Site icon Sikh Siyasat News

ਲਹਿੰਦੇ ਪੰਜਾਬ ਦੀ ਅਸੈਂਬਲੀ ‘ਚ ਸਿੱਖ ਮੈਰਿਜ ਐਕਟ 2017 ਨੂੰ ਸਰਬ ਸੰਮਤੀ ਨਾਲ ਪ੍ਰਵਾਨਗੀ ਮਿਲੀ

ਲਾਹੌਰ: ਲਹਿੰਦੇ ਪੰਜਾਬ ਤੋਂ ਮਿਲੀ ਇੱਕ ਚੰਗੀ ਖ਼ਬਰ ਇਹ ਹੈ ਕਿ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸਮਾਗਮ ਵਿੱਚ ਸਿੱਖ ਵਿਧਾਇਕ ਸ. ਰਮੇਸ਼ ਸਿੰਘ ਅਰੋੜਾ ਵਲੋਂ ਪਾਕਿਸਤਾਨ ਸਿੱਖ ਮੈਰਿਜ ਐਕਟ 2017 ਲਾਗੂ ਕਰਨ ਲਈ ਬਿੱਲ ਪੇਸ਼ ਕੀਤਾ ਗਿਆ। ਪੰਜਾਬ ਵਿਧਾਨ ਸਭਾ ਦੇ ਸਾਰੇ ਹੀ ਸਿਆਸੀ ਦਲਾਂ ਵਲੋਂ ਇਸ ਬਿੱਲ ਦੀ ਹਮਾਇਤ ਕੀਤੀ ਗਈ।

ਲਾਹੌਰ ਅਸੈਂਬਲੀ (ਫਾਈਲ ਫੋਟੋ)

ਇਸ ਬਿੱਲ ਦੀਆਂ 13 ਮੱਦਾਂ ਹਨ। ਇਸ ਬਿੱਲ ਨੂੰ ‘ਸਿੱਖ ਮੈਰਿਜ ਐਕਟ ਕਮੇਟੀ’ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿਹੜੀ ਇਸ ਸਬੰਧੀ 2 ਮਹੀਨੇ ਦੇ ਵਿੱਚ-ਵਿੱਚ ਆਪਣੀ ਰਿਪੋਰਟ ਦੇਵੇਗੀ।

ਸ. ਰਮੇਸ਼ ਸਿੰਘ ਅਰੋੜਾ (ਅਸੈਂਬਲੀ ਮੈਂਬਰ, ਪਾਕਿਸਤਾਨ ਪੰਜਾਬ)

ਇਸ ਤੋਂ ਬਾਅਦ ਇਸ ਨੂੰ ਪੰਜਾਬ ਵਿਧਾਨ ਸਭਾ ਤੇ ਫਿਰ ਪਾਕਿਸਤਾਨ ਨੈਸ਼ਨਲ ਅਸੈਂਬਲੀ ’ਚ ਪੇਸ਼ ਕਰਕੇ ਕਾਨੂੰਨ ਦਾ ਰੂਪ ਦਿੱਤਾ ਜਾਵੇਗਾ। ਡਾ. ਅਮਰਜੀਤ ਸਿੰਘ ਵਾਸ਼ਿੰਗਟਨ ਨੇ ਪਾਕਿਸਤਾਨ ਦੇ ਵਿਧਾਨਕਾਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਿੱਖ ਕੌਮ ਦੀ ਅੱਡਰੀ ਪਛਾਣ ਨੂੰ ਮਾਨਤਾ ਦਿੰਦਿਆਂ ਇਸ ਬਿੱਲ ਨੂੰ ਸਵੀਕਾਰ ਕੀਤਾ ਹੈ।

ਸਬੰਧਤ ਖ਼ਬਰ:

ਅਨੰਦ ਮੈਰਿਜ (ਸੋਧ) ਐਕਟ, 2012 – ਕੀ ਖੱਟਿਆ ਕੀ ਗਵਾਇਆ? …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version