਾਸ ਗੱਲਬਾਤ ਵਿੱਚ ਸਵਰਨਜੀਤ ਸਿੰਘ ਖ਼ਾਲਸਾ, ਜੋ ਕਿ ਨੌਰਵਿਚ, ਕਨੇਟੀਕਟ (ਅਮਰੀਕਾ) ਦੇ ਪਹਿਲੇ ਸਿੱਖ ਮੇਅਰ ਬਣੇ ਹਨ, ਨੇ ਪੱਤਰਕਾਰ ਮਨਦੀਪ ਸਿੰਘ ਨਾਲ ਆਪਣੇ ਜੀਵਨ ਅਤੇ ਸੰਘਰਸ਼ ਬਾਰੇ ਦੱਸਿਆ।
ਲੋਕਤੰਤਰ ਦਾ ਲੁਕਿਆ ਚਿਹਰਾ – ਡੀਪ ਸਟੇਟ : ਸੱਤਾ ਅਤੇ ਸਿਆਸਤ ਬਾਰੇ ਡਾ. ਕੰਵਲਜੀਤ ਸਿੰਘ ਨਾਲ ਖਾਸ ਗੱਲਬਾਤ

ਪੱਤਰਕਾਰ ਮਨਦੀਪ ਸਿੰਘ ਵੱਲੋਂ ਤ੍ਰੈਮਾਸਿਕ ਸਿੱਖ ਸ਼ਹਾਦਤ ਦੇ ਮੁੱਖ ਸੰਪਾਦਕ ਭਾਈ ਕੰਵਲਜੀਤ ਸਿੰਘ ਨਾਲ ਕੀਤੀ ਗਈ ਖਾਸ ਗੱਲਬਾਤ ਅੱਜ ਆਪ ਸਭ ਨਾਲ ਸਾਂਝੀ ਕਰ ਰਹੇ ਹਾਂ।
ਦੁਨੀਆ ਦੇ ਤੇਜੀ ਨਾਲ ਬਦਲ ਰਹੇ ਹਾਲਾਤ ਵਿਚ ਸਿੱਖਾਂ ਦੇ ਸਨਮੁਖ ਚੁਣੌਤੀਆਂ ਅਤੇ ਸੰਭਾਵਨਾਵਾਂ

5 ਅਕਤੂਬਰ 2025 ਨੂੰ ਸਿੱਖ ਜਥਾ ਮਾਲਵਾ ਵੱਲੋਂ ਕਰਵਾਏ ਗਏ ਗੁਰਮਤਿ ਸਾਮਗਮ ਦੌਰਾਨ ਭਾਈ ਮਨਧੀਰ ਸਿੰਘ ਵੱਲੋਂ ਕੀਤਾ ਗਿਆ ਵਖਿਆਨ ਅੱਜ ਅਦਾਰਾ ਸਿੱਖ ਸਿਆਸਤ ਦੇ ਸਰੋਤਿਆਂ ਤੇ ਦਰਸ਼ਕਾਂ ਦੀ ਜਾਣਕਾਰੀ ਲਈ ਸਾਂਝਾ ਕਰ ਰਹੇ ਹਾਂ।
ਕਿਤਾਬ ਪੜਚੋਲ: ਅਕਾਲੀ ਸਿਆਸਤ- ਤੱਥਾਂ, ਤਰੀਕਾਂ ਅਤੇ ਦਸਤਾਵੇਜ਼ਾਂ ਦੀ ਰੌਸ਼ਨੀ ਵਿੱਚ ਸਦੀ ਭਰ ਦਾ ਇਤਿਹਾਸ

ਬਸਤੀਵਾਦੀ ਸ਼ਾਸਨ ਦੇ ਪੱਕੇ ਪੈਰੀਂ ਹੁੰਦਿਆਂ ਹੀ ਜਦ ਪੰਜਾਬ ਦੇ ਵਿਹੜੇ ‘ਆਧੁਨਿਕਤਾ’ ਨੇ ਪੈਰ ਧਰਿਆ ਤਾਂ ਜਿਥੇ ਇਸ ਨੇ ਹੋਰਨਾਂ ਭਾਈਚਾਰਿਆਂ ਨੂੰ ਆਪਣੇ ਪ੍ਰਭਾਵ ਥੱਲੇ ਲਿਆਂਦਾ ਓਥੇ ਸਿੱਖਾਂ ਉਪੱਰ ਵੀ ਗਹਿਰਾ ਅਸਰ ਪਿਆ। ਸਿੰਘ ਸਭਾ ਲਹਿਰ ਅਤੇ ਖਾਲਸਾ ਦੀਵਾਨ ਆਦਿ ਸੰਸਥਾਵਾਂ ਇਸੇ ਪ੍ਰਭਾਵ ਦਾ ਨਤੀਜਾ ਸਨ।
ਬੰਦੀ ਸਿੰਘਾਂ ਦਾ ਮਸਲਾ: ਦਿੱਲੀ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਭਾਜਪਾ ਆਗੂਆਂ ਦੇ ਬਿਆਨਾਂ ਦੇ ਕਾਨੂੰਨ ਤੇ ਸਿਆਸੀ ਪੱਖ

ਹਾਲ ਵਿਚ ਹੀ ਦਿੱਲੀ ਹਾਈ ਕੋਰਟ ਨੇ ਭਾਜਪਾ ਦੀ ਅਗਵਾਈ ਵਾਲੀ ਦਿੱਲੀ ਦੀ ਸੂਬਾ ਸਰਕਾਰ ਦੇ “ਸੰਟੈਂਸ ਰਿਵਿਊ ਬੋਰਡ” ਨੂੰ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ ਮੁੜ ਵਿਚਾਰਨ ਵਾਸਤੇ ਹੁਕਮ ਕੀਤੇ ਹਨ ਤੇ ਫੈਸਲੇ ਦੀ ਕਾਰਵਾਈ ਦੇ ਸਾਰੇ ਦਸਤਾਵੇਜ਼ ਅਦਾਲਤ ਵਿਚ ਪੇਸ਼ ਕਰਨ ਲਈ ਕਿਹਾ ਹੈ।
ਹੜ੍ਹਾਂ ਦੀ ਸਿਆਸਤ ਤੇ ਪੰਜਾਬ ਦੀ ਹੋਣੀ

ਪੰਜਾਬ ਵਿੱਚ ਆਏ ਮੌਜੂਦਾ ਹੜ੍ਹਾਂ ਦੇ ਅਸਲੀ ਕਾਰਣਾਂ ਨੂੰ ਸਮਝਣ ਤੇ ਉਹਨਾਂ ਦਾ ਹੱਲ ਕੱਢਣ ਲਈ ਮਹਿਜ਼ ਹਮਦਰਦੀ, ਸਮਾਜ ਸੇਵੀ ਸੰਸਥਾਵਾਂ ਨੂੰ ਦਾਨ-ਪੁੰਨ ਜਾਂ ਦਿੱਲੀ ਵੱਲ ਗੁੱਸਾ ਕੱਢ ਕੇ ਅਸੀਂ ਅੱਜ ਸੁਰਖਰੂ ਨਹੀਂ ਹੋ ਸਕਦੇ। ਮੌਜੂਦਾ ਸੰਕਟ ਸਿਰਫ ਪਾਣੀ ਦੇ ਸਥਾਨਕ ਵਿਵਾਦ ਜਾਂ ਮਸਲਾ ਨਹੀਂ ਰਿਹਾ ਅਤੇ ਇਸ ਨੂੰ ਨਜਿੱਠਣ ਲਈ ਜਿੰਮੇਵਾਰੀ ਦਾ ਭਾਂਡਾ ਹੋਰ ਕਿਸੇ ਦੇ ਸਿਰ ਭੰਨ ਕੇ ਹੱਲ ਨਹੀਂ ਹੋਣ ਲੱਗਾ।
