ਭਾਰਤੀ ਲੀਡਰਸ਼ਿਪ ਦੀ ਬਦਨੀਤੀ ਦਰਸਾਉਂਦੀ ਹੈ ਸਰਤਾਜ ਅਜ਼ੀਜ਼ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਣਾ: ਦਲ ਖਾਲਸਾ

ਦਲ ਖਾਲਸਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਸਮਾਪਤ ਹੋਏ ਏਸ਼ੀਆ ਸਿਖਰ ਸੰਮੇਲਨ ਦੌਰਾਨ ਮੋਦੀ ਸਰਕਾਰ ਵਲੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸਰਤਾਜ ਅਜ਼ੀਜ਼ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਣਾ, ਭਾਰਤੀ ਲੀਡਰਸ਼ਿਪ ਦੀ ਬਦਨੀਤੀ ਦਰਸਾਉਂਦੀ ਹੈ, ਜਦਕਿ ‘ਸੁਰਖਿਆ ਕਾਰਣ’ ਤਾਂ ਕੇਵਲ ਇੱਕ ਬਹਾਨਾ ਹੈ।