Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜੰਮੂ ਕਸ਼ਮੀਰ ਦੀ ਤਰਜ਼ ‘ਤੇ ਹੀ ਰਾਜਸਥਾਨ ਦੇ ਵੱਖਰੇ ਝੰਡੇ ਅਤੇ ਨਾਂ ਬਦਲ ਕੇ ਰਾਜਪੁਤਾਣਾ ਕਰਨ ਦੀ ਮੰਗ

ਜੰਮੂ ਕਸ਼ਮੀਰ ਦੀ ਤਰਜ਼ ‘ਤੇ ਹੀ ਰਾਜਸਥਾਨ ਦੇ ਵੱਖਰੇ ਝੰਡੇ ਅਤੇ ਨਾਂ ਬਦਲ ਕੇ ਰਾਜਪੁਤਾਣਾ ਕਰਨ ਦੀ ਮੰਗ

ਗੰਗਾਨਗਰ: ਜੰਮੂ ਕਸ਼ਮੀਰ ਵਾਂਗ ਰਾਜਸਥਾਨ ਦੇ ਵੱਖਰੇ ਝੰਡੇ ਅਤੇ ਰਾਜਸਥਾਨ ਦਾ ਨਾਂ ਬਦਲ ਕੇ ਰਾਜਪੁਤਾਨਾ ਕਰਨ ਦੀ ਮੰਗ ਉੱਠ ਰਹੀ ਹੈ। ਕੁਝ ਦਿਨ ਪਹਿਲਾਂ ਕਰਨਾਟਕਾ ਸੂਬੇ ‘ਚ ਵੀ ਕਰਨਾਟਕਾ ਦੇ ਵੱਖਰੇ ਝੰਡੇ ਦੀ ਮੰਗ ਕੀਤੀ ਗਈ ਸੀ ਅਤੇ 9 ਮੈਂਬਰੀ ਕਮੇਟੀ ਵੀ ਬਣਾਈ ਗਈ ਸੀ। ਇਸ ਸਬੰਧੀ ਇਕ ਪੱਤਰ ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਪ੍ਰੋ. ਬਲਜਿੰਦਰ ਸਿੰਘ ਮੋਰਜੰਡ ਨੇ ਰਾਜਸਥਾਨ ਦੀ ਮੁਖ ਮੰਤਰੀ ਵਸੁੰਧਰਾ ਰਾਜੇ ਨੂੰ ਲਿਖਿਆ ਹੈ।

ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਪ੍ਰੋ. ਬਲਜਿੰਦਰ ਸਿੰਘ ਮੋਰਜੰਡ
ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਪ੍ਰੋ. ਬਲਜਿੰਦਰ ਸਿੰਘ ਮੋਰਜੰਡ

ਪੱਤਰ ‘ਚ ਬੇਨਤੀ ਕੀਤੀ ਗਈ ਹੈ ਕਿ ਰਾਜਸਥਾਨ ਦਾ ਆਪਣਾ ਮਾਣਮੱਤਾ ਇਤਿਹਾਸ ਹੈ ਜੋ ਕਿ ਦੂਸਰੇ ਰਾਜਾਂ ਨਾਲੋਂ ਵੱਖਰਾ ਹੈ ਅਤੇ ਖੁਦ ਮੁਖ ਮੰਤਰੀ ਵੀ ਰਾਜ ਘਰਾਣੇ ਵਿਚੋਂ ਹਨ ਇਸ ਕਰਕੇ ਰਾਜਸਥਾਨ ਲਈ ਵੱਖਰਾ ਝੰਡਾ ਹੋਣਾ ਚਾਹੀਦਾ ਅਤੇ ਰਾਜਸਥਾਨ ਦਾ ਨਾਂ ਵੀ ਰਾਜਪੁਤਾਣਾ ਰੱਖਿਆ ਜਾਣਾ ਚਾਹੀਦਾ ਹੈ। ਪੱਤਰ ‘ਚ ਸ. ਮੋਰਜੰਡ ਨੇ ਰਾਜਸਥਾਨ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਰਾਜਸਥਾਨੀ ਭਾਸ਼ਾ ਨੂੰ ਹਿੰਦੀ ਦੀ ਥਾਂ ‘ਤੇ ਪਹਿਲੀ ਭਾਸ਼ਾ ਐਲਾਨਿਆ ਜਾਵੇ ਇਸ ਦੇ ਨਾਲ ਨਾਲ ਰਾਜਸਥਾਨ ਦੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਲਈ ਕੇਂਦਰ ਤੋਂ ਵੱਧ ਅਧਿਕਾਰਾਂ ਦੀ ਮੰਗ ਕਰਨੀ ਚਾਹੀਦੀ ਹੈ। ਤਾਂ ਜੋ ਰਾਜਸਥਾਨ ਦੇ ਵਪਾਰੀ ਅਤੇ ਕਾਮਿਆਂ ਨੂੰ ਮਹਾਰਾਸ਼ਟਰ ਅਤੇ ਉਤਰ ਪੂਰਵ ਰਾਜਾਂ ਵਿਚ ਜਾਣ ਦੀ ਲੋੜ ਨਾ ਪਵੇ ਅਤੇ ਇਥੋਂ ਦੇ ਮੂਲ ਲੋਕਾਂ ਨੂੰ ਅਪਣੀ ਮਾਂ ਬੋਲੀ ਰਾਜਸਥਾਨੀ ਦੀ ਬਣਦੀ ਥਾਂ ਮਿਲ ਸਕੇ। ਪੱਤਰ ‘ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਵਿਚ ਰਲਣ ਤੋਂ ਪਹਿਲਾਂ ਰਾਜਸਥਾਨ ਵੱਖੋ-ਵੱਖ ਰਿਆਸਤਾਂ ਦਾ ਦੇਸ਼ ਸੀ ਅਤੇ ਇਸ ਦਾ ਪਹਿਲਾ ਨਾਮ ਰਾਜਪੁਤਾਣਾ ਹੀ ਸੀ।

ਸਬੰਧਤ ਖ਼ਬਰ:

ਜੰਮੂ-ਕਸ਼ਮੀਰ ਵਾਂਗ ਕਰਨਾਟਕਾ ਸਰਕਾਰ ਵੀ ਚਾਹੁੰਦੀ ਹੈ ਵੱਖਰਾ ਝੰਡਾ, 9 ਮੈਂਬਰੀ ਕਮੇਟੀ ਬਣਾਈ …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅੱਜ ਭਾਰਤੀ ਉਪ-ਮਹਾਦੀਪ ਦੇ ਪੰਜ ਸੂਬਿਆਂ ਰਾਜਸਥਾਨ, ਮੱਧ-ਪ੍ਰਦੇਸ਼, ਛੱਤੀਸਗੜ੍ਹ, ਮਿਜ਼ੋਰਮ ਅਤੇ ਤੇਲੰਗਾਨਾ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਲਗਭਗ ਸਾਹਮਣੇ ਆ ਚੁੱਕੇ ਹਨ।
ਰਾਜਸਥਾਨ ਹਾਈਕੋਰਟ ਨੇ ਸੂਬੇ ਦੀ ਸਰਕਾਰ ਨੂੰ ਹਿਦਾਇਤ ਦਿੱਤੀ ਹੈ ਕਿ ਸਿੱਖ ਸਿਆਸੀ ਕੈਦੀ ਭਾਈ ਦਇਆ ਸਿੰਘ ਲਾਹੌਰੀਆ ਦਾ ਮਾਮਲਾ 'ਪੱਕੀ ਪੇਰੋਲ' 'ਤੇ ਰਿਹਾਈ ਲਈ ਵਿਚਾਰਿਆ ਜਾਵੇ। ਇਹ ਹੁਕਮ ਰਾਜਸਥਾਨ
ਰਾਜਸਥਾਨ ਦੀ ਮੀਡੀਆ ਰਿਪੋਰਟਾਂ ਮੁਤਾਬਕ, ਅਗਲੇ ਅਕਾਦਮਿਕ ਵਰ੍ਹੇ ਤੋਂ ਸਕੂਲਾਂ ਦੇ ਇਤਿਹਾਸ ਦੇ ਸਿਲੇਬਸ 'ਚ ਇਕ ਨਵਾਂ ਅਧਿਆਏ ਸ਼ੁਰੂ ਹੋਣ ਜਾ ਰਿਹਾ ਹੈ। ਇਸ ਨਵੇਂ ਅਧਿਆਏ 'ਚ ਰਾਜਪੂਤ ਯੋਧੇ ਮਹਾਰਾਣਾ
ਰਾਜਸਥਾਨ ਸਰਕਾਰ ਨੇ ਕੱਲ੍ਹ ਦੇਰ ਸ਼ਾਮ ਪੰਜਾਬ ਨੂੰ ਪਾਣੀਆਂ ਦੀ ਰਾਇਲਟੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਪੰਜਾਬ ਵਿਧਾਨ ਸਭਾ ਵੱਲੋਂ ਕੱਲ੍ਹ ਵੀਰਵਾਰ 16 ਨਵੰਬਰ ਨੂੰ ਰਾਜਸਥਾਨ ਤੇ ਹੋਰਨਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: