Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Interview with Parmjeet Singh Gazi

ਇੰਡੀਆ ਤੇ ਚੀਨ ਨੇ ਅਗਲੀ ਜੰਗ ਦੀ ਤਿਆਰੀ ਤੇਜ ਕੀਤੀ? ਪਰਮਜੀਤ ਸਿੰਘ ਗਾਜ਼ੀ ਨਾਲ ਮੌਜੂਦਾ ਹਾਲਾਤ ਬਾਰੇ ਖਾਸ ਗੱਲਬਾਤ

ਇੰਡੀਆ ਤੇ ਚੀਨ ਨੇ ਅਗਲੀ ਜੰਗ ਦੀ ਤਿਆਰੀ ਤੇਜ ਕੀਤੀ? ਪਰਮਜੀਤ ਸਿੰਘ ਗਾਜ਼ੀ ਨਾਲ ਮੌਜੂਦਾ ਹਾਲਾਤ ਬਾਰੇ ਖਾਸ ਗੱਲਬਾਤ

 

ਇੰਡੀਆ ਤੇ ਪਾਕਿਸਤਾਨ ਦਰਮਿਆਨ 7 ਤੋਂ 10 ਮਈ ਦਰਮਿਆਨ ਹੋਈ ਹਵਾਈ ਫੌਜੀ ਜੰਗ ਨੇ ਇਸ ਖਿੱਤੇ ਵਿਚ ਸੁਰੱਖਿਆ ਦਾ ਮਹੌਲ ਬਦਲ ਦਿੱਤਾ ਹੈ। ਇੰਡੀਆ, ਪਾਕਿਸਤਾਨ ਤੇ ਚੀਨ ਦਰਮਿਆਨ ਰੱਖਿਆ ਸਮੀਕਰਣ ਵੱਡੇ ਪੱਧਰ ਉੱਤੇ ਬਦਲ ਚੁੱਕੇ ਹਨ। ਜੰਗ ਬੰਦੀ ਤੋਂ ਬਾਅਦ ਭਾਰਤੀ ਫੌਜ ਵੱਲੋਂ ਲੜਾਕੂ ਜਹਾਜ਼ ਦੇ ਹੋਏ ਨੁਕਸਾਨ ਤੇ ਚੀਨ ਵੱਲੋਂ ਪਾਕਿਸਤਾਨ ਦੀ ਜੰਗ ਵਿਚ ਕੀਤੀ ਮਦਦ ਦਾ ਤੱਥ ਤਸਲੀਮ ਕੀਤਾ ਜਾ ਚੁੱਕਾ ਹੈ। ਇਸ ਦੇ ਮੱਦੇਨਜ਼ਰ ਇਹ ਧਿਰਾਂ ਆਪਣੀਆਂ ਅਗਲੀਆਂ ਰਣਨੀਤੀਆਂ ਘੜ ਅਤੇ ਲਾਗੂ ਕਰ ਰਹੀਆਂ ਹਨ। ਚੀਨ ਨੇ ਪਾਕਿਸਤਾਨ ਨੂੰ ਆਧੁਨਿਕ ਸਟੈਲਥ ਤਕਨੀਕ ਨਾਲ ਲੈਸ ਚਾਲੀ ਜੇ-35ਏ ਲੜਾਕੂ ਜਹਾਜ਼ ਦੇਣ ਦਾ ਐਲਾਨ ਕੀਤਾ ਹੈ। ਇਹਨਾ ਨਾਲ ਭਾਰਤ-ਪਾਕਿਸਤਾਨ ਦਰਮਿਆਨ ਹਵਾਈ ਫੌਜੀ ਸਮਰੱਥਾਵਾਂ ਦਾ ਤਵਾਜ਼ਨ ਪਾਕਿਸਤਾਨ ਦੇ ਹੱਕ ਵਿਚ ਬਦਲ ਜਾਵੇਗਾ। ਭਾਰਤ ਨੇ ਹਾਲ ਵਿਚ ਹੀ ਲੱਦਾਖ ਅਤੇ ਉੜੀਸਾ ਵਿਚ ਮਿਜ਼ਾਈਲ ਪਰੀਖਣ ਕੀਤੇ ਹਨ ਤੇ ਇਸ ਵੱਲੋਂ ਅਰੁਨਾਚਲ ਪ੍ਰਦੇਸ਼ ਵਿਚ ਚੀਨ ਦੇ ਬਾਰਡਰ ਦੇ ਨੇੜੈ ਹਵਾਈ ਅੱਡੇ ਤੇ ਨਵੀਂਆਂ ਫੌਜੀ ਉਸਾਰੀਆਂ ਕੀਤੀ ਜਾ ਰਹੀਆਂ ਹਨ।

ਇਹਨਾ ਅਤੇ ਅਜਿਹੀਆਂ ਹੋਰ ਨਵੀਆਂ ਜਾਣਕਾਰੀਆਂ ਤੇ ਘਟਨਾਵਾ ਦੀ ਪੜਚੋਲ ਕਰਨ ਵਾਸਤੇ ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਖਾਸ ਗੱਲਬਾਤ ਕੀਤੀ ਹੈ। ਇਹ ਗੱਲਬਾਤ ਆਪ ਸੁਣ ਕੇ ਅਗਾਂਹ ਸਾਂਝੀ ਕਰ ਦਿਓ ਜੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਪੇਰੋਲ ਦੇ ਮਾਮਲੇ ਵਿਚ ਪੰਥ ਸੇਵਕ ਭਾਈ ਨਰਾਇਣ ਸਿੰਘ ਚੌੜਾ ਨਾਲ ਖਾਸ ਗੱਲਬਾਤ ਸੁਣੋ ਜੀ।
'ਦਿ ਲਲਨਟੌਪ' ਨੂੰ ਦਿੱਤੀ ਇੱਕ ਇੰਟਰਵਿਊ ਵਿੱਚ, ਫੋਟੋਗ੍ਰਾਫਰ ਰਘੂ ਰਾਏ ਨੇ ਦਾਅਵਾ ਕੀਤਾ ਕਿ ਜੂਨ 1984 ਦੇ ਹਮਲੇ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਜੀ ਦੀ ਆਖਰੀ ਤਸਵੀਰ ਉਸੇ ਨੇ ਖਿੱਚੀ
ਨੇੜੇ ਢੁੱਕਦੀ ਜੰਗ ਤੇ ਪੰਜਾਬ ਦੀ 2027 ਦੀਆਂ ਚੋਣਾਂ: ਸਿੱਖਾਂ ਦੀ ਸਥਿਤੀ ਕੀ ਹੈ?
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੋੜੀ ਜਾ ਰਹੀ ਇੱਕ ਕਥਿਤ ਵਾਇਰਲ ਵੀਡੀਓ ਨੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: