Site icon Sikh Siyasat News

ਯੂ.ਨੇ. ਮੁਖੀ ਗੁਰਦੁਆਰਾ ਦਰਬਾਰ ਸਾਹਿਬ (ਕਰਤਾਰਪੁਰ ਸਾਹਿਬ) ਵਿਖੇ ਨਤਮਸਤਕ ਹੋਏ

ਕਰਤਾਰਪੁਰ ਸਾਹਿਬ, ਨਾਰੋਵਾਲ: ਯੂਨਾਈਟਿਡ ਨੇਸ਼ਨਜ਼ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਅੱਜ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ। ਇਹ ਗੁਰਦੁਆਰਾ ਸਾਹਿਬ ਲਹਿੰਦੇ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਸਥਿਤ ਹੈ ਜਿੱਥੇ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਜੀ ਨੇ ਆਖਰੀ ਅਠਾਰਾਂ ਵਰ੍ਹੇ ਬਿਤਾਏ ਸਨ।

ਯੂ.ਨੇ. ਮੁਖੀ ਨੇ ਇਸ ਮੌਕੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਵੀ ਦੌਰਾ ਕੀਤਾ ਜਿਸ ਦੀ ਸ਼ੁਰੂਆਤ ਲੱਗੇ ਸਾਲ ਦੇ ਨਵੰਬਰ ਮਹੀਨੇ ਵਿੱਚ ਹੋਈ ਸੀ। ਇਸ ਲਾਂਘੇ ਰਾਹੀਂ ਹਰ ਰੋਜ ਚੜ੍ਹਦੇ ਪੰਜਾਬ ਤੋਂ ਪੰਜ ਹਜ਼ਾਰ ਸ਼ਰਧਾਲੂ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਧਰਤ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਸਕਦੇ ਹਨ।

ਦਿੱਲੀ ਸਲਤਨਤ ਅਤੇ ਪਾਕਿਸਤਾਨ ਦੀ ਹਕੂਮਤ ਦਰਮਿਆਨ ਸਿਖਰ ਦੇ ਤਣਾਅ ਦੌਰਾਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਸੀ ਜਿਸ ਨੂੰ ਕਿ ਕੌਮਾਂਤਰੀ ਸਿਆਸਤ ਵਿੱਚ ਵੀ ਅਹਿਮ ਘਟਨਾ ਕਰਮ ਵਜੋਂ ਵੇਖਿਆ ਗਿਆ। ਕਰਤਾਰਪੁਰ ਸਾਹਿਬ ਦਾ ਲਾਂਘਾ ਚੜ੍ਹਦੇ ਪੰਜਾਬ ਦੇ ਜਿਲ੍ਹੇ ਗੁਰਦਾਸਪੁਰ ਵਿੱਚ ਪੈਂਦੇ ਡੇਰਾ ਬਾਬਾ ਨਾਨਕ ਨੂੰ ਲਹਿੰਦੇ ਪੰਜਾਬ ਦੇ ਜਿਲ੍ਹੇ ਨਾਰੋਵਾਲ ਵਿੱਚ ਪੈਂਦੇ ਕਰਤਾਰਪੁਰ ਸਾਹਿਬ ਨਾਲ ਜੋੜਦਾ ਹੈ ।

ਕਰਤਾਰਪੁਰ ਸਾਹਿਬ ਵਿਖੇ ਜਾਣ ਮੌਕੇ ਐਂਟੋਨੀਓ ਗੁਤਰਸ ਨਾਲ ਪਾਕਿਸਤਾਨ ਸਰਕਾਰ ਦੇ ਵਜ਼ੀਰ ਅਤੇ ਆਲਾ ਅਫਸਰ ਮੌਜੂਦ ਸਨ।

ਇਸ ਮੌਕੇ ਯੂ.ਨੇ. ਮੁਖੀ ਨੇ ਪਾਕਿਸਤਾਨ ਵਿਚਲੇ ਸਿੱਖ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version