ਮਿਸਲ ਸਤਲੁਜ ਵੱਲੋਂ ਸ੍ਰੀ ਕਾਂਸ਼ੀ ਰਾਮ ਜੀ ਦੀ ਸੋਚ ਬਾਰੇ ਵਿਚਾਰ-ਚਰਚਾ 27 ਅਕਤੂਬਰ ਨੂੰ

ਮਿਸਲ ਸਤਲੁਜ ਵੱਲੋਂ 27 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਸੋਚ ਨੂੰ ਸਮਰਪਿਤ ਵਿਚਾਰ-ਚਰਚਾ ਕਰਵਾਈ ਜਾਵੇਗੀ। ਸਮਾਗਮ ਦਾ ਕੇਂਦਰੀ ਵਿਸ਼ਾ “ਹੁਕਮਰਾਨ ਬਣੋ” ਹੋਵੇਗਾ।

ਬੰਦੀ ਸਿੰਘਾਂ ਦੀ ਰਿਹਾਈ ਲਈ 2 ਅਕਤੂਬਰ ਦੇ ਮਾਰਚ ਵਿੱਚ ਪੰਜਾਬੀਆਂ ਨੂੰ ਸ਼ਾਮਲ ਹੋਣ ਦੀ ਅਪੀਲ: ਮਿਸਲ ਸਤਲੁਜ

Sikh Political Prisoners Bandi Singh

ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਸਮੂਹ ਪੰਜਾਬੀਆਂ ਨੂੰ 2 ਅਕਤੂਬਰ ਦੇ ਬੰਦੀ ਸਿੰਘ ਰਿਹਾਈ ਮਾਰਚ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਮਾਰਚ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਮਾਪਤ ਹੋਵੇਗਾ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਐੱਸ.ਸੀ./ਬੀ.ਸੀ. ਵਰਗਾਂ ਨੂੰ ਬਣਦੇ ਸੰਵਿਧਾਨਕ ਹੱਕ ਦੇਵੇ: ਮਿਸਲ ਸਤਲੁਜ

Punjab Agricultural University Must Grant SC BC Communities Their Constitutional Rights

ਮਿਸਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਟੀਚਿੰਗ ਪੋਸਟਾਂ ਵਿੱਚ ਐੱਸ.ਸੀ./ਬੀ.ਸੀ. ਵਰਗਾਂ ਲਈ ਰਾਖਵੇਂਕਰਨ ਦਾ ਮਸਲਾ ਲੰਮੇ ਸਮੇਂ ਤੋਂ ਲਟਕਿਆ ਹੋਣ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਸਪੱਸ਼ਟ, ਸਮਾਂਬੱਧ ਅਤੇ ਪਾਰਦਰਸ਼ੀ ਫ਼ੈਸਲੇ ਦੀ ਮੰਗ ਕੀਤੀ ਹੈ।

ਮਿਸਲ ਸਤਲੁਜ ਵੱਲੋਂ ਤੀਜਾ ਸਰਦਾਰ ਚੜ੍ਹਤ ਸਿੰਘ ਨਿਸ਼ਾਨੇਬਾਜ਼ੀ ਕੱਪ ਦਾ ਆਯੋਜਨ

Misal Satluj Organises Third Sardar Charat Singh Shooting Cup

ਬਾਬਾ ਫਰੀਦ ਆਗਮ ਪੁਰਬ ਮੌਕੇ ਮਿਸਲ ਸਤਲੁਜ ਵੱਲੋਂ ਫਰੀਦਕੋਟ ਵਿਖੇ ਤੀਜਾ ਸਰਦਾਰ ਚੜ੍ਹਤ ਸਿੰਘ ਨਿਸ਼ਾਨੇਬਾਜ਼ੀ ਕੱਪ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਸੂਬਿਆਂ ਦੇ ਨਿਸ਼ਾਨੇਬਾਜ਼ਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਡਾ. ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਦੀ ਘਟਨਾ ਨਿੰਦਣਯੋਗ: ਅਜੇਪਾਲ ਸਿੰਘ ਬਰਾੜ

Dr. Bhimrao Ramji Ambedkar [File Photo]

ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਜਲੰਧਰ ਦੇ ਇੱਕ ਪਿੰਡ ਵਿੱਚ ਡਾ. ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਦੀ ਨਿਖੇਧੀ ਕਰਦਿਆਂ ਨਿਰਪੱਖ ਅਤੇ ਸਮਾਂਬੱਧ ਜਾਂਚ ਦੀ ਮੰਗ ਕੀਤੀ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਅਤੇ ਆਪਸੀ ਭਾਈਚਾਰਾ ਕਾਇਮ ਰੱਖਣ ਦੀ ਅਪੀਲ ਕੀਤੀ।

ਸੁਨਾਮ ਦੇ ਪਿੰਡ ਸ਼ੇਰੋਂ ਵਿੱਚ ਸਿੱਖ ਨੌਜਵਾਨ ਨਾਲ ਪੁਲਿਸ ਤਸ਼ੱਦਦ ਦੇ ਕਥਿਤ ਇਲਜ਼ਾਮ

ਸੁਨਾਮ ਦੇ ਪਿੰਡ ਸ਼ੇਰੋਂ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਫੇਰੀ ਦੌਰਾਨ ਇੱਕ ਸਿੱਖ ਨੌਜਵਾਨ ਨਾਲ ਪੰਜਾਬ ਪੁਲਿਸ ਵੱਲੋਂ ਕਥਿਤ ਤੌਰ ’ਤੇ ਤਸ਼ੱਦਦ ਕਰਨ ਅਤੇ ਉਸਦੇ ਕਕਾਰਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ

Seminar in memory of the martyrs of Saka Nakodar

ਸਾਕਾ ਨਕੋਦਰ (4 ਫ਼ਰਵਰੀ 1986) ਦੇ ਸ਼ਹੀਦਾਂ ਦੀ ਯਾਦ ਵਿੱਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ-28, ਚੰਡੀਗੜ੍ਹ ਵਿਖੇ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦਾ ਵਿਸ਼ਾ “ਸਾਕਾ ਨਕੋਦਰ: ਮਨੁੱਖੀ ਅਧਿਕਾਰਾਂ ਦਾ ਘਾਣ” ਰਿਹਾ। ਇਸ ਮੌਕੇ ਕਾਨੂੰਨ ਵਿਦਵਾਨਾਂ, ਵਿਦਿਆਰਥੀਆਂ ਅਤੇ ਬੁੱਧੀਜੀਵੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਹ ਸੈਮੀਨਾਰ ਮਿਸਲ ਸਤਲੁਜ ਜਥੇਬੰਦੀ ਵੱਲੋਂ ਕਰਵਾਇਆ ਗਿਆ।

ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਵਿੱਚ 15 ਫ਼ਰਵਰੀ ਨੂੰ ਵਿਸ਼ੇਸ਼ ਸੈਮੀਨਾਰ

ਸਾਕਾ ਨਕੋਦਰ (4 ਫ਼ਰਵਰੀ 1986) ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ 15 ਫ਼ਰਵਰੀ 2026, ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ-28, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।

ਕਿੱਧਰ ਨੂੰ ਜਾ ਰਹੀ ਹੈ ਦੁਨੀਆ ਦੀ ਭੂਰਾਜਨੀਤੀ? ਵੱਡੀਆਂ ਜੰਗਾਂ ਕਿੰਨੀਆਂ ਕੁ ਦੂਰ? ਅਜੇਪਾਲ ਸਿੰਘ ਬਰਾੜ ਨਾਲ ਖਾਸ ਗੱਲਬਾਤ

Talk with Ajaypal Singh Brar of Misl Satluj

ਦੁਨੀਆ ਦਾ ਨਿਜ਼ਾਮ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਭੂ-ਰਾਜਨੀਤੀ, ਵਪਾਰ, ਆਰਥਿਕ ਸਰੋਕਾਰ ਅਤੇ ਜੰਗ ਦੇ ਵਧਦੇ ਖਤਰੇ ਉਭਰ ਰਹੀ ਵਿਸ਼ਵ ਵਿਵਸਥਾ ਨੂੰ ਇੱਕ ਨਵਾਂ ਰੂਪ ਦੇ ਰਹੇ ਹਨ। ਇਹ ਬਦਲਾਅ ਭਾਰਤ, ਦੱਖਣੀ ਏਸ਼ੀਆ ਅਤੇ ਮੱਧ ਪੂਰਬ ਤੇ ਪੱਛਮੀ ਏਸ਼ੀਆ ਵਰਗੇ ਹੋਰ ਅਹਿਮ ਖੇਤਰਾਂ ‘ਤੇ ਕੀ ਅਸਰ ਪਾ ਰਹੇ ਹਨ?

ਬੀਬੀ ਭੱਠਲ ਦੇ ਮੁਖਾਤਿਬੀ ਬਿਆਨ ਦੀ ਜਾਂਚ ਨੂੰ ਲੈ ਕੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਬਣੇ ਜਾਂਚ ਕਮਿਸ਼ਨ – ਅਜੇਪਾਲ ਸਿੰਘ ਬਰਾੜ

ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੀ ਸੀਨੀਅਰ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਇੱਕ ਨਿੱਜੀ ਚੈਨਲ ਤੇ ਦਿੱਤੀ ਇੰਟਰਵਿਊ ਦੌਰਾਨ ਕੀਤੇ ਗਏ ਦਾਅਵੇ ਉਪਰ ਮਿਸਲ ਸਤਲੁਜ ਦੇ ਪ੍ਰਧਾਨ ਸ. ਅਜੇਪਾਲ ਸਿੰਘ ਬਰਾੜ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।