ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਨਾਥ ‘ਤੇ 2007 ‘ਚ ਗੋਰਖਪੁਰ ‘ਚ ਹੋਏ ਦੰਗੇ ਫਸਾਦ ਲਈ ਮੁਕੱਦਮਾ ਨਹੀਂ ਚੱਲੇਗਾ। ਉੱਤਰ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੇ ਮੁੱਖ ਮੰਤਰੀ ਯੋਗੀ ਆਦਿਤਨਾਥ ‘ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਯੋਗੀ ‘ਤੇ 2007 ‘ਚ ਗੋਰਖਪੁਰ ‘ਚ ਹੋਏ ਦੰਗਿਆਂ ਦੌਰਾਨ ਭੜਕਾਊ ਭਾਸ਼ਣ ਦੇਣ ਦਾ ਦੋਸ਼ ਹੈ।
ਦੱਸਣਯੋਗ ਹੈ ਕਿ ਜਨਵਰੀ 2007 ‘ਚ ਮੁਹੱਰਮ ਦੇ ਜਲੂਦ ਦੌਰਾਨ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਝਗੜਾ ਹੋ ਗਿਆ ਜਿਸ ਵਿਚ ਇਕ ਹਿੰਦੂ ਨੌਜਵਾਨ ਰਾਜ ਕੁਮਾਰ ਅਗਰਹਰੀ ਜ਼ਖਮੀ ਹੋ ਗਿਆ ਅਤੇ ਉਸਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਇਹ ਸਪੱਸ਼ਟ ਹੁਕਮ ਦਿੱਤਾ ਸੀ ਕਿ ਯੋਗੀ ਆਦਿਤਨਾਥ ਘਟਨਾ ਵਾਲੀ ਥਾਂ ‘ਤੇ ਨਹੀਂ ਜਾਣਗੇ ਕਿਉਂਕਿ ਇਸ ਨਾਲ ਤਣਾਅ ਪੈਦਾ ਹੋ ਸਕਦਾ ਹੈ। ਪਰ ਅਗ੍ਰਹਰੀ ਦੀ ਮੌਤ ਤੋਂ ਬਾਅਦ ਯੋਗੀ ਆਦਿਤਨਾਥ ਨੇ ਹੁਕਮਾਂ ਦੀ ਉਲੰਘਣਾ ਕਰਕੇ ਆਪਣੇ ਸਮਰਥਕਾਂ ਦੇ ਹੁਜੂਮ ਨਾਲ ਝਗੜੇ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਉਥੇ ਭੜਕਾਊ ਭਾਸ਼ਣ ਦਿੱਤੇ। ਉਸਦੇ ਸਮਰਥਕਾਂ ਨੇ ਉਸ ਥਾਂ ਦੇ ਨੇੜੇ ਹੀ ਇਕ ਮਜ਼ਾਰ ਨੂੰ ਅੱਗ ਲਾ ਦਿੱਤੀ। ਪੁਲਿਸ ਨੂੰ ਕਰਫਿਊ ਲਾਉਣਾ ਪਿਆ ਪਰ ਆਦਿਤਨਾਥ ਨੇ ਕਰਫਿਊ ਦੀ ਉਲੰਘਣਾ ਵੀ ਕੀਤੀ ਜਿਸ ਕਰਕੇ ਉਸਨੂੰ ਜੇਲ੍ਹ ਦੀ ਜਾਣਾ ਪਿਆ ਸੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: