ਜੇ ਸਿੱਖਾਂ ਨੂੰ ਇਨਸਾਫ ਹੀ ਨਹੀ ਮਿਲਣਾ ਫਿਰ ਉਹ ਕਿਧਰ ਜਾਣ, ਕੀ ਅਜ਼ਾਦੀ ਨਾ ਮੰਗਣ: ਮਾਨ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਲੰਧਰ ਵਿਖੇ ਆਰ.ਐਸ.ਐਸ. ਆਗੂ ਉਪਰ ਹੋਏ ਹਮਲੇ ਲਈ ਖਾਲਿਸਤਾਨੀਆਂ ਜਾਂ ਆਈ.ਐਸ.ਆਈ. ਨੂੰ ਦੋਸ਼ੀ ਠਹਿਰਾਏ ਜਾਣ ਦਾ ਸੱਚ ਸਾਹਮਣੇ ਜ਼ਰੂਰ ਆਉਣਾ ਚਾਹੀਦਾ ਹੈ। ਮਾਨ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਪਾਰਟੀ ਹਰ ਕਿਸਮ ਦੀ ਹਿੰਸਾ ਦੇ ਖਿਲਾਫ ਹੈ ਲੇਕਿਨ ਇਕ ਆਰ.ਐਸ.ਐਸ. ਆਗੂ ਦੇ ਮਰਨ ਨਾਲ ਉਸਦੀ ਥਾਂ ਲੈਣ ਲਈ ਹਜ਼ਾਰ ਆਗੂ ਅੱਗੇ ਆਉਣਗੇ, ਇਸਦਾ ਖਾਲਿਸਤਾਨੀਆਂ ਨੂੰ ਕੀ ਫਾਇਦਾ ਹੈ? ਉਨ੍ਹਾਂ ਸਵਾਲ ਕੀਤਾ ਕਿ ਕੀ ਖਾਲਿਸਤਾਨ ਦੇ ਹਾਮੀਆਂ ਨੂੰ ਵੱਖਰੇ ਰਾਜ ਬਾਰੇ ਯਤਨਸੀਲ ਰਹਿਣ ਲਈ ਇਹੀ ਇੱਕ ਕੰਮ ਰਹਿ ਗਿਆ ਹੈ।

20 ਅਗਸਤ ਨੂੰ ਧਰਮਯੁੱਧ ਮੋਰਚੇ ਤੋਂ ਭੱਜੇ ਹੀ ਦੇਣਗੇ ਲੌਂਗੋਵਾਲ ਨੂੰ ਸ਼ਰਧਾਜਲੀ: ਖਾਲੜਾ ਮਿਸ਼ਨ

ਧਰਮਯੁੱਧ ਮੋਰਚੇ ਦੇ ਗੱਦਾਰ 20 ਅਗਸਤ ਨੂੰ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਮਨਾਕੇ ਉਸ ਨੂੰ ਸ਼ਹੀਦ ਬਣਾਉਣਾ ਚਾਹੁੰਦੇ ਹਨ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ, ਪ੍ਰਚਾਰ ਸਕੱਤਰ ਡਾ: ਕਾਬਲ ਸਿੰਘ ਨੇ ਕਿਹਾ ਕਿ 20 ਅਗਸਤ ਨੂੰ ਲੋਂਗੋਵਾਲ ਦੀ ਬਰਸੀ ਬਾਦਲ ਦਲ ਇਸ ਕਰਕੇ ਮਨਾ ਰਿਹਾ ਹੈ ਕਿ ਉਸ ਨੇ ਰਾਜੀਵ ਨਾਲ ਸਮਝੋਤੇ ਵਿੱਚ ਐੱਸ.ਵਾਈ.ਐੱਲ, ਨਹਿਰ ਮੁਕੰਮਲ ਕਰਕੇ ਦੇਣੀ ਮੰਨੀ ਸੀ। ਜਿਸ ਨਹਿਰ ਦੇ ਵਿਰੋਧ ਵਿੱਚ ਧਰਮਯੁੱਧ ਮੋਰਚਾ ਲੱਗਾ ਉਹ ਨਹਿਰ ਰਾਜੀਵ ਨਾਲ ਸਮਝੋਤੇ ਵਿੱਚ ਮੁਕੰਮਲ ਕਰਕੇ ਦੇਣੀ ਮੰਨ ਲਈ।

ਰਾਜਪੁਰਾ ਪੁਲਿਸ ਵਲੋਂ ਗਊ ਰਕਸ਼ਾ ਦਲ ਦੇ ਮੁਖੀ ਸਤੀਸ਼ ਕੁਮਾਰ ‘ਤੇ ਪਰਚਾ ਦਰਜ

ਮਿਲੀ ਰਿਪੋਰਟ ਮੁਤਾਬਕ ਰਾਜਪੁਰਾ ਪੁਲਿਸ ਨੇ ਗਊ ਰਕਸ਼ਾ ਦਲ ਦੇ ਮੁਖੀ ਸਤੀਸ਼ ਕੁਮਾਰ ਦੇ ਖਿਲਾਫ ਕੇਸ ਦਰਜ ਕੀਤਾ ਹੈ। ਦਰਜ ਕੇਸ ਵਿਚ ਧਾਰਾ 382, 384 (ਫਿਰੌਤੀ/ ਗੁੰਡਾ ਟੈਕਸ), 342 (ਨਜਾਇਜ਼ ਕੈਦ), 341 (ਨਜਾਇਜ਼ ਕੈਦ), 323 (ਜਾਣਬੁੱਝ ਕੇ ਨੁਕਸਾਨ ਪਹੁੰਚਾਉਣਾ), 148 (ਦੰਗਾ ਫਸਾਦ ਕਰਨਾ, ਮਾਰੂ ਹਥਿਆਰ ਨਾਲ ਰੱਖਣੇ), 149 (ਗ਼ੈਰ ਕਾਨੂੰਨੀ ਗਠਜੋੜ) ਲਾਈ ਗਈ ਹੈ, ਇਸ ਵਿਚ ਸਤੀਸ਼ ਦੇ ਨਾਲ ਅੰਨੂ ਅਤੇ ਗੁਰਪ੍ਰੀਤ ਉਰਫ ਹੈਪੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ ਦਾ ਹਾਲ ਪੁੱਛਣ ਪਹੁੰਚੇ ਦੋਵੇਂ ਬਾਦਲ ਡੀ.ਐਮ.ਸੀ. ਲੁਧਿਆਣਾ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਵੱਖੋ-ਵੱਖ ਆਰ.ਐਸ.ਐਸ. ਦੇ ਪੰਜਾਬ ਇਕਾਈ ਦੇ ਮੀਤ ਪ੍ਰਧਾਨ ਜਗਦੀਸ਼ ਗਗਨੇਜਾ ਦਾ ਹਾਲ ਜਾਣਨ ਲਈ ਡੀ.ਐਮ.ਸੀ. ਪਹੁੰਚੇ। ਇਸ ਮੌਕੇ ਉਨ੍ਹਾਂ ਡਾਕਟਰਾਂ ਤੋਂ ਗਗਨੇਜਾ ਦੀ ਸਿਹਤ ਬਾਰੇ ਪੁੱਛਿਆ। ਮੁੱਖ ਮੰਤਰੀ ਬਾਦਲ ਦੇ ਨਾਲ ਅਕਾਲੀ ਦਲ ਅਤੇ ਭਾਜਪਾ ਦੇ ਬਹੁਤ ਸਾਰੇ ਆਗੂ ਵੀ ਨਾਲ ਸਨ।

ਘਵੱਦੀ ਕੇਸ: ਰਿਮਾਂਡ ਖਤਮ ਹੋਣ ‘ਤੇ ਤਿੰਨ ਸਿੱਖ ਨੌਜਵਾਨਾਂ ਨੂੰ ਜੇਲ੍ਹ ਭੇਜਿਆ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਜ਼ਿੰਮੇਵਾਰ ਬਲਵਿੰਦਰ ਕੌਰ ਘਵੱਦੀ ਦਾ ਕਤਲ ਕਰਨ ਦੇ ‘ਦੋਸ਼’ ਵਿਚ ਗ੍ਰਿਫਤਾਰ ਕੀਤੇ ਨੌਜਵਾਨਾਂ ਵਿਚੋਂ ਤਿੰਨ ਨੂੰ ਅੱਜ ਜੁਡੀਸ਼ੀਅਲ ਮੈਜੀਸਟ੍ਰੇਟ ਲਵਜਿੰਦਰ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਗਿਆ।

ਸੰਘ ਨੇ ਬਾਦਲ ਨੂੰ ਘੂਰਿਆ, ਕਿਹਾ 80 ਦੇ ਦਹਾਕੇ ‘ਚ ਅਜਿਹੀਆਂ ਘਟਨਾਵਾਂ ਨਾਲ ਹੀ ਹਾਲਾਤ ਵਿਗੜੇ ਸਨ

ਪੰਜਾਬ ਦੀ ਸੱਤਾ ਵਿਚ ਭਾਈਵਾਲ ਅਕਾਲੀ ਦਲ ਨੂੰ ਸਖ਼ਤ ਸੁਨੇਹਾ ਦਿੰਦਿਆਂ ਭਾਜਪਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਰਐਸਐਸ ਦੇ ਸੀਨੀਅਰ ਆਗੂ ਬ੍ਰਿਗੇਡੀਅਰ (ਰਿਟਾ.) ਜਗਦੀਸ਼ ਗਗਨੇਜਾ ’ਤੇ ਹੋਏ ਹਮਲੇ ਨੂੰ ‘ਬੇਹੱਦ ਗੰਭੀਰਤਾ’ ਨਾਲ ਲੈਣ ਲਈ ਕਿਹਾ ਹੈ। ਭਾਜਪਾ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਚਿਤਾਵਨੀ ਦਿੱਤੀ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਰਐਸਐਸ ਵਰਗੀ ‘ਸਮਾਜਿਕ ਜਥੇਬੰਦੀ’ ਦੇ ਆਗੂ ’ਤੇ ਹਮਲਾ ਸਮਾਜ-ਵਿਰੋਧੀ ਅਨਸਰਾਂ ਵੱਲੋਂ ਸਰਹੱਦੀ ਸੂਬੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਕੀਤਾ ਗਿਆ ਹੋ ਸਕਦਾ ਹੈ।

ਖੇਤਰੀ ਪਾਰਟੀਆਂ ਮਜਬੂਤ ਹੋਣ ਕਰਕੇ ਹਾਈ ਕਮਾਂਡ ਨੂੰ ਮੁੱਖ ਮੰਤਰੀ ਦਾ ਐਲਾਨ ਜਲਦ ਕਰਨਾ ਚਾਹੀਦਾ: ਕੈਪਟਨ

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਸਭ ਤੋਂ ਅਸਤੀਫ਼ਾ ਦੇ ਚੁੱਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਆਗੂ ਨਵਜੋਤ ਸਿੱਧੂ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈ, ਪਰ ਫਿਰ ਵੀ ਉਸ ਲਈ ਕਾਂਗਰਸ ਦੇ ਦਰਵਾਜ਼ੇ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦਾ ਸਿਆਸੀ ਆਧਾਰ ਕੇਵਲ ਅੰਮ੍ਰਿਤਸਰ ਤੱਕ ਹੀ ਸੀਮਤ ਹੈ। ਲੋਕ ਉਸ ਨੂੰ ਕੇਵਲ ਇੱਕ ਕੁਮੈਂਟੇਟਰ ਅਤੇ ਕਾਮੇਡੀ ਸ਼ੋਅ ਸਦਕਾ ਜਾਣਦੇ ਹਨ। ਜਦੋਂ ਸਿੱਧੂ ਨੇ ਰਾਜ ਸਭਾ ਤੋਂ ਅਸਤੀਫ਼ਾ ਦਿੱਤਾ ਸੀ ਤਾਂ ਉਸ ਵੇਲੇ ਉਸ ਦਾ ਸਿਆਸੀ ਉਭਾਰ ਹੋਇਆ ਸੀ, ਪਰ ਹੁਣ ‘ਫੂਕ’ ਨਿਕਲ ਚੁੱਕੀ ਹੈ ਕਿਉਂਕਿ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਸ ਨਾਲ ਧੋਖਾ ਕੀਤਾ ਹੈ।

ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ ਨੂੰ ਗੰਭੀਰ ਹਾਲਤ ਵਿਚ ਡੀ.ਐਮ.ਸੀ. ਲੁਧਿਆਣਾ ਭੇਜਿਆ ਗਿਆ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਆਗੂ ਜਗਦੀਸ਼ ਗਗਨੇਜਾ ਨੂੰ ਹੀਰੋ ਹਾਰਟ ਡੀ.ਐਮ.ਸੀ. ਹਸਪਤਾਲ, ਲੁਧਿਆਣਾ ਭੇਜ ਦਿੱਤਾ ਗਿਆ ਹੈ। ਡਾਕਟਰਾਂ ਮੁਤਾਬਕ ਗਗਨੇਜਾ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਆਮ ਆਦਮੀ ਪਾਰਟੀ ਵਲੋਂ ਆਰ.ਐਸ.ਐਸ ਆਗੂ ਜਗਦੀਸ਼ ਗਗਨੇਜਾ ‘ਤੇ ਹੋਏ ਹਮਲੇ ਦੀ ਨਿੰਦਾ, ਹਾਈ ਕੋਰਟ ਦੀ ਜਾਂਚ ਮੰਗੀ

ਆਮ ਆਦਮੀ ਪਾਰਟੀ (ਆਪ) ਨੇ ਆਰ. ਐਸ. ਐਸ. ਦੀ ਪੰਜਾਬ ਸ਼ਾਖਾ ਦੇ ਸਾਥੀ-ਸੰਚਾਲਕ ਬਿਗਰੇਡਿਅਰ (ਸੇਵਾ ਮੁਕਤ) ਜਗਦੀਸ਼ ਗਗਨੇਜਾ ਉੱਤੇ ਜਲੰਧਰ ਵਿੱਚ ਹੋਏ ਜਾਨਲੇਵਾ ਹਮਲੇ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਬੁਰੀ ਹਾਲਤ ਉੱਤੇ ਚਿੰਤਾ ਜਾਹਿਰ ਕੀਤੀ।