ਅਮਰੀਕਾ ਅਤੇ ਭਾਰਤ ਵਿਚਕਾਰ ਹੋਇਆ ਵਪਾਰਕ ਸਮਝੌਤਾ। ਜਿਸਨੂੰ ਭਾਰਤੀ ਬਾਜ਼ਾਰ ਵਿੱਚ ਅਮਰੀਕਾ ਨੂੰ ਖੁੱਲੀ ਅਤੇ ਆਯਾਤ ਕਰ ਮੁਕਤ ਮੰਡੀ ਦੇਣ ਵਾਲਾ ਸਮਝੌਤਾ ਕਿਹਾ ਜਾ ਰਿਹਾ ਹੈ। ਕਿਸਾਨ ਆਗੂ ਲਗਾਤਾਰ ਇਸ ਸਮਝੌਤੇ ਦਾ ਵਿਰੋਧ ਕਰ ਰਹੇ ਹਨ ਅਤੇ ਇਸਨੂੰ ਕਿਸਾਨ ਵਿਰੋਧੀ ਦੱਸ ਰਹੇ ਹਨ। ਅਮਰੀਕਾ ਅਤੇ ਭਾਰਤ ਵਪਾਰਕ ਸਮਝੌਤੇ ਬਾਰੇ ਅਦਾਰਾ ਸਿੱਖ ਸਿਆਸਤ ਵੱਲੋਂ ਪੱਤਰਕਾਰ ਮਨਦੀਪ ਸਿੰਘ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਖ਼ਾਸ ਗੱਲਬਾਤ ਕੀਤੀ ਹੈ। ਇਸ ਵਿੱਚ ਇਸ ਸਮਝੌਤੇ ਰਾਹੀਂ ਕਿਸਾਨਾਂ ਤੇ ਪੈਣ ਵਾਲੇ ਪ੍ਰਭਾਵਾਂ ਅਤੇ ਕਿਸਾਨਾਂ ਨੂੰ ਆਉਣ ਵਾਲੀਆਂ ਚਣੌਤੀਆਂ ਤੇ ਚਰਚਾ ਕੀਤਾ ਗਈ ਹੈ।
ਇਸ ਖਾਸ ਗੱਲਬਾਤ ਨੂੰ ਸੁਣੋ ਅਤੇ ਅੱਗੇ ਸਾਂਝਾ ਕਰੋ।