ਚੰਡੀਗੜ੍ਹ: ਮਨੁੱਖੀ ਅਧਿਕਾਰ ਜਥੇਬੰਦੀ ਰੀਡਰੈਸ (REDRESS) ਅਤੇ ਇਨਸਾਫ ਨੇ ਸੰਯੁਕਤ ਰਾਸ਼ਟਰ ‘ਚ ਜ਼ਰੂਰੀ ਅਪੀਲ ਦਾਇਰ ਕਰਕੇ ਮੰਗ ਕੀਤੀ ਕਿ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ‘ਤੇ ਪੰਜਾਬ ਪੁਲਿਸ ਵਲੋਂ ਕੀਤੇ ਤਸ਼ੱਦਦ ਦੇ ਮਾਮਲੇ ‘ਚ ਦਖਲ ਦਿੱਤਾ ਜਾਵੇ।
ਰੀਡਰੈਸ ਅਤੇ ਇਨਸਾਫ ਵਲੋਂ ਜਾਰੀ ਬਿਆਨ ‘ਚ ਜਗਤਾਰ ਸਿੰਘ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਹਿਰਾਸਤ ਦੌਰਾਨ ਜੱਗੀ ਨੂੰ 5 ਤੋਂ 9 ਨਵੰਬਰ 2017 ਤਕ ਤਸੀਹੇ ਦਿੱਤੇ ਗਏ, ਉਸਦੀ ਛਾਤੀ, ਕੰਨਾਂ, ਗੁਪਤ ਅੰਗਾਂ ‘ਤੇ ਬਿਜਲੀ ਦੇ ਝਟਕੇ ਦਿੱਤੇ ਗਏ। ਅਤੇ ਉਸਦੀਆਂ ਲੱਤਾਂ ਨੂੰ ਉਲਟ ਦਿਸ਼ਾ ਵਿਚ ਖਿੱਚਿਆ ਗਿਆ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
ਰੀਡਰੈਸ ਦੇ ਡਾਇਰੈਕਟਰ ਕਾਰਲਾ ਫਰਸਟਮੈਨ ਨੇ ਕਿਹਾ, “ਕੌਮਾਂਤਰੀ ਕਾਨੂੰਨਾਂ ਮੁਤਾਬਕ ਕਿਸੇ ਵੀ ਹਾਲਤ ਵਿਚ ਤਸ਼ੱਦਦ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ। ਭਾਰਤ ਸਰਕਾਰ ਨੂੰ ਜਗਤਾਰ ਸਿੰਘ ਜੌਹਲ ਦੇ ਮਾਮਲੇ ‘ਚ ਮੈਡੀਕਲ ਮਾਹਰਾਂ ਦੀ ਟੀਮ, ਵਕੀਲਾਂ ਅਤੇ ਬਰਤਾਨਵੀ ਹਾਈ ਕਮਿਸ਼ਨਰ ਦੇ ਨੁਮਾਇੰਦਿਆਂ ਨੂੰ ਇਕੱਲਿਆਂ ਵਿਚ ਮਿਲਣ ਦੇਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।”
ਰੀਡਰੈਸ ਅਤੇ ਇਨਸਾਫ ਵਲੋਂ ਜਾਰੀ ਬਿਆਨ ਪੜ੍ਹਨ ਲਈ: