Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲਾ ਗੁਰਮਰਿਯਾਦਾ ਅਨੁਸਾਰ ਮਨਾਇਆ ਜਾਵੇਗਾ

ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲਾ ਗੁਰਮਰਿਯਾਦਾ ਅਨੁਸਾਰ ਮਨਾਇਆ ਜਾਵੇਗਾ

ਚੰਡੀਗੜ੍ਹ –  ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੀ ਯਾਦ ਵਿੱਚ ਇਸ ਮਹੀਨੇ ਦੇ ਅਖੀਰ ਵਿੱਚ ਹੋਣ ਜਾ ਰਹੇ ਜੋੜ ਮੇਲੇ ਸਬੰਧੀ ਸੰਗਤ ਅਤੇ ਪ੍ਰਬੰਧਕਾਂ ਨੇ ਅੱਜ ਸਾਂਝੀ ਪੱਤਰਕਾਰ ਮਿਲਣੀ ਦੌਰਾਨ ਜੋੜ ਮੇਲੇ ਦੇ ਮਹੌਲ ਵਿੱਚ ਹੋਣ ਜਾ ਰਹੀਆਂ ਤਬਦੀਲੀਆਂ ਬਾਬਤ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। 30, 31 ਜਨਵਰੀ ਅਤੇ 1 ਫਰਵਰੀ ਨੂੰ ਹਰ ਸਾਲ ਮਸਤੂਆਣਾ ਸਾਹਿਬ ਵਿਖੇ ਜੋੜ ਮੇਲਾ ਹੁੰਦਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਦੂਰੋਂ ਨੇੜਿਉਂ ਸੰਗਤ ਹਾਜਰੀ ਭਰਦੀ ਹੈ।

ਪੱਤਰਕਾਰ ਮਿਲਣੀ ਦੌਰਾਨ ਆਖਿਆ ਗਿਆ ਕਿ ਪਿਛਲੇ ਸਮੇਂ ਵਿੱਚ ਇਹ ਮਹਿਸੂਸ ਕੀਤਾ ਗਿਆ ਕਿ ਸਿੱਖਾਂ ਦੇ ਜੋੜ ਮੇਲਿਆਂ ਦਾ ਮਹੌਲ ਆਮ ਮੇਲਿਆਂ ਵਰਗਾ ਬਣਦਾ ਜਾ ਰਿਹਾ ਹੈ, ਜਿਸ ਕਰਕੇ ਗੁਰਮਰਿਯਾਦਾ ਵਿੱਚ ਵਿਘਨ ਪੈ ਰਿਹਾ ਹੈ।

ਪੱਤਰਕਾਰ ਮਿਲਣੀ ਦੌਰਾਨ ਇੱਕ ਤਸਵੀਰ

ਬੀਤੇ ਸਾਲ ਹੋਲੇ ਮਹੱਲੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਨਿਹੰਗ ਸਿੰਘ ਵੱਲੋਂ ਟ੍ਰੈਕਟਰਾਂ ‘ਤੇ ਚੱਲ ਰਹੇ ਡੈੱਕ ਬੰਦ ਕਰਾਉਂਦਿਆਂ ਹੋਏ ਤਕਰਾਰ ਸਮੇਂ ਉਸ ਸਿੰਘ ਦੀ ਜਾਨ ਚਲੀ ਗਈ ਸੀ ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਸੀ। ਇਸ ਘਟਨਾ ਤੋਂ ਬਾਅਦ ਜੋੜ ਮੇਲਿਆਂ ਦੇ ਮਹੌਲ ਵਿੱਚ ਲੋੜੀਂਦੀ ਤਬਦੀਲੀ ਲਈ ਮਸਤੂਆਣਾ ਸਾਹਿਬ ਵਿਖੇ ਇਲਾਕੇ ਦੀ ਸੰਗਤ ਅਤੇ ਪ੍ਰਬੰਧਕਾਂ ਦੇ ਸਾਂਝੇ ਉੱਦਮ ਸਦਕਾ ਪਹਿਲਕਦਮੀ ਕੀਤੀ ਗਈ ਹੈ।

ਜਿਕਰਯੋਗ ਹੈ ਕਿ ਮਸਤੂਆਣਾ ਸਾਹਿਬ ਦੇ ਨੇੜਲੇ 50 ਤੋਂ ਵੱਧ ਨਗਰਾਂ ਦੀ ਸੰਗਤ ਵੱਲੋਂ ਪਹਿਲਕਦਮੀ ਕਰਦਿਆਂ ਸਲਾਨਾ ਜੋੜ ਮੇਲੇ ਦਾ ਮਹੌਲ ਗੁਰਮਤਿ ਅਨੁਸਾਰੀ ਕਰਨ ਲਈ ਮਤੇ ਪਾਏ ਗਏ ਜਿਸ ਵਿੱਚ ਕਿਹਾ ਗਿਆ ਕਿ ਗੁਰਮਤਿ ਤੋਂ ਉਲਟ ਦੁਕਾਨਾਂ, ਝੂਲੇ/ਚੰਡੋਲ, ਟ੍ਰੈਕਟਰਾਂ ’ਤੇ ਡੈੱਕ, ਲੰਗਰਾਂ ’ਚ ਸਪੀਕਰ ਆਦਿ ਹੋਰ ਬਹੁਤ ਕੁਝ ਜੋ ਮਨ ਭਟਕਾਉਣ ਅਤੇ ਇਕਾਗਰਤਾ ਭੰਗ ਕਰਨ ਦਾ ਸਬੱਬ ਬਣਦਾ, ਉਹ ਸਭ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਨੇ ਵੀ ਸੰਗਤ ਦਾ ਇਸ ਕਾਰਜ ਵਿੱਚ ਸਹਿਯੋਗ ਕਰਦਿਆਂ ਕਾਫੀ ਅਹਿਮ ਫੈਸਲੇ ਲਏ ਅਤੇ ਮਸਤੂਆਣਾ ਸਾਹਿਬ ਵਿਖੇ ਓਨਾ ਫੈਸਲਿਆਂ ਤੋਂ ਸੰਗਤ ਨੂੰ ਜਾਣੂ ਕਰਵਾਉਣ ਲਈ ਫਲੈਕਸ ਬੋਰਡ ਵੀ ਲਗਵਾਏ।

ਪੱਤਰਕਾਰ ਮਿਲਣੀ ਦੌਰਾਨ ਇੱਕ ਹੋਰ ਤਸਵੀਰ

ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮਹੀਨੇ ਹੋਣ ਜਾ ਰਹੇ ਜੋੜ ਮੇਲੇ ਦੌਰਾਨ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰ ਕੁਝ ਵੀ ਅਜਿਹਾ ਨਹੀਂ ਹੋਵੇਗਾ ਜੋ ਆਈ ਸੰਗਤ ਦੀ ਇਕਾਗਰਤਾ ਵਿੱਚ ਵਿਘਨ ਪਾਵੇ। ਗੁਰਮਤਿ ਅਨੁਸਾਰ ਦੁਕਾਨਾਂ/ਪ੍ਰਦਰਸ਼ਨੀਆਂ, ਦਸਤਾਰ ਕੈਂਪ, ਗੁਰਬਾਣੀ ਸੰਥਿਆ, ਸਿੱਖ ਜਥਿਆਂ ਦੇ ਪੜਾਅ ਆਦਿ ਪ੍ਰਚਾਰ ਅਤੇ ਗੁਰਮਤਿ ਅਨੁਸਾਰੀ ਕਾਰਜਾਂ ਲਈ ਹਰ ਇਕ ਨੂੰ ਜੀ ਆਇਆਂ ਹੈ। ਜੋੜ ਮੇਲਿਆਂ ਅਤੇ ਆਮ ਦੁਨਿਆਵੀ ਮੇਲਿਆਂ ਦੇ ਮਹੌਲ ਵਿੱਚ ਹੋਈ ਰਲਗੱਡ ਨੂੰ ਦੂਰ ਕਰਦਿਆਂ ਸੰਗਤ ਅਤੇ ਪ੍ਰਬੰਧਕਾਂ ਦੀ ਇਹ ਕਾਰਵਾਈ ਮਿਸਾਲੀ ਹੈ।

ਮਸਤੂਆਣਾ ਸਾਹਿਬ ਜੋੜ ਮੇਲੇ ਸਬੰਧੀ ਇਸ ਚੰਗੀ ਪਹਿਲਕਦਮੀ ਸਦਕਾ ਬਾਕੀ ਥਾਵਾਂ ‘ਤੇ ਹੁੰਦੇ ਜੋੜ ਮੇਲਿਆਂ ਸਬੰਧੀ ਅਜਿਹੇ ਉੱਦਮ ਕਰਨ ਲਈ ਰਾਹ ਖੁੱਲ੍ਹਿਆ ਹੈ ਜਿਸ ਸਦਕਾ ਇਸ ਉੱਦਮ ਤੋਂ ਸੇਧ ਲੈਂਦਿਆਂ ਬਾਕੀ ਥਾਵਾਂ ਦੀਆਂ ਸੰਗਤਾਂ ਅਤੇ ਪ੍ਰਬੰਧਕ ਵੀ ਜੋੜ ਮੇਲਿਆਂ ਦੀ ਪਵਿੱਤਰਤਾ ਬਹਾਲ ਕਰਨ ਲਈ ਯਤਨ ਕਰ ਸਕਣਗੇ।

ਇਸ ਪੱਤਰਕਾਰ ਮਿਲਣੀ ਦੌਰਾਨ ਭਾਈ ਸਤਪਾਲ ਸਿੰਘ ਤੁੰਗਾਂ, ਭਾਈ ਗੁਰਜੀਤ ਸਿੰਘ ਦੁੱਗਾਂ, ਭਾਈ ਬਲਵਿੰਦਰ ਸਿੰਘ , ਭਾਈ ਗੁਰਮੀਤ ਸਿੰਘ ਸ਼ੇਰੋ, ਭਾਈ ਅਮਨਪ੍ਰੀਤ ਸਿੰਘ ਉਭਾਵਾਲ, ਭਾਈ ਮਲਕੀਤ ਸਿੰਘ ਭਵਾਨੀਗੜ੍ਹ, ਸ੍ਰ: ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕੌਂਸਲ, ਭਾਈ ਹਰਬੇਅੰਤ ਸਿੰਘ ਗੁਰਦੁਆਰਾ ਮਾਤਾ ਭੋਲੀ ਜੀ, ਭਾਈ ਭੁਪਿੰਦਰ ਸਿੰਘ ਗਰੇਵਾਲ, ਭਾਈ ਸਤਨਾਮ ਸਿੰਘ ਦਮਦਮੀ, ਭਾਈ ਹਰਪ੍ਰੀਤ ਸਿੰਘ ਲੌਂਗੋਵਾਲ, ਭਾਈ ਪਰਵਿੰਦਰ ਸਿੰਘ ਲੌਂਗੋਵਾਲ, ਭਾਈ ਰਣਜੀਤ ਸਿੰਘ ਕਲੌਦੀ, ਭਾਈ ਪ੍ਰਗਟ ਸਿੰਘ ਬਡਰੁੱਖਾਂ, ਭਾਈ ਨਵਦੀਪ ਸਿੰਘ ਬਡਬਰ, ਭਾਈ ਹਨੂੰਮਾਨ ਸਿੰਘ ਸੰਗਰੂਰ, ਭਾਈ ਮੱਖਣ ਸਿੰਘ ਰਾਜੋਮਾਜਰਾ, ਨਪਿੰਦਰ ਸਿੰਘ ਬੇਨੜਾ, ਭਾਈ ਜਗਤਾਰ ਸਿੰਘ ਧੂਰੀ ਆਦਿ ਹਾਜਰ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲਿਟਲ ਫਲਾਵਰ ਸਕੂਲ, ਸੰਗਰੂਰ ਵਿਖੇ 8 ਅਗਸਤ ਨੂੰ ਹੋਏ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ਸਬੰਧੀ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਆਪਣਾ ਸਪਸ਼ਟੀਕਰਨ
ਸਿੱਖ ਜਥਾ ਮਾਲਵਾ ਨੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਦੇ ਲਾਲਾ ਜਗਤ ਨਰਾਇਣ ਸਬੰਧੀ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ’ਤੇ ਸਿੱਖ ਸੰਸਥਾਵਾਂ
ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ
ਭਵਾਨੀਗੜ੍ਹ ਵਿਖੇ ਆਯੋਜਿਤ 7 ਦਿਨਾਂ ਸਿਖਲਾਈ ਪੜਾਅ ਦੀ ਸਮਾਪਤੀ ਮੌਕੇ ਸਿਖਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪੜਾਅ ਦੌਰਾਨ ਕਰੀਬ 50 ਸਿਖਿਆਰਥੀਆਂ ਨੇ ਗੁਰਬਾਣੀ ਕੰਠ ਅਭਿਆਸ, ਸਸਤ੍ਰ ਵਿਦਿਆ, ਘੋੜਸਵਾਰੀ, ਸੰਗੀਤ ਵਿਦਿਆ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: