Site icon Sikh Siyasat News

ਭਾਰਤ ਸਰਕਾਰ ਭਾਈ ਪੰਮੇ ਨੂੰ ਝੂਠੇ ਕੇਸ ਵਿੱਚ ਫਸਾ ਰਹੀ ਹੈ: ਸਿੱਖਸ ਫਾਰ ਜਸਟਿਸ

ਲੰਡਨ (13 ਜਨਵਰੀ, 2015): ਭਾਰਤ ਸਰਕਾਰ ਜਿੱਥੇ ਪੁਰਤਗਾਲ ਵਿੱਚ ਇੰਟਰਪੋਲ ਦੁਆਰਾ ਗ੍ਰਿਫਤਾਰ ਕੀਤੇ ਭਾਈ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਲਿਆਉਣ ਦੀਆਂ ਸਿਰਤੋੜ ਕੋਸ਼ਿਸ਼ਾਂ ਕਰ ਰਹੀ ਹੈ, ਉੱਥੇ ਕੌਮਾਂਤਰੀ ਸਿੱਖ ਸੰਸਥਾ ਸਿੱਖ ਫਾਰ ਜਸਟਿਸ ਨੇ ਭਾਈ ਪੰਮਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦਾ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ‘ਤੇ ਦੋਸ਼ ਲਗਾਉਂਦਿਆਂ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ ਨੇ ਰੁਲਦਾ ਕਤਲ ਅਤੇ ਬੰਬ ਧਮਾਕਾ ਕੇਸ ਵਿਚ ਅਦਾਲਤ ਦੇ ਪਹਿਲਾਂ ਜਾਰੀ ਹੋਏ ਵੱਖ-ਵੱਖ ਹੁਕਮਾਂ ਨੂੰ ਜਾਰੀ ਕੀਤਾ ਹੈ ਜਿਸ ਵਿਚ ਯੂ. ਕੇ. ਆਧਾਰਿਤ ਸਿੱਖ ਕਾਰਕੁੰਨ ਦੀ ਹਵਾਲਗੀ ਮੰਗੀ ਗਈ ਸੀ।

ਪੁਰਤਾਗਾਲ ਦੀ ਪੁਲਿਸ ਹਿਰਾਸਤ ਵਿੱਚ ਭਾਈ ਪਰਮਜੀਤ ਸਿੰਘ ਪੰਮਾ (ਫਾਈਲ ਫੋਟੋ)

ਅਜੀਤ ਅਖਬਾਰ ਵਿੱਚ ਛਪੀ ਖਬਰ ਅਨੁਸਾਰ ਸਿੱਖ ਅਧਿਕਾਰ ਸੰਸਥਾ ਨੇ ਦਾਅਵਾ ਕੀਤਾ ਹੈ ਕਿ ਰੁਲਦਾ ਕਤਲ ਅਤੇ ਬੰਬ ਧਮਾਕਾ ਕੇਸ ਵਿਚ ਸਾਰੇ ਸਹਿ-ਦੋਸ਼ੀ ਭਾਰਤੀ ਅਦਾਲਤ ਵਲੋਂ 2012, 2014 ਅਤੇ 2015 ਵਿਚ ਬੇਕਸੂਰ ਪਾਏ ਗਏ ਤੇ ਇਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ।

ਭਾਰਤੀ ਅਦਾਲਤਾਂ ਨੇ ਇਨ੍ਹਾਂ ਫੈਸਲਿਆਂ ਦਾ ਜ਼ਿਕਰ ਕਰਦਿਆਂ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਕਿਉਂਕਿ ਸਾਰੇ ਸਹਿ ਦੋਸ਼ੀ ਕਤਲ, ਬੰਬ ਕੇਸ ਅਤੇ ਸਾਜਿਸ਼ ਵਿਚ ਦੋਸ਼ੀ ਨਹੀਂ ਪਾਏ ਗਏ ਹਨ ਤਾਂ ਫਿਰ ਪੰਮਾ ਦੇ ਕਿਸੇ ਵੀ ਅੱਤਵਾਦੀ ਕਾਰਵਾਈਆਂ ਵਿਚ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਹੈ ਜਿਸ ਲਈ ਪੰਜਾਬ ਸਰਕਾਰ ਉਸ ਦੀ ਹਵਾਲਗੀ ਮੰਗ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version