ਨਵੰਬਰ 1984 ਦੀਆਂ ਘਟਨਾਵਾਂ ਸਿੱਖਾਂ ਦੀ ਸਮੂਹਿਕ ਯਾਦ ਵਿਚ ਡੂੰਘੀਆਂ ਉੱਕਰੀਆਂ ਹੋਈਆਂ ਹਨ। ਇਤਿਹਾਸ ਦੇ ਪੰਨੇ ਸਾਡੀ ਯਾਦ ਵਿੱਚ ਸਦਾ ਜਿਉਂਦੇ ਰਹਿਣੇ ਚਾਹੀਦੇ ਹਨ ਅਤੇ ਅਗਲੀਆਂ ਪੀੜ੍ਹੀਆਂ ਤਕ ਪਹੁੰਚਾਏ ਜਾਣੇ ਚਾਹੀਦੇ ਹਨ।
ਇਸ ਇਤਿਹਾਸ ਨੂੰ ਸੰਭਾਲਣ ਤੇ ਦਸਤਾਵੇਜ਼ੀ ਰੂਪ ਦੇਣ ਦੇ ਉਦੇਸ਼ ਨਾਲ ਅਦਾਰਾ ਸਿੱਖ ਸਿਆਸਤ ਵੱਲੋਂ ਪਿਛਲੇ ਸਾਲ ਗਵਾਹ 84 ਦੇ ਨਾਮ ਹੇਠ ਇਕ ਵਿਸ਼ੇਸ਼ ਲੜੀ ਸ਼ੁਰੀ ਕੀਤੀ ਗਈ ਸੀ। ਇਸ ਉਪਰਾਲੇ ਨੂੰ ਅੱਗੇ ਵਧਾਉਦਿਆਂ ਸਾਲ 2025 ਵਿੱਚ ਸਿੱਖ ਸਿਆਸਤ ਵੱਲੋਂ 1984 ਦੇ ਵੱਖ-ਵੱਖ ਪੀੜਤਾਂ ਅਤੇ ਚਸ਼ਮਦੀਦ ਗਵਾਹਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਤਜ਼ਰਬੇ ਸਾਂਝੇ ਕੀਤੇ ਗਏ।
ਇਸੇ ਲੜੀ ਦੀ 18ਵੀਂ ਕੜੀ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਹ ਅਹਿਮ ਗੱਲਬਾਤ ਆਪ ਸੁਣੋਂ ਅਤੇ ਹੋਰਨਾਂ ਨਾਲ ਸਾਂਝੀ ਕਰੋ।
