Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤੀ ਲੀਡਰਸ਼ਿਪ ਦੀ ਬਦਨੀਤੀ ਦਰਸਾਉਂਦੀ ਹੈ ਸਰਤਾਜ ਅਜ਼ੀਜ਼ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਣਾ: ਦਲ ਖਾਲਸਾ

ਭਾਰਤੀ ਲੀਡਰਸ਼ਿਪ ਦੀ ਬਦਨੀਤੀ ਦਰਸਾਉਂਦੀ ਹੈ ਸਰਤਾਜ ਅਜ਼ੀਜ਼ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਣਾ: ਦਲ ਖਾਲਸਾ

ਅੰਮ੍ਰਿਤਸਰ: ਦਲ ਖਾਲਸਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਸਮਾਪਤ ਹੋਏ ਏਸ਼ੀਆ ਸਿਖਰ ਸੰਮੇਲਨ ਦੌਰਾਨ ਮੋਦੀ ਸਰਕਾਰ ਵਲੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸਰਤਾਜ ਅਜ਼ੀਜ਼ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਣਾ, ਭਾਰਤੀ ਲੀਡਰਸ਼ਿਪ ਦੀ ਬਦਨੀਤੀ ਦਰਸਾਉਂਦੀ ਹੈ, ਜਦਕਿ ‘ਸੁਰਖਿਆ ਕਾਰਣ’ ਤਾਂ ਕੇਵਲ ਇੱਕ ਬਹਾਨਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸਰਤਾਜ ਅਜ਼ੀਜ਼
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸਰਤਾਜ ਅਜ਼ੀਜ਼

ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਰਬਾਰ ਸਾਹਿਬ ਸਿੱਖੀ ਦਾ ਘਰ ਹੈ, ਆਸਥਾ ਦਾ ਕੇਂਦਰੀ ਸਥਾਨ ਹੈ ਅਤੇ ਇਸ ਪਾਵਨ ਜਗ੍ਹਾ ਦੇ ਦਰਸ਼ਨ ਦੀਦਾਰੇ ਤੋਂ ਗੁਆਂਢ ਤੋਂ ਆਏ ਮੇਹਮਾਨ ਨੂੰ ਰੋਕਣਾ ਜਾਂ ਇਜਾਜ਼ਤ ਨਾ ਦੇਣੀ ਕੇਵਲ ਉਸ ਨਾਲ ਹੀ ਘੋਰ ਬੇਇਨਸਾਫੀ ਨਹੀਂ ਸਗੋਂ ਸਿੱਖ ਫਲਸਫੇ ਅਤੇ ਰਵਾਇਤ ਦਾ ਵੀ ਅਪਮਾਨ ਹੈ। ਉਹਨਾਂ ਕਿਹਾ ਕਿ ਦਿੱਲੀ ਸਰਕਾਰ ਦੇ ਇਰਾਦਿਆਂ ਵਿੱਚ ਖੋਟ ਹੈ ਅਤੇ ਉਹ ਸਿੱਖਾਂ ਅਤੇ ਪਕਿਸਤਾਨ ਦੇ ਲੋਕਾਂ ਵਿੱਚ ਦਰਾੜ ਪਾ ਕੇ ਰੱਖਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਦਿੱਲੀ ਦੀ ਚਾਹਤ ਅਤੇ ਕੋਸ਼ਿਸ਼ਾਂ ਦੇ ਉਲਟ ਜਾ ਕੇ ਸਿੱਖਾਂ ਨੇ ਪਿਛਲ਼ੇ ਕੁਝ ਸਮੇ ਤੋਂ ਪਾਕਿਸਤਾਨ ਦੇ ਲੋਕਾਂ ਨਾਲ ਆਪਸੀ ਸਭਿਆਚਾਰਕ ਸਾਂਝ ਅਤੇ ਰਿਸ਼ਤੇ ਮਜਬੂਤ ਬਣਾਏ ਹਨ, ਜੋ ਹਿੰਦੁਸਤਾਨ ਦੇ ਹੁਕਮਰਾਨਾਂ ਨੂੰ ਲੰਮੇ ਸਮੇ ਤੋਂ ਚੁੱਭ ਰਹੇ ਹਨ।

ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ (ਫਾਈਲ ਫੋਟੋ)
ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ (ਫਾਈਲ ਫੋਟੋ)

ਭਾਰਤੀ ਲੀਡਰਸ਼ਿਪ ਉਤੇ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਦਾ ਦੋਸ਼ ਲਾਉਦਿਆਂ ਉਹਨਾਂ ਕਿਹਾ ਕਿ ਸਿਫਤੀ ਦੀ ਨਗਰੀ ਅੰਮ੍ਰਿਤਸਰ ਸ਼ਹਿਰ ਤੋਂ ਅਫਗਾਨਿਸਤਾਨ ਦਾ ਮੋਢਾ ਵਰਤ ਕੇ ਭਾਰਤੀ ਲੀਡਰਸ਼ਿਪ ਨੇ ਪਾਕਿਸਤਾਨ ਪ੍ਰਤੀ ਆਪਣੀ ਨਫਰਤ ਤੇ ਭੜਾਸ ਕੱਢੀ ਹੈ ਪਰ ਦੁੱਖ ਦੀ ਗੱਲ ਕਿ ਸਿੱਖਾਂ ਨੂੰ ਇਸ ਵਿੱਚ ਜਾਣਬੁੱਝ ਕੇ ਲਪੇਟਿਆ ਗਿਆ ਹੈ।

ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Dal Khalsa Condones Indian Authorities For Not Letting Pakistani Diplomat to Pay obeisance at Golden Temple …

ਉਹਨਾਂ ਕਿਹਾ ਕਿ ਬਾਦਲ ਸਾਹਿਬ ਅਤੇ ਉਹਨਾਂ ਦਾ ਅਕਾਲੀ ਦਲ ਹਿੰਦੁਤਵ ਤਾਕਤਾਂ ਦੇ ਹੱਥਾਂ ਦਾ ਦਸਤਾ ਬਣਕੇ ਆਪਣੀ ਹੀ ਕੌਮ ਦੇ ਹਿੱਤਾਂ ਨੂੰ ਵੱਢ ਰਿਹਾ ਹੈ। ਉਹਨਾਂ ਸਿਰਦਾਰ ਕਪੂਰ ਸਿੰਘ ਵਲੋਂ ਲਿਖੇ ਆਨੰਦਪੁਰ ਸਾਹਿਬ ਦੇ ਮਤੇ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅਪਣਾਇਆ ਸੀ, ਦਾ ਹਵਾਲਾ ਦੇਂਦਿੰਆਂ ਕਿਹਾ ਕਿ ਉਸ ਵਿੱਚ ਇਹ ਮੱਦ ਸ਼ਾਮਿਲ ਸੀ ਕਿ “ਇਹ ਜ਼ਰੂਰੀ ਨਹੀਂ ਕਿ ਜਿਸ ਮੁਲਕ ਨਾਲ ਹਿੰਦੁਸਤਾਨ ਦੀ ਦੋਸਤੀ (ਰੂਸ ਵੱਲ ਇਸ਼ਾਰਾ ਕੀਤਾ ਗਿਆ ਸੀ) ਹੋਵੇ ਉਸ ਨਾਲ ਸਿੱਖ ਵੀ ਦੋਸਤੀ ਕਰਨ ਅਤੇ ਜਿਸ ਮੁਲਕ ਨਾਲ ਹਿੰਦੁਸਤਾਨ ਦੀ ਦੁਸ਼ਮਣੀ (ਪਕਿਸਤਾਨ ਵੱਲ ਇਸ਼ਾਰਾ ਸੀ) ਹੋਵੇ ਉਸ ਨਾਲ ਸਿੱਖ ਵੀ ਦੁਸ਼ਮਣੀ ਰੱਖਣ”।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ
ਗਲੋਬਲ ਸਿੱਖ ਕੌਂਸਲ ਨੇ ਮਹਾਰਾਸ਼ਟਰ ਸਰਕਾਰ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਮਾਮਲਿਆਂ 'ਚ ਦਖਲਅੰਦਾਜ਼ੀ ਬੰਦ ਕਰਨ ਅਤੇ 1956 ਦਾ ਗੁਰਦੁਆਰਾ ਕਾਨੂੰਨ ਰੱਦ ਕਰਨ ਦਾ ਫ਼ੈਸਲਾ ਤੁਰੰਤ ਵਾਪਸ ਲੈਣ
ਪੰਚ ਪ੍ਰਧਾਨੀ ਜਥੇ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਵਿੱਚ ਸਾਹਮਣੇ ਆਈ ਸਾਜ਼ਿਸ਼ ਦੀ ਤਰਜ਼ 'ਤੇ ਹੁਣ ਭਾਰਤੀ ਏਜੰਸੀਆਂ ਪੰਜਾਬ ਵਿੱਚ ਵੀ ਸਿੱਖ ਸ਼ਖਸੀਅਤਾਂ, ਪੰਜਾਬ ਹਿਤੈਸ਼ੀਆਂ ਅਤੇ ਕਿਸਾਨ ਆਗੂਆਂ ਨੂੰ
ਦਲ ਖਾਲਸਾ ਨੇ ਭਾਰਤ ਵਿੱਚ ਨਵ-ਨਿਯੁਕਤ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਅਪੀਲ ਕੀਤੀ ਹੈ ਕਿ ਉਹ ਆਰਥਿਕ ਅਤੇ ਵਪਾਰਕ ਚਿੰਤਾਵਾਂ ਤੋਂ ਉੱਪਰ ਉੱਠ ਕੇ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਕਾਇਮ ਕਰਨ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: