Site icon Sikh Siyasat News

ਭਾਈ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਲਿਆਉਣ ਲਈ ਪੰਜਾਬ ਪੁਲਿਸ ਫਿਰ ਤਿਆਰੀ ਕਰਨ ਲੱਗੀ

ਪਰਮਜੀਤ ਸਿੰਘ ਪੰਮਾ(ਫਾਈਲ ਫੋਟੋ)

ਐੱਸ. ਏ. ਐੱਸ. ਨਗਰ: ਬਰਤਾਨੀਆਂ ਨਿਵਾਸੀ ਭਾਈ ਪਰਮਜੀਤ ਪੰਮਾ ਨੂੰ ਪੁਰਤਗਾਲ ਤੋਂ ਭਾਰਤ ਲਿਆਉਣ ਦੇ ਮਾਮਲੇ ਵਿੱਚ ਬੂਰੀ ਤਰਾਂ ਅਸਫਲ ਰਹਿਣ ਪਿੱਛੋਂ ਪੰਜਾਬ ਪੁਲਿਸ ਇੱਕ ਵਾਰ ਫਿਰ ਉਨ੍ਹਾਂ ਨੂੰ ਭਾਰਤ ਲਿਆਉਣ ਦੀ ਤਿਆਰੀ ਕਰ ਰਹੀ ਹੈ।

ਭਾਈ ਪਰਮਜੀਤ ਸਿੰਘ ਪੰਮਾ ਅਪਣੇ ਬੱਚਿਆਂ ਨਾਲ (ਪੁਰਾਣੀ ਤਸਵੀਰ)

ਮੀਡੀਆ ਵਿੱਚ ਨਸ਼ਰ ਖਬਰਾਂ ਮੁਤਾਬਿਕ ਪੁਲਿਸ ਪੰਮਾ ਨੂੰ ਕਾਨੂੰਨ ਮੁਤਾਬਕ ਸਹੀ ਢੰਗ ਨਾਲ ਭਾਰਤ ਲਿਆਉਣ ਲਈ ਅਦਾਲਤ ‘ਚ ਅਰਜੀ ਦਾਇਰ ਕਰਨ ਜਾ ਰਹੀ ਹੈ, ਜਿਸ ਲਈ ਪੁਲਿਸ ਨੇ ਜ਼ਿਲ੍ਹਾ ਅਟਾਰਨੀ ਤੋਂ ਲੀਗਲ ਰਾਏ ਵੀ ਮੰਗੀ ਹੈ । ਪੁਲਿਸ ਮੁਤਾਬਕ ਜੇਕਰ ਸਭ ਕੁਝ ਸਹੀ ਰਿਹਾ ਤਾਂ ਪੁਲਿਸ ਇੰਗਲੈਂਡ ਦੀ ਸੁਰੱਖਿਆ ਏਜੰਸੀ ਨਾਲ ਰਾਬਤਾ ਕਾਇਮ ਕਰੇਗੀ ।

READ THIS NEWS IN ENGLISH:

Punjab police gears up to seek extradition of Paramjeet Singh Pamma form UK

ਪੰਜਾਬ ਪੁਲਿਸ ਅਨੁਸਾਰ 1998 ‘ਚ ਮਟੌਰ ਪੁਲਿਸ ਨੇ ਪੰਮਾ ਤੇ 3 ਹੋਰਨਾਂ ਖਿਲਾਫ਼ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਪਾਸਪੋਰਟ ਬਣਾਉਣ ਦਾ ਮਾਮਲਾ ਦਰਜ ਕੀਤਾ ਸੀ, ਜਿਸ ਲਈ ਚਾਰੇ ਮੁਲਜ਼ਮਾਂ ਨੇ ਅਦਾਲਤ ਤੋਂ ਜ਼ਮਾਨਤ ਲੈ ਲਈ ਸੀ । ਤਿੰਨਾਂ ਮੁਲਜ਼ਮਾਂ ਨੂੰ ਤਾਂ ਸਜ਼ਾ ਹੋ ਗਈ ਸੀ, ਜਦੋਂ ਕਿ ਪਰਮਜੀਤ ਸਿੰਘ ਪੰਮਾ ਦੇ ਵਿਦੇਸ਼ ਚਲੇ ਜਾਣ ਕਾਰਨ ਉਸਨੂੰ ਅਦਾਲਤ ਵੱਲੋਂ 2000 ‘ਚ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ ।

ਮੁਹਾਲੀ ਦੀ ਅਦਾਲਤ ਨੇ ਪੰਮਾ ਦੇ ਪੀ. ਓ. ਦੇ ਖੁੱਲੇ ਵਾਰੰਟ ਜਾਰੀ ਕੀਤੇ ਹੋਏ ਹਨ । ਇਸ ਸਬੰਧੀ ਐਸ. ਪੀ. ਆਸ਼ੀਸ਼ ਕਪੂਰ ਨੇ ਪੰਮਾ ਨੂੰ ਵਿਦੇਸ਼ ਤੋਂ ਭਾਰਤ ਲਿਆਉਣ ਦੀ ਗੱਲ ਤਾਂ ਮੰਨੀ ਹੈ, ਜਦੋਂ ਕਿ ਇਸ ਬਾਰੇ ਜ਼ਿਆਦਾ ਖੁਲਾਸਾ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version