Site icon Sikh Siyasat News

ਡਾ. ਗੁਰਮੀਤ ਸਿੰਘ ਔਲਖ ਦਾ ਅਕਾਲ ਚਲਾਣਾ ਸਿੱਖ ਪੰਥ ਨੂੰ ਵੱਡਾ ਘਾਟਾ: ਏਜੀਪੀਸੀ

ਚੰਡੀਗੜ: ਸਿਖਾਂ ਦੇ ਆਜ਼ਾਦ ਮੁਲਕ ਲਈ ਅਰੰਭੇ ਸੰਘਰਸ਼ ਦੇ ਮੁਢਲੇ ਸੰਘਰਸ਼ਸ਼ੀਲ ਆਗੂ ਡਾ. ਗੁਰਮੀਤ ਸਿੰਘ ਔਲਖ ਜੀ ਪਿਛਲੇ ਦਿਨੀ ਆਪਣੀ ਸੰਸਾਰਕ ਯਾਤਰਾ ਪੂਰਨ ਕਰਦੇ ਹੋਏ ਅਕਾਲ ਪੁਰਖੁ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ ਊਨਾ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਨਾਲ ਸਿੱਖ ਪੰਥ ਨੂੰ ਕਦੇ ਵੀ ਨਾ ਪੂਰਨ ਹੋਣ ਵਾਲਾ ਘਾਟਾ ਪਿਆ ਹੈ।

ਡਾ. ਗੁਰਮੀਤ ਸਿੰਘ ਔਲਖ (ਸੰਨ 1938-2017) ਅਮਰੀਕਾ ਵਿਚ ਇਕ ਖੋਜ ਵਿਿਗਆਨੀ ਸਨ ਜੋ 1980ਵਿਆਂ, 1990 ਅਤੇ 2000 ਦੇ ਦਹਾਕੇ ਵਿਚ ਖਾਲਿਸਤਾਨ ਦੀ ਕੌਂਸਲ ਦੇ ਪ੍ਰਧਾਨ ਦੇ ਤੌਰ ਤੇ ਰਹੇ, ਜੋ ਕਿ ਭਾਰਤ ਦੀ ਪੰਜਾਬ ਦੇ ਖਾਲਿਸਤਾਨ ਅੰਦੋਲਨ ਨੂੰ ਸਮਰਥਨ ਦੇਣ ਵਾਲੀ ਇਕ ਸੰਸਥਾ ਹੈ। ਉਹ ਦਹਾਕਿਆਂ ਦੌਰਾਨ, ਵਾਸ਼ਿੰਗਟਨ, ਡੀ.ਸੀ. ਵਿੱਚ ਅਮਰੀਕੀ ਕਾਂਗਰਸ ਦੇ ਹਾਲ ਵਿੱਚ ਉਸ ਦੇ ਲਾਬਿੰਗ ਲਈ ਜਾਣੇ ਜਾਂਦੇ ਸਨ।

ਡਾ. ਗੁਰਮੀਤ ਸਿੰਘ ਔਲਖ ( ਫਾਈਲ ਫੋਟੋ )

ਡਾ. ਔਲਖ ਦਾ ਜਨਮ 1938 ਵਿਚ ਜਿਲਾ ਲਾਇਲਪੁਰ ਵਿਚ ਹੋਇਆ ਸੀ. ਉਨ੍ਹਾਂ ਦੇ ਦਾਦਾ ਨੇ ਉਨਾਂ ਨੂੰ ਇਸ ਖੇਤਰ ਵਿਚ ਪ੍ਰੇਰਿਤ ਕੀਤਾ। ਸੰਨ 1947 ਪੰਜਾਬ ਦੀ ਵੰਡ ਸਮੇ ਉਹ ਚੜ੍ਹਦੇ ਪੰਜਾਬ ਆਏ। ਡਾ. ਔਲਖ ਨੇ ਪਿੰਡ ਸਰਹਾਲੀ ਕਲਾਂ ਤੋਂ ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ ਵਿਚ ਪੜਾਈ ਕੀਤੀ। ਸੰਨ 1958 ਵਿਚ ਅੰਮ੍ਰਿਤਸਰ ਦੇ ਖਾਲਸਾ ਕਾਲਜ ਤੋਂ ਖੇਤੀਬਾੜੀ ਵਿਿਗਆਨ ਵਿਚ ਡਿਗਰੀ ਪ੍ਰਾਪਤ ਕੀਤੀ ਅਤੇ ਖੇਤੀਬਾੜੀ ਇੰਸਪੈਕਟਰ ਵਜੋਂ ਪੰਜਾਬ ਸਰਕਾਰ ਵਿੱਚ ਨੌਕਰੀ ਪ੍ਰਾਪਤ ਕੀਤੀ। ਉਹ ਸੰਨ 1965 ਪੰਜਾਬ ਤੋਂ ਯੂ.ਕੇ. ਚਲੇ ਗਏ।

ਸੰਨ 1984 ਤੋਂ ਪਹਿਲਾਂ ਡਾ. ਔਲਖ ਦੀ ਕੋਈ ਸਿਆਸੀ ਸ਼ਮੂਲੀਅਤ ਨਹੀਂ ਸੀ। ਉਨ੍ਹਾਂ ਦੇ ਜੀਵਨ ਵਿੱਚ ਵੱਡਾ ਮੋੜ ਜੂਨ 1984 ਵਿਚ ਅਇਆ ਜਦੋਂ ਭਾਰਤੀ ਫੌਜ ਨੇ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਅਸਥਾਨ ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ‘ਤੇ ਹਮਲਾ ਕੀਤਾ, ਜਿਸ ਦਾ ਉਦੇਸ਼ ਉਨਾਂ ਸਿਖਾਂ ਨੂੰ ਖਤਮ ਕਰਨਾ ਸੀ ਜੋ ਪੰਜਾਬ ਅਤੇ ਸਿੱਖਾਂ ਲਈ ਵਧੇਰੇ ਸਿਆਸੀ ਖ਼ੁਦਮੁਖ਼ਤਾਰੀ ਦੀ ਮੰਗ ਕਰ ਰਹੇ ਸਨ। ਇੰਦਰਾ ਗਾਂਧੀ ਦੀ ਅਗਵਾਈ ਹੇਠ ਭਾਰਤੀ ਸਰਕਾਰ ਨੇ ਪੂਰੇ ਪੰਜਾਬ ਵਿਚ ਫੌਜੀ ਕਾਰਵਾਹੀ ਕਰਦਿਆਂ ਦੂਜੇ ਸਿੱਖ ਗੁਰਦੁਆਰਿਆਂ ਤੇ ਵੀ ਹਮਲਾ ਕੀਤਾ। ਸਾਰੇ ਪੰਜਾਬ ਨੂੰ ਮਾਰਸ਼ਲ ਲਾਅ ਅਧੀਨ ਰੱਖਿਆ ਗਿਆ ਅਤੇ ਸਾਰੇ ਸੰਚਾਰ ਬੰਦ ਕਰ ਦਿੱਤੇ ਗਏ. ਇਸ ਮੁਹਿੰਮ ਦੇ ਦੌਰਾਨ ਹਜ਼ਾਰਾਂ ਸਿੱਖਾਂ ਦੀ ਹੱਤਿਆ ਕੀਤੀ ਗਈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਬਿਨਾਂ ਕਿਸੇ ਪ੍ਰਕਿਿਰਆ ਦੇ ਜੁਰਮ ਕੀਤੇ ਗਏ।

ਇਸ ਘੱਲੂਘਾਰੇ ਨੇ ਡਾ. ਔਲਖ ਦੇ ਜੇਹਨ ਉੱਤੇ ਡੂੰਘਾ ਅਸਰ ਪਾਇਆ ਤੇ ਉਹ ਹਰ ਜਗ੍ਹਾ ਸਿੱਖਾਂ ਤੇ ਕੀਤੇ ਜਾ ਰਹੇ ਜ਼ੁਲਮਾਂ ਖਿਲਾਫ ਅਵਾਜ ਬੁਲੰਦ ਕਰਦੇ ਰਹੇ ਅਤੇ ਇੱਕ ਖੁਦ ਮੁਖਤਿਆਰ ਆਜ਼ਾਦ ਦੇਸ਼ ਦੀ ਮੰਗ ਵੀ ਕਰਦੇ ਰਹੇ।
ਉਨਾਂ ਦੇ ਸਿੱਖ ਧਰਮ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਕੀਤੇ ਗਏ ਅਥਾਹ ਯਤਨਾਂ ਨੂੰ ਸਮਰਪਿਤ ਇਕ ਵਿਸ਼ਾਲ ਸ਼ਰਧਾਂਜਲੀ ਸਮਾਗਮ ਵਾਸ਼ਿੰਗਟਨ ਡੀ ਸੀ ਵਿਖੇ ਹੋ ਰਿਹਾ ਹੈ ਜਿਸ ਵਿੱਚ ਸਮੂਹ ਸੰਸਾਰ ਵਿੱਚ ਵਸਦੇ ਹੋਏ ਸਿੱਖ ਪਹੁੰਚ ਰਹੇ ਹਨ।

ਅਮੈਰਿਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਿਥੇ ਸਮੂਹ ਸੰਗਤਾਂ ਨੂੰ ਵਾਸ਼ਿੰਗਟਨ ਡੀ ਸੀ ਵਿਖੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਹੈ ਉਥੇ ਗੁਰਦੁਆਾਰਾ ਸਾਹਿਬ ਸਿੰਘ ਸਭਾ ਬੇ ਏਰੀਆ 680 5 31ਲ਼1ੜ5੍ਰ1ਸ਼ ਮਿਲਪੀਟਸ ਵਿਖੇ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ ਜੋ ਸੰਗਤਾਂ ਵਾਸ਼ਿੰਗਟਨ ਡੀ ਸੀ ਵਿਖੇ ਨਹੀਂ ਪਹੁੰਚ ਸਕਦੀਆਂ ਉਨਾਂ ਨੂੰ ਗੁਰੂ ਦਰਬਾਰ ਮਿਲਪੀਟਸ ਵਿਖੇ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਸਮਾਗਮ ਵਿੱਚ ਸ਼ਿਰਕਤ ਕਰਕੇ ਉਸ ਜੁਝਾਰੂ ਆਤਮਾ ਲਈ ਅਰਦਾਸ ਕਰੀਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version