Site icon Sikh Siyasat News

ਕਸ਼ਮੀਰ ਦੀਆਂ ਕੰਧਾਂ ‘ਤੇ ‘ਗੋ ਇੰਡੀਆ, ਗੋ ਬੈਕ’ ਲਿਖਿਆ ਜਾ ਰਿਹੈ

ਚੰਡੀਗੜ੍ਹ: ਕਸ਼ਮੀਰ ‘ਚ ਅਜ਼ਾਦੀ ਪਸੰਦ ਹੁਰੀਅਤ ਆਗੂਆਂ ਦੇ ਕਹਿਣ ‘ਤੇ ਰਾਜ ਭਰ ਦੇ ਲੋਕਾਂ ਨੇ ਆਪਣੇ-ਆਪਣੇ ਇਲਾਕਿਆਂ ‘ਚ ਕੰਧਾਂ ‘ਤੇ ‘ਗੋ ਇੰਡੀਆ, ਗੋ ਬੈਕ’ ਵਰਗੇ ਨਾਅਰੇ ਲਿਖੇ। ਹੁਰੀਅਤ ਆਗੂ ਸਈਦ ਅਲੀ ਸ਼ਾਹ ਗਿਲਾਨੀ ਆਪ ਵੀ ਕੰਧਾਂ ‘ਤੇ ਇਸੇ ਤਰ੍ਹਾਂ ਦੇ ਨਾਅਰੇ ਲਿਖਦੇ ਨਜ਼ਰ ਆਏ। ਗਿਲਾਨੀ ਨੇ ਆਪ ਕੰਧਾਂ ‘ਤੇ ‘ ਗੋ ਇੰਡੀਆ, ਗੋ ਬੈਕ’ ਵਰਗੇ ਨਾਅਰੇ ਲਿਖੇ। ਜ਼ਿਕਰਯੋਗ ਹੈ ਕਿ 9 ਜੁਲਾਈ ਨੂੰ ਭਾਰਤੀ ਫੌਜ ਹੱਥੋਂ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਕਸ਼ਮੀਰ ‘ਚ ਰੋਸ ਪ੍ਰਦਰਸ਼ਨਾਂ ਦਾ ਦੌਰ ਚੱਲ ਪਿਆ ਸੀ, ਜੋ ਹੁਣ ਤੱਕ ਜਾਰੀ ਹੈ। ਕਸ਼ਮੀਰ ‘ਚ ਹੜਤਾਲ 5 ਅਗਸਤ ਤੱਕ ਵਧਾਈ ਗਈ ਹੈ। ਹੁਰੀਅਤ ਆਗੂ ਇਸ ਹੜਤਾਲ ਨੂੰ 15 ਅਗਸਤ ਤੱਕ ਲਿਜਾਣਾ ਚਾਹੁੰਦੇ ਹਨ।

ਹੁਰੀਅਤ ਆਗੂ ਸਈਦ ਅਲੀ ਸ਼ਾਹ ਗਿਲਾਨੀ ਆਪ ਵੀ ਕੰਧਾਂ ‘ਤੇ ਇਸੇ ਤਰ੍ਹਾਂ ਦੇ ਨਾਅਰੇ ਲਿਖਦੇ ਨਜ਼ਰ ਆਏ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version