ਇਸ ਖਾਸ ਪੇਸ਼ਕਸ਼ ਰਾਹੀਂ ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਇੰਡਿਆ ਅਤੇ ਪਾਕਿਸਤਾਨ ਵਿਚਕਾਰ ਤੇਜ਼ੀ ਨਾਲ ਬਦਲ ਰਹੇ ਹਾਲਾਤਾਂ ‘ਤੇ ਵਿਚਾਰ–ਵਟਾਂਦਰਾ ਕੀਤੀ ਹੈ। ਇਹ ਗੱਲਬਾਤ ਅਖਬਾਰੀ ਸਿਰਖ਼ੀਆਂ ਤੋਂ ਅਗਾਂਹ ਜਾ ਕੇ ਇਸ ਗੱਲ ਦੀ ਪੜਚੋਲ ਕਰਦੀ ਹੈ ਕਿ ਪਾਕਿ ਫੌਜ ਦੇ ਮੁਖੀ ਜਨਰਲ ਅਸੀਮ ਮੁਨੀਰ ਵੱਲੋਂ ਅਮਰੀਕਾ ਦੀ ਧਰਤੀ ‘ਤੇ ਦਿਤੇ ਗਏ ਕਥਿਤ ਬਿਆਨ ਖੇਤਰੀ ਅਤੇ ਵਿਸ਼ਵ ਪੱਧਰ ‘ਤੇ ਕੀ ਅਰਥ ਰੱਖਦੇ ਹਨ।
ਇਸ ਵਿਚਾਰ–ਵਟਾਂਦਰੇ ਵਿੱਚ ਹੇਠ ਲਿਖੇ ਮੁੱਦੇ ਵੀ ਕਵਰ ਕੀਤੇ ਗਏ ਹਨ:
- ਮਈ ਮਹੀਨੇ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਚਾਰ ਦਿਨਾਂ ਤੱਕ ਚੱਲੀ ਹਵਾਈ ਲੜਾਈ
- ਖੇਤਰੀ ਅਤੇ ਵਿਸ਼ਵ ਪੱਧਰੀ ਅਸਥਿਰਤਾ ‘ਚ ਨਿਰੰਤਰ ਵਾਧਾ
- ਇੰਡੀਆ ਤੇ ਪਾਕਿਸਤਾਨ ਦਰਮਿਆਨ ਚੱਲ ਰਹੀ ਬ੍ਰਿਤਾਂਤਕ ਸ਼ਬਦ ਜੰਗ
- ਅਗਲੇ ਟਕਰਾਵਾਂ ਬਾਰੇ ਮਿਲ ਰਹੇ ਇਸ਼ਾਰੇ
- ਭਵਿੱਖ ਦੇ ਕਿਸੇ ਵੀ ਟਕਰਾਅ ਵਿਚ ਹਥਿਆਰਾਂ ਅਤੇਖੇਤਰਾਂ ਸਮੇਤ ਜੰਗ ਦੇ ਦਾਇਰਿਆਂ ਦਾ ਫੈਲਾਅ
- ਹਾਲਾਤ ਦੀ ਤਰਲਤਾ ਜਿਸ ਨਾਲ ਖਦਸ਼ੇ ਹੋਰ ਵੀ ਵਧ ਰਹੇ ਹਨ
ਇਹ ਗੱਲਬਾਤ ਭਾਰਤ-ਪਾਕਿਸਤਾਨ ਸੰਬੰਧਾਂ ਦੇ ਭਵਿੱਖੀ ਰੁਝਾਨਾਂ ਅਤੇ ਖੇਤਰੀ ਅਮਨ ਅਤੇ ਸੁਰੱਖਿਆ ‘ਤੇ ਹੋ ਸਕਦੀਆਂ ਸੰਭਾਵਤ ਅਸਰਾਂ ਨੂੰ ਗੰਭੀਰ ਅਤੇ ਵਿਸ਼ਲੇਸ਼ਣਾਤਮਕ ਢੰਗ ਨਾਲ ਸਾਹਮਣੇ ਲਿਆਉਂਦੀ ਹੈ।
ਮੌਜੂਦਾ ਘਟਨਾਕ੍ਰਮ ਦੀ ਡੂੰਘੀ ਸਮਝ ਲਈ ਵੀਡੀਓ ਆਖਰ ਤੱਕ ਜ਼ਰੂਰ ਵੇਖੋ।
ਟਿੱਪਣੀ ਖਾਨੇ ਵਿੱਚ ਆਪਣੀ ਰਾਏ ਸਾਂਝੀ ਕਰੋ ਜੀ।
⇒ ਇਹ ਵੀ ਵੇਖੋ — ਭਾਰਤ ਵੱਲੋਂ ਹੁਣ ਸ਼ਹਿਰੀ ਜੰਗੀ ਅਭਿਆਸ ਕਿਉਂ ਕੀਤੇ ਜਾ ਰਹੇ ਹਨ? ਕੀ ਚੀਨ ਪਾਕਿਸਤਾਨ ਦੀ ਮਦਦ ਕਰ ਰਿਹੈ? ਸਿੱਖ ਕੀ ਕਰਨ?