ਅੰਮ੍ਰਿਤਸਰ: ਅਮਰੀਕਾ ਦੇ ਸ਼ਹਿਰ ਹਿਊਸਟਨ ਵਿਚ ਪਹਿਲੇ ਸਿੱਖ ਪੁਲਿਸ ਅਫਸਰ ਸ. ਸੰਦੀਪ ਸਿੰਘ ਧਾਲੀਵਾਲ ਨੂੰ ਬੀਤੇ ਕੱਲ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਸੰਦੀਪ ਸਿੰਘ ਧਾਲੀਵਾਲ ਹਿਊਸਟਨ ਸ਼ਹਿਰ ਦਾ ‘ਡਿਪਟੀ ਸ਼ੈਰਿਫ’ ਸੀ। ਉਸ ਨੂੰ ਹਿਊਸਟਨ ਦੇ ਸਮੇਂ ਮੁਤਾਬਕ 1 ਵਜੇ ਦੁਪਹਿਰੇ ਗੋਲੀਆਂ ਮਾਰੀਆਂ ਗਈਆਂ ਸਨ ਅਤੇ 4 ਵਜੇ ਤੱਕ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਕਤਲ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ), ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ (ਅਮਰੀਕਾ), ਦਲ ਖਾਲਸਾ ਅਤੇ ਹਰੋਨਾਂ ਸਿੱਖ ਜਥੇਬੰਦੀਆਂ ਤੇ ਅਦਾਰਿਆਂ ਵੱਲੋਂ ਕਰੜੇ ਸ਼ਬਦਾਂ ਵਿਚ ਨਖੇਧੀ ਕੀਤੀ ਗਈ ਹੈ।
⊕ ਵਧੇਰੇ ਵਿਸਤਾਰ ਲਈ ਵੇਖੋ – First Sikh Deputy Sheriff in Texas Shot Dead