ਬਾਘਾਪੁਰਾਣਾ/ ਮੋਗਾ: ਅੱਜ (17 ਨਵੰਬਰ, 2017) ਬਾਘਾਪੁਰਾਣਾ ਦੇ ਜੁਡੀਸ਼ਲ ਮੈਜਿਸਟ੍ਰੇਟ ਵਲੋਂ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਨੂੰ ਪੁਲਿਸ ਵਲੋਂ ਤਸ਼ੱਦਦ ਕੀਤੇ ਜਾਣ ਤੋਂ ਬਾਅਦ 3 ਡਾਕਟਰਾਂ ਦੇ ਬੋਰਡ ਵਲੋਂ ਮੈਡੀਕਲ ਜਾਂਚ ਦੀ ਮੰਗ ਕਰਦੀ ਅਰਜ਼ੀ ਖਾਰਜ ਕਰ ਦਿੱਤੀ ਗਈ।
ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਜਗਤਾਰ ਸਿੰਘ ਦੀ ਮੈਡੀਕਲ ਜਾਂਚ ਲਗਾਤਾਰ ਹੁੰਦੀ ਰਹੀ ਹੈ, ਇਸ ਲਈ ਡਾਕਟਰਾਂ / ਮਾਹਰਾਂ ਦੀ ਟੀਮ ਵਲੋਂ ਜਾਂਚ ਦੀ ਕੋਈ ਲੋੜ ਨਹੀਂ। ਪੁਲਿਸ ਨੇ ਤਸ਼ੱਦਦ ਕੀਤੇ ਜਾਣ ਤੋਂ ਇਨਕਾਰ ਕੀਤਾ।
ਜਗਤਾਰ ਸਿੰਘ ਜੱਗੀ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਅਦਾਲਤ ਦੇ ਫੈਸਲੇ ‘ਤੇ ਅਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੱਗੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸਨੂੰ ਹਿਰਾਸਤ ‘ਚ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ।
ਵਕੀਲ ਮੰਝਪੁਰ ਨੇ ਕਿਹਾ ਕਿ ਸਮਾਂ ਬੀਤਣ ਦੇ ਨਾਲ ਹੀ ਬਿਜਲੀ ਦੇ ਝਟਕਿਆਂ ਦੇ ਨਿਸ਼ਾਨ ਖਤਮ ਹੋ ਜਾਣਗੇ ਇਸ ਲਈ ਇਸ ਵਿਚ ਕੋਈ ਵੀ ਦੇਰੀ ਮੈਡੀਕਲ ਜਾਂਚ ਦੇ ਮਕਸਦ ਨੂੰ ਖਤਮ ਕਰ ਦੇਵੇਗੀ।
ਇਹ ਪੁੱਛੇ ਜਾਣ ‘ਤੇ ਕਿ ਉਹ ਮੈਜਿਸਟ੍ਰੇਟ ਦੇ ਫੈਸਲੇ ਨੂੰ ਚੁਣੌਤੀ ਦੇਣਗੇ ਤਾਂ ਉਨ੍ਹਾਂ ਕਿਹਾ ਕਿ ਹਾਲੇ ਵਿਸਥਾਰ ‘ਚ ਹੁਕਮ ਦੀ ਨਕਲ ਨਹੀਂ ਮਿਲੀ ਹੈ, ਹੁਕਮ ਦੀ ਨਕਲ ਦਾ ਅਧਿਐਨ ਕਰਕੇ ਹੀ ਅਗਲਾ ਫੈਸਲਾ ਕੀਤਾ ਜਾਏਗਾ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: