Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਖਾਲਸਾ ਪੰਥ ਜਥੇਦਾਰ ਨਾਲੋਂ ਉਪਰ ਅਤੇ ਸਰਵਉਚ: ਪੰਥਕ ਜਥੇਬੰਦੀਆਂ

ਖਾਲਸਾ ਪੰਥ ਜਥੇਦਾਰ ਨਾਲੋਂ ਉਪਰ ਅਤੇ ਸਰਵਉਚ: ਪੰਥਕ ਜਥੇਬੰਦੀਆਂ

ਅੰਮ੍ਰਿਤਸਰ: ਦਲ ਖਾਲਸਾ, ਅਕਾਲੀ ਦਲ ਪੰਚ ਪ੍ਰਧਾਨੀ, ਅਖੰਡ ਕੀਰਤਨੀ ਜਥਾ ਅਤੇ ਸਿੱਖ ਯੂਥ ਆਫ ਪੰਜਾਬ ਨੇ ਗਿਆਨੀ ਗੁਰਬਚਨ ਸਿੰਘ ਵਲੋਂ ਸੱਰਬਤ ਖਾਲਸਾ ਨੂੰ ਸੱਦਣ ਦਾ ਅਧਿਕਾਰ ਕੇਵਲ ਜਥੇਦਾਰ ਅਕਾਲ ਤਖਤ ਸਾਹਿਬ ਕੋਲ ਹੈ ਉਤੇ ਸਖਤ ਟਿਪਣੀ ਕਰਦਿਆ ਕਿਹਾ ਹੈ ਕਿ ਇਹ ਇਤਿਹਾਸਕ ਸਚਾਈ ਨਹੀਂ ਹੈ ਅਤੇ ਖਾਲਸਾ ਪੰਥ ਕੋਲ ਇਹ ਹੱਕ ਰਾਖਵਾਂ ਹੈ ਕਿ ਲੋੜ ਪੈਣ ਉਤੇ ਉਹ ਸਰੱਬਤ ਖਾਲਸਾ ਸੱਦ ਸਕਦਾ ਹੈ। ਜਥੇਬੰਦੀਆਂ ਨੇ ਨਾਲ ਹੀ ਇਹ ਮੰਨਿਆ ਕਿਹਾ ਕਿ ਸਰਬੱਤ ਖਾਲਸਾ ਸੱਦਣ ਦਾ ਢੁਕਵਾਂ ਅਤੇ ਯੋਗ ਸਥਾਨ ਅਕਾਲ ਤਖਤ ਸਾਹਿਬ ਹੀ ਹੈ।

Giani Gurbachan Singh and Kanwar Pal Singh Bittuਚਾਰ ਜਥੇਬੰਦੀਆਂ ਦੇ ਆਗੂਆਂ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ, ਆਰ ਪੀ ਸਿੰਘ ਅਤੇ ਪਰਮਜੀਤ ਸਿੰਘ ਟਾਂਡਾ ਨੇ ਗਿਆਨੀ ਗੁਰਬਚਨ ਸਿੰਘ ਨੂੰ ਹਾੜੇ ਹੱਥੀ ਲੈਂਦਿਆ ਕਿਹਾ ਹੈ ਕਿ ਇਤਿਹਾਸਕ ਅਤੇ ਸਿਧਾਂਤਕ ਤੌਰ ਉਤੇ ਖਾਲਸਾ ਪੰਥ ਜਥੇਦਾਰ ਤੋਂ ਉਪਰ ਵੀ ਹੈ ਅਤੇ ਸਰਵਉਚ ਵੀ। ਉਹਨਾਂ ਕਿਹਾ ਕਿ ਜਿਹੜੇ ਜਥੇਦਾਰ ਕੌਮ ਅੰਦਰ ਆਪਣਾ ਵਕਾਰ ਗੁਆ ਚੁੱਕੇ ਹੋਣ, ਉਹਨਾਂ ਨੂੰ ਦੂਜਿਆਂ ਦੀ ਕਮੀਆਂ ਅਤੇ ਕਮਜ਼ੋਰੀਆਂ ਵੱਲ ਉਂਗਲ ਚੁੱਕਣ ਦਾ ਨੈਤਿਕ ਹੱਕ ਨਹੀਂ।

ਉਹਨਾਂ ੧੦ ਨਵੰਬਰ ਨੂੰ ਸਰੱਬਤ ਖਾਲਸਾ ਦੇ ਨਾਮ ਹੇਠ ਹੋਣ ਵਾਲੇ ਪੰਥਕ ਇਕੱਠ ਦੇ ਪ੍ਰਬੰਧਕਾਂ ਜਿਨਾਂ ਵਿੱਚ ਸਿਮਰਨਜੀਤ ਸਿੰਘ ਮਾਨ, ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ ਆਦਿ ਸ਼ਾਮਿਲ ਹਨ, ਨੂੰ ਬੇਨਤੀ ਕੀਤੀ ਕਿ ਉਹ ਸਰਬਤ ਖਾਲਸਾ ਵਰਗੀ ਇਤਿਹਾਸਕ ਸੰਸਥਾ ਨੂੰ ਵਿਵਾਦਾਂ ਦੇ ਘੇਰੇ ਤੋਂ ਬਚਾ ਕੇ ਰੱਖਣ।

ਉਹਨਾਂ ਸਰਬਤ ਖਾਲਸਾ ਅਕਾਲ ਤਖਤ ਸਾਹਿਬ ਉਤੇ ਹੀ ਸਦੇ ਜਾਣ ਦੀ ਆਪਣੀ ਸਿਧਾਂਤਕ ਗੱਲ ਨੂੰ ਮੁੜ ਦੁਹਰਾਇਆ। ਉਹਨਾਂ ਨੇ ਕਿਹਾ ਕਿ ਮੌਜੂਦਾ ਜਥੇਦਾਰ ਆਪਣੀ ਭਰੋਸੇਯੋਗਤਾ ਗੁਆ ਚੁੱਕੇ ਹਨ ਅਤੇ ਉਹ ਕੌਮ ਦੀਆਂ ਨਜ਼ਰਾਂ ਤੋਂ ਥੱਲੇ ਡਿੱਗ ਚੁੱਕੇ ਹਨ ਅਤੇ ਉਹਨਾਂ ਨੂੰ ਅਹੁਦਿਆਂ ਤੋਂ ਲਾਂਭੇ ਕਰਨ ਵਿੱਚ ਹੀ ਪੰਥ ਦਾ ਭਲਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲਿਟਲ ਫਲਾਵਰ ਸਕੂਲ, ਸੰਗਰੂਰ ਵਿਖੇ 8 ਅਗਸਤ ਨੂੰ ਹੋਏ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ਸਬੰਧੀ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਆਪਣਾ ਸਪਸ਼ਟੀਕਰਨ
ਸਿੱਖ ਜਥਾ ਮਾਲਵਾ ਨੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਦੇ ਲਾਲਾ ਜਗਤ ਨਰਾਇਣ ਸਬੰਧੀ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ’ਤੇ ਸਿੱਖ ਸੰਸਥਾਵਾਂ
ਅਕਾਲ ਤਖ਼ਤ ਸਕੱਤਰੇਤ ਦਾ ਇਹ ਨੁਕਤਾ ਬਿਲਕੁਲ ਸਹੀ ਹੈ ਕਿ ਸਰਕਾਰ ਵੱਲੋਂ ਬਣਾਇਆ ਗਿਆ ਅਜਿਹਾ ਕਾਨੂੰਨ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਦਾ ਰਾਹ ਖੋਲ੍ਹਦਾ ਹੈ। ਪਰ ਦੂਜੇ ਪਾਸੇ ਅਕਾਲ ਤਖ਼ਤ
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: