ਸੰਤਾਲੀ ਮੌਕੇ ਵੱਖਰਾ ਸਿੱਖ ਮੁਲਕ ਨਾ ਬਣ ਸਕਣ ਦੀ ਅਸਲੀਅਤ ਕੀ ਹੈ? (ਕਿਸ਼ਤ ਪਹਿਲੀ)

1947 ਵਿਚ ਹੋਈ ਭਾਰਤ ਦੀ ਵੰਡ ਦੌਰਾਨ ਕੀ ਸਿੱਖਾਂ ਨੂੰ ਵੱਖਰਾ ਮੁਲਕ ਮਿਲਦਾ ਸੀ ਜਾਂ ਨਹੀਂ। ਇਸਦਾ ਬਾ-ਦਲੀਲ ਜਵਾਬ ਹਾਲੇ ਤਕ ਕੌਮ ਕੋਲ ਨਹੀਂ ਹੈ। ਅਕਾਲੀ ਦਲ ਵਲੋਂ ਪੰਜਾਬੀ ਸੂਬੇ ਦੀ ਮੰਗ ਨੂੰ ਕੇਂਦਰ ਸਰਕਾਰ ਵਲੋਂ ਕੋਰਾ ਜਵਾਬ ਮਿਲਣ ’ਚੋਂ ਨਿਕਲੀ ਨਿਰਾਸ਼ਾ ਦਾ ਹੀ ਸਿੱਟਾ ਸੀ ਕਿ ਅਕਾਲੀ ਦਲ ਨੇ ਸਰਕਾਰ ਉਤੇ ਵਾਅਦਾ ਖਿਲਾਫੀ ਦਾ ਇਲਜ਼ਾਮ ਲਗਾਉਣ ਖਾਤਰ ਇਹ ਦਲੀਲ ਘੜੀ ਕਿ ਸਿੱਖਾਂ ਨੂੰ ਤਾਂ ਵੱਖਰਾ ਮੁਲਕ ਮਿਲਦਾ ਸੀ ਪਰ ਕਾਂਗਰਸ ਵਲੋਂ ਭਾਰਤ ਵਿਚ ਸਿੱਖਾਂ ਨੂੰ ਖੁਦਮੁਖਤਾਰ ਖਿੱਤਾ ਦੇਣ ਦੇ ਕੀਤੇ ਵਾਅਦੇ ’ਤੇ ਇਤਬਾਰ ਕਰਕੇ ਅਸੀਂ ਭਾਰਤ ਨਾਲ ਰਲੇ, ਪਰ ਖੁਦਮੁਖਤਿਆਰ ਖਿੱਤਾ ਤਾਂ ਇਕ ਪਾਸੇ ਰਿਹਾ ਤੁਸੀਂ ਆਪਦੇ ਮੁਤੈਹਤ ਇਕ ਸੂਬਾ ਵੀ ਦੇਣ ਨੂੰ ਤਿਆਰ ਨਹੀਂ। ਇਹ ਗੱਲ ਪੱਲੇ ਪਈ ਨਿਰਾਸ਼ਾ ਵਿਚੋਂ ਨਿਕਲੀ ਸੀ। ਏਸ ਗੱਲ ਨੇ ਵੀ ਸਿੱਖਾਂ ਵਿਚ ਘਰ ਕੀਤਾ ਕਿ ਹਾਂ ਸਾਨੂੰ 47 ਮੌਕੇ ਵੱਖਰਾ ਮੁਲਕ ਮਿਲਦਾ ਸੀ ਕਿਉਂਕਿ ਕੇਂਦਰ ਉਤੇ ਵਾਅਦਾ ਖਿਲਾਫੀ ਦਾ ਇਲਜ਼ਾਮ ਲਾਉਣਾ ਸੀ ਇਸ ਕਰਕੇ ਕੋਈ ਵੀ ਸਿੱਖ ਵੱਖਰੇ ਮੁਲਕ ਮਿਲਣ ਦੀ ਗੱਲ ਦਾ ਖੰਡਨ ਨਹੀਂ ਸੀ ਕਰ ਸਕਦਾ।

ਕੀ ਭਾਰਤੀ ਸੰਵਿਧਾਨ ਤੇ ਸਿੱਖ ਨੁਮਾਇੰਦਿਆਂ ਨੇ ਦਸਤਖਤ ਕੀਤੇ?

ਸ. ਗੁਰਪ੍ਰੀਤ ਸਿੰਘ ਮੰਡਿਆਣੀ ਨੇ ਇੰਡੀਆ ਦੇ ਸੰਵਿਧਾਨ ਘੜ੍ਹਨ ਵਿਚ ਅਕਾਲੀ ਦਲ ਵੱਲੋਂ ਸਿੱਖਾਂ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਬਾਰੇ, ਤੇ ਸੰਵਿਧਾਨ ਉੱਤੇ ਦਸਤਖਤ ਕਰਨ ਜਾਂ ਦਸਤਖਤ ਨਾ ਕਰਨ ਦੇ ਹਵਾਲੇ ਨਾਲ ਕੁਝ ਤੱਥ ਤੇ ਦਲੀਲਾਂ ਹੇਠਲੀ ਲਿਖਤ ਰਾਹੀਂ ਸਾਂਝੀਆਂ ਕੀਤੀਆਂ ਹਨ। ਇਹ ਲਿਖਤ ਪ੍ਰਚੱਲਤ ਤੱਥਾਂ ਅਤੇ ਦਲੀਲਾਂ ਨਾਲੋਂ ਵੱਖਰਾ ਨਜ਼ੀਆ ਪੇਸ਼ ਕਰਦੀ ਹੈ। ਇਸ ਪੱਖੋਂ […]

ਸਾਡੇ ਵਡੇਰੇ ਕਿੰਨੀ ਦੂਰ ਤੱਕ ਵੇਖ ਸਕਦੇ ਸਨ: 1832 ‘ਚ ਲੁਧਿਆਣਿਓਂ ਵੀ ਧੌਲੀਧਾਰ ਪਹਾੜ ਲੜੀ ਸਾਫ ਦਿਸਦੀ ਹੁੰਦੀ ਸੀ

ਏਅਰ ਪਲਿਊਸ਼ਨ (ਹਵਾ ਵਿਚਲੇ ਪਰਦੂਸ਼ਣ) ਦੇ ਹਵਾਲੇ ਨਾਲ ਜਦੋਂ ਮੈਂ ਕਿਸੇ ਨੂੰ ਦੱਸਿਆ ਕਰਨਾ ਕਿ ਕੋਈ ਵੇਲਾ ਹੁੰਦਾ ਸੀ ਜਦੋਂ ਬਰਫ਼ ਨਾਲ ਲੱਦੇ ਧੌਲੀਧਾਰ ਦੇ ਪਹਾੜ ਲੁਧਿਆਣੇ ਤੋਂ ਸਾਫ਼ ਦਿਸਦੇ ਹੁੰਦੇ ਸੀ ਤਾਂ ਕੋਈ ਏਹ ਗੱਲ ਮੰਨਣ ਤਿਆਰ ਨਹੀਂ ਸੀ ਹੁੰਦਾ।

ਨਵੰਬਰ 84 ਦੇ ਸਿੱਖ ਕਤਲੇਆਮ ਦਾ ਵੀ ਪਤਾ ਹਫ਼ਤੇ ਮਗਰੋਂ ਹੀ ਲੱਗਣਾ ਸ਼ੁਰੂ ਹੋਇਆ

31 ਅਕਤੂਬਰ 1984 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਪੰਜਾਬ ਨੂੰ ਛੱਡ ਕੇ ਲੱਗਭੱਗ ਸਾਰੇ ਮੁਲਕ ਵਿਚ ਸਿੱਖਾਂ ‘ਤੇ ਜ਼ੁਲਮ ਦਾ ਜੋ ਝੱਖੜ ਝੁੱਲਿਆ ਉਹਨੂੰ ਵੱਖ-ਵੱਖ ਨਾਮ ਦਿੱਤੇ ਗਏ ਨੇ। ਸਿੱਖਾਂ ਦੇ ਹੋਏ ਇਸ ਕਤਲੇਆਮ ਦੀ ਸ਼ਿੱਦਤ ਸਭ ਤੋਂ ਵੱਧ ਮੁਲਕ ਦੀ ਰਾਜਧਾਨੀ ਦਿੱਲੀ ਵਿਚ ਸੀ।

ਘੱਲੂਘਾਰਾ ਜੂਨ 1984: ਜਦੋਂ ਜਨਰਲ ਬਰਾੜ ਦਾ ਮਾਮਾ ਉਹਨੂੰ ਮਾਰਨ ‘ਤੇ ਉਤਾਰੂ ਹੋਇਆ

ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਕਾਰਨ ਸਿੱਖਾਂ ਦੇ ਜਜ਼ਬਾਤ ਇਸ ਕਦਰ ਭੜਕੇ ਕਿ ਇਸ ਹਮਲੇ ਦੇ ਮੁਰ੍ਹੈਲੀ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਵਰਗਿਆਂ ਦੇ ਰਿਸ਼ਤੇਦਾਰਾਂ ਨੇ ਉਹਨੂੰ ਲਾਹਣਤਾਂ ਪਾਉਂਦਿਆਂ ਉਹਦੇ ਨਾਲ ਵਰਤ-ਵਰਤਾਅ ਛੱਡ ਦਿੱਤਾ।

ਭਾਰਤ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲੇ ਲਈ ‘ਸ਼ਹੀਦੀ ਦਿਹਾੜੇ’ ਵਾਲਾ ਦਿਨ ਹੀ ਕਿਉਂ ਚੁਣਿਆ ਸੀ?

ਭਾਰਤੀ ਫੌਜ ਵੱਲੋਂ ਜੂਨ 1984 ਵਿਚ ਦਰਬਾਰ ਸਾਹਿਬ (ਅੰਮ੍ਰਿਤਸਰ) ’ਤੇ ਕੀਤੇ ਗਏ ਹਮਲੇ ਲਈ ਚੁਣੇ ਗਏ ਦਿਨ ਬਾਰੇ ਅੱਜ ਤੱਕ ਕੋਈ ਤਸੱਲੀ ਬਖ਼ਸ਼ ਸਰਕਾਰੀ ਬਿਆਨ ਸਾਹਮਣੇ ਨਹੀਂ ਆਇਆ। 3 ਜੂਨ 1984 ਨੂੰ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਸੀ।

ਸਰਕਾਰ ਦੀ ਨਜ਼ਰ ‘ਚ ਦਰਿਆਵਾਂ ‘ਚ ਜ਼ਹਿਰ ਘੋਲਣਾ, ਦੁੱਧ ‘ਚ ਪਾਣੀ ਪਾਉਣ ਤੋਂ ਵੀ ਛੋਟਾ ਜੁਰਮ

ਪੰਜਾਬ ਵਿੱਚ ਦੁੱਧ ‘ਚ ਪਾਣੀ ਰਲਾ ਕੇ ਵੇਚਣਾ ਇੱਕ ਫੌਜਦਾਰੀ ਜ਼ੁਰਮ ਹੈ, ਇੰਡੀਅਨ ਪੀਨਲ ਕੋਡ ਦੀ ਦਫ਼ਾ 272 ਤਹਿਤ ਇਸ ਜੁਰਮ ਬਦਲੇ ਮੁਜਰਮ 6 ਮਹੀਨੇ ਦੀ ਸਜ਼ਾ ਦਾ ਹੱਕਦਾਰ ਹੈ। ਯੂ.ਪੀ, ਉੜੀਸਾ ਅਤੇ ਪੱਛਮੀ ਬੰਗਾਲ ਵਿੱਚ ਦੁੱਧ ‘ਚ ਪਾਣੀ ਪਾਉਣ ਬਦਲੇ ਉਮਰ ਕੈਦ ਦੀ ਸਜ਼ਾ ਦਾ ਕਾਨੂੰਨ ਹੈ।