Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਰਾਕ ਉਬਾਮਾ ਖਿਲਾਫ “ਭਾਰਤ ਦੀ ਧਰਮ ਨਿਰਪੱਖ ਛਵੀ” ਨੂੰ ਖਰਾਬ ਕਰਨ ਦੇ ਦੋਸ਼ਾਂ ਅਧੀਨ ਸ਼ਿਕਾਇਤ ਦਰਜ਼

ਬਰਾਕ ਉਬਾਮਾ ਖਿਲਾਫ “ਭਾਰਤ ਦੀ ਧਰਮ ਨਿਰਪੱਖ ਛਵੀ” ਨੂੰ ਖਰਾਬ ਕਰਨ ਦੇ ਦੋਸ਼ਾਂ ਅਧੀਨ ਸ਼ਿਕਾਇਤ ਦਰਜ਼

ਅਲਾਹਾਬਾਦ ( 11 ਫਰਵਰੀ, 2015): ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਵੱਲੋਂ ਕੀਤੀ ਬਿਆਨਬਾਜ਼ੀ ਵਿੱਚ “ਭਾਰਤ ਦੀ ਧਰਮ ਨਿਰਪੱਖ ਛਵੀ” ਨੂੰ ਖਰਾਬ ਕਰਨ ਦੇ ਦੋਸ਼ ਅਧੀਨ ਉਸ ਖਿਲਾਫ ਸ਼ਿਕਾਇਤ ਦਰਜ਼ ਕਰਵਾਈ ਗਈ ਹੈ।

Barack-Obama-L-and-Narendra-Modi-R
ਬਰਾਕ ਉਬਾਮਾ ਅਤੇ ਨਰਿੰਦਰ ਮੋਦੀ (ਫਾਇਲ ਫੋਟੋ)

ਸ਼ੁਸ਼ੀਲ ਕੁਮਾਰ ਮਿਸ਼ਰਾ ਨਾਮ ਦੇ ਵਿਅਕਤੀ ਨੇ ਸ਼ਿਕਾਇਤ ਦਰਜ਼ ਕਰਵਾਉਦਿਆਂ ਇਹ ਦੋਸ਼ ਲਾਇਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੇ “ਭਾਰਤ ਦੀ ਧਰਮ ਨਿਰਪੱਖ ਛਵੀ” ਨੂੰ ਨੁਕਸਾਨ ਪਹੁਚਾਇਆ ਹੈ, ਜਿਹੜਾ ਕਿ ਸ਼ਿਕਾਇਤ ਕਰਤਾ ਅਨੁਸਾਰ ਧਰਮ ਨਿਰਪੱਖ ਦੇਸ਼ ਹੈ।

ਜੁਡੀਸ਼ੀਅਲ ਮੈਜ਼ਿਸਟ੍ਰੇਟ ਨੀਲਮਾ ਸਿੰਘ ਦੀ ਅਦਾਲਤ ਸਾਹਮਣੇ ਦਰਜ਼ ਕਰਵਾਈ ਸ਼ਿਕਾਇਤ ਵਿੱਚ ਮਿਸ਼ਰਾ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਬਾਰਕ ਉਬਾਮਾ ਖਿਲਾਫ ਭਾਰਤੀ ਸੰਵਿਧਾਨ ਦੀ ਧਾਰਾ 500 ਅਧੀਨ ਮੁਕੱਦਮਾ ਦਰਜ਼ ਕਰਕੇ ਕਾਰਵਾਈ ਕੀਤੀ ਜਾਵੇ।

ਅਦਾਲਤ ਨੇ ਇਸਤੇ 18 ਫਰਵਰੀ ਦੀ ਤਰੀਕ ਨੂੰ ਸੁਣਵਾਈ ਤੈਅ ਕੀਤੀ ਹੈ।

ਕਾਨੂੰਨੀ ਮਾਹਿਰਾਂ ਅਨੁਸਾਰ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਖਿਲਾਫ ਇਹ ਸ਼ਿਕਾਇਤ ਭਾਰਤੀ ਕਾਨੂੰਨ ਦੇ ਘੇਰੇ ਵਿੱਚ ਨਹੀਂ ਆਉਦੀ । ਉਬਾਮਾ ਨੂੰ ਪ੍ਰਾਪਤ ਰਾਜਸੀ ਅਧਿਕਾਰ ਅਤੇ ਅਦਾਲਤ ਦੇ ਕਾਰਜ਼ ਖੇਤਰ ਦੇ ਆਧਾਰ ‘ਤੇ ਇਹ ਸ਼ਿਕਾਇਤ ਖਾਰਜ਼ ਹੋ ਜਾਵੇਗੀ।

ਇੱਤੈ ਇਹ ਵਰਨਣਯੋਗ ਹੈ ਕਿ ਅੰਰੀਕੀ ਰਾਸ਼ਟਰਪਤੀ ਬਾਰਾਕ ਉਬਾਮਾ ਨੇ ਆਪਣੀ ਭਾਰਤੀ ਫੇਰੀ ਦੌਰਾਨ ਧਾਰਮਕਿ ਅਸਹਿਣਸ਼ੀਲਤਾ ਦੇ ਮੁੱਦੇ ‘ਤੇ ਭਾਰਤ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤੀ ਉਪ-ਮਹਾਂਦੀਪ ਦਾ ਅਰਥਚਾਰਾ ਇਸ ਵੇਲੇ ਭਾਰੀ ਮੰਦਹਾਲੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਜਦੋਂ ਕੇ ਕਾਰਾਂ, ਕੱਪੜਿਆਂ ਸਮੇਤ ਹਰ ਰੋਜ਼ ਕੰਮ ਆਉਣ ਵਾਲੀਆਂ ਚੀਜ਼ਾਂ ਤੱਕ ਦੀ ਵਿਕਰੀ ਵੀ ਘੱਟ
ਲੰਘੇ ਕੱਲ੍ਹ ਭਾਜਪਾ ਸਰਕਾਰ ਨੇ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਹੇਠ ਇਕ ਹੁਕਮ ਜਾਰੀ ਕਰਕੇ ਅਤੇ ਇਸ ਹੁਕਮ ਦੀ ਰਾਜ ਸਭਾ ਵਿਚੋਂ ਤਾਈਦ ਕਰਵਾ ਕੇ ਕੌਮਾਂਤਰੀ ਤੌਰ ’ਤੇ ਵਿਵਾਦਤ ਕਸ਼ਮੀਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: