ਪੰਜ ਪਿਆਰਿਆ” ਦਾ ਫੈਸਲਾ ਸਿੱਖ ਸੋਚ ਅਤੇ ਸਿਧਾਤਾਂ ਅਨੁਸਾਰ
ਅੰਮ੍ਰਿਤਸਰ ( 3 ਜਨਵਰੀ, 2016): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਨੇ ਕਿਹਾ ਕਿ ਪੰਜ ਪਿਆਰਿਆਂ ਦੀ ਸਿੱਖ ਧਰਮ ਵਿਚ ਬਹੁਤ ਵੱਡੀ ਮਹਾਨਤਾ ਤੇ ਸਤਿਕਾਰ ਹੈ । ਜਿਸ ਨੂੰ ਕੋਈ ਵੀ ਸਿੱਖ ਪ੍ਰਵਾਨ ਕਰਨ ਤੋਂ ਇਨਕਾਰੀ ਨਹੀਂ ਹੋ ਸਕਦਾ ।

ਉਨ੍ਹਾਂ ਕਿਹਾ ਕਿ ਜੱਥੇਦਾਰ ਸਿੱਖ ਕੌਮ ਦੇ ਰੋਹ ਦੇ ਨਤੀਜੇ ਇਹ ਵੇਖ ਚੁੱਕੇ ਹਨ ਤਾਂ ਹੁਣ ਜਥੇਦਾਰ ਸਾਹਿਬਾਨ ਲਈ ਇਹ ਬਿਹਤਰ ਹੋਵੇਗਾ ਕਿ ਉਹ ਹੋਰ ਵਧੇਰੇ ਜ਼ਲੀਲ ਹੋਣ ਤੋ ਪਹਿਲੇ ਅਸਤੀਫੇ ਦੇ ਦੇਣ ਤਾਂ ਉਹਨਾਂ ਲਈ ਵੀ ਅਤੇ ਸਿੱਖ ਕੌਮ ਲਈ ਵੀ ਚੰਗਾਂ ਹੋਵੇਗਾ ਵਰਨਾ ਆਉਣ ਵਾਲੇ ਸਮੇਂ ਵਿਚ ਉਹ ਹੋਰ ਵੀ ਸੰਗਤ ਦੇ ਨਤੀਜਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।”
ਨੇ ਪੰਜ ਪਿਆਰਿਆ ਵੱਲੋਂ ਸਿੱਖੀ ਸਿਧਾਤਾਂ, ਨਿਯਮਾਂ ਅਤੇ ਪ੍ਰੰਪਰਾਵਾਂ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਅਤੇ ਖ਼ਾਲਸਾ ਪੰਥ ਵਿਚ ਬਾਦਲ ਪਰਿਵਾਰ, ਸ੍ਰੀ ਮੱਕੜ ਅਤੇ ਸਰਕਾਰੀ ਜਥੇਦਾਰ ਸਾਹਿਬਾਨ ਵੱਲੋਂ ਹਿੰਦੂਤਵ ਤਾਕਤਾਂ ਦੇ ਗੁਲਾਮ ਬਣਕੇ ਕੀਤੇ ਜਾ ਰਹੇ ਅਮਲਾਂ ਵਿਰੁੱਧ ਲਏ ਗਏ ਕੌਮ ਪੱਖੀ ਅਤੇ ਸਿਧਾਂਤ ਪੱਖੀ ਸਟੈਂਡ ਦਾ ਜੋਰਦਾਰ ਸਵਾਗਤ ਕੀਤਾ ।
ਉਹਨਾਂ ਕਿਹਾ ਕਿ ਸ. ਬਾਦਲ ਟੀ.ਵੀ. ਚੈਨਲਾਂ ਅਤੇ ਮੀਡੀਏ ਉਤੇ ਅੱਜ ਆਜ਼ਾਦ ਘਰ ਦੀ ਵਿਰੋਧਤਾ ਕਰ ਰਹੇ ਹਨ । ਜਦੋਕਿ 22 ਅਪ੍ਰੈਲ 1992 ਵਿਚ ਸ. ਬਾਦਲ ਨੇ ਉਸ ਸਮੇਂ ਦੇ ਯੂ.ਐਨ.ਓ. ਦੇ ਸਕੱਤਰ ਜਰਨਲ ਸ੍ਰੀ ਬੁਟਰੋਸ-ਬੁਟਰੋਸ ਘਾਲੀ ਨੂੰ ਸਿੱਖ ਕੌਮ ਵੱਲੋਂ ਆਜ਼ਾਦ ਘਰ ਕਾਇਮ ਕਰਨ ਦੇ ਦਿੱਤੇ ਗਏ ਯਾਦ ਪੱਤਰ ਉਤੇ ਦਸਤਖ਼ਤ ਕੀਤੇ ਸਨ ।