Site icon Sikh Siyasat News

ਸਿੱਖ ਕੌਸਲ ਯੂ. ਕੇ. ਨੇ ਸਿੱਖ ਬੱਚੇ ਬੱਚੀਆਂ ਦੀ ਸੁਰੱਖਿਆ ਲਈ ‘ਸੁਰੱਖਿਅਤ ਸਿੱਖ’ ਮੁਹਿੰਮ ਬਰਤਾਨੀਆਂ ਦੀ ਸੰਸਦ ਵਿੱਚੋਂ ਕੀਤੀ ਆਰੰਭ

ਲੰਡਨ (8 ਦਸੰਬਰ , 2015): ਸਿੱਖ ਕੌਸਲ ਯੂ. ਕੇ. ਨੇ ਸਿੱਖਾਂ ਖਾਸ ਤੌਰ ਤੇ ਸਿੱਖ ਬੱਚੇ ਬੱਚੀਆਂ ਦੀ ਸੁਰੱਖਿਆ ਲਈ ਇੱਕ ‘ਸੇਫਰ ਸਿੱਖਜ਼ ਪਾਰਟਨਰਸ਼ਿਪ’ ‘ਸੁਰੱਖਿਅਤ ਸਿੱਖ’ ਬੀਤੀ ਰਾਤ ਬਰਤਾਨੀਆਂ ਦੀ ਸੰਸਦ ਵਿੱਚ ਲਾਂਚ ਕੀਤਾ ।ਇਸ ਮੌਕੇ ਸੰਸਥਾ ਵੱਲੋਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪਹਿਲਾ ਦਸਤਾਵੇਜ਼ ਜਾਰੀ ਕੀਤਾ ਹੈ, ਜਿਸ ਵਿੱਚ ਸਿੱਖ ਬੱਚੇ-ਬੱਚੀਆਂ ਦੀ ਸੁਰੱਖਿਆ ਕਰਨ ਸਬੰਧੀ ਵਿਸਥਾਰ ਸਿਹਤ ਦੱਸਿਆ ਗਿਆ ਹੈ ।

ਸਮਾਗਮ ਦੀ ਆਰੰਭਤਾ ਕਰਦਿਆਂ ਚੇਅਰ ਬੀਬੀ ਬਲਵਿੰਦਰ ਕੌਰ ਸੰਧੂ ਨੇ ਜੀ ਆਇਆਂ ਕਿਹਾ ਅਤੇ ਏਜੰਡੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ।ਇਸ ਮੌਕੇ ਬੱਚਿਆਂ ਦੇ ਸਰੀਰਕ ਸ਼ੋਸ਼ਣ ਨੂੰ ਰੋਕਣ ਲਈ ਜੱਦੋ-ਜਹਿਦ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ, ਜ਼ਬਰੀ ਵਿਆਹਾਂ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਦੇ ਜਾਵੇਦ ਖਾਨ, ਕਿ੍ਸ ਕਲੋਕ, ਚੈਜ਼ ਅਕੋਸ਼ਾਈਲ, ਤਿ੍ਸ਼ਨਾ ਭਾਰਾਦੀਆ ਤੋਂ ਇਲਵਾ ਮੈਟਰੋਪੁਲੀਟਨ ਪੁਲਿਸ ਦੇ ਸੀਨੀਅਰ ਅਧਿਕਾਰੀ, ਵੈਸਟ ਮਿਡਲੈਂਡ ਪੁਲਿਸ ਵੱਲੋਂ ਕਮਲਜੀਤ ਸਿੰਘ ਸਮਰਾ, ਗੁਰਮੇਲ ਸਿੰਘ ਕੰਦੋਲਾ, ਡਾ: ਗੁਰਾਨਮ ਸਿੰਘ, ਐੱਮ. ਪੀ. ਡੌਮਨਿਕ ਗਰੀਵ, ਐੱਮ. ਪੀ. ਸੀਮਾ ਮਲਹੋਤਰਾ ਤੋਂ ਇਲਾਵਾ ਦਰਜਨ ਦੇ ਕਰੀਬ ਸੰਸਦ ਮੈਂਬਰਾਂ ਨੇ ਸੰਬੋਧਨ ਕਰਦਿਆਂ ਸਿੱਖ ਸੁਰੱਖਿਆ ਲਈ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ।

ਸੁਰੱਖਿਅਤ ਸਿੱਖ ਮੁਹਿੰਮ ਜਾਰੀ ਕਰਨ ਮੌਕੇ ਸੰਸਦ ਵਿੱਚ ਹੋਏ ਪ੍ਰੋਗਰਾਮ ਦੀ ਝਲ਼ਕ

ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜੇ ਕੋਈ ਬੱਚਾ ਜਾਂ ਬੱਚੀ ਸਰੀਰਕ ਸ਼ੋਸ਼ਣ ਜਾਂ ਕਿਸੇ ਵਧੀਕੀ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਨੂੰ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਦੋਸ਼ੀ ਖਿਲਾਫ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ ।

ਇਸ ਮੌਕੇ ਚਿੰਤਾ ਪ੍ਰਗਟਾਈ ਕਿ ਆਮ ਤੌਰ ‘ਤੇ ਸਮਾਜਿਕ ਮਜ਼ਬੂਰੀਆਂ ਨੂੰ ਅੱਗੇ ਰੱਖਦੇ ਹੋਏ ਪੀੜਤਾਂ ਨੂੰ ਇਨਸਾਫ ਨਹੀਂ ਮਿਲਦਾ ਅਤੇ ਕਈ ਘਟਨਾਵਾਂ ਨੂੰ ਛੁਪਾ ਲਿਆ ਜਾਂਦਾ ਹੈ ਜਿਸ ਨਾਲ ਗੁਨਾਹਗਾਰ ਲੋਕ ਹੋਰਨਾਂ ਦੀਆ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ ।ਸੇਫਰ ਸਿੱਖਜ਼ ਵੱਲੋਂ ਸਿੱਖ ਸਕੂਲਾਂ, ਗੁਰੂ ਘਰਾਂ ਤੋਂ ਇਲਾਵਾ ਹੋਰਨਾਂ ਥਾਵਾਂ ‘ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਏ ਜਾਣਗੇ ਅਤੇ ਲੋਕਾਂ ਨੂੰ ਟਰੇਨਿੰਗ ਦਿੱਤੀ ਜਾਵੇਗੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version