ਜੇਕਰ ਅਮਰੀਕਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹਿਮਾਨ ਨਿਵਾਜ਼ੀ ਕੀਤੀ ਤਾਂ ਸਿੱਖ ਫਾਰ ਜਸਟਿਸ ਵਾਈਟ ਹਾਉਸ ਦੇ ਬਾਹਰ ਕਰੇਗਾ ਰੋਸ ਮੁਜ਼ਾਹਰਾ

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਭਾਰਤ ਦੇ ਵਿਵਾਦਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਤਾਵਿਤ ਅਮਰੀਕਾ ਫੇਰੀ ਨੂੰ ਰੱਦ ਕਰਨ ਲਈ ਪਾਈ ਆਨ ਲਾਈਨ ਪਟੀਸ਼ਨ ‘ਤੇ ਦਸਤਖਤ ਕਰਨ ਵਾਲਿਆਂ ਦੀ ਗਿਣਤੀ 100,000 ਦਾ ਅੰਕੜਾ ਪਾਰ ਕਰ ਗਈ ਹੈ। ਜਿਸਦਾ ਮਤਲਬ ਹੈ ਕਿ ਵਾਈਟ ਹਾਉਸ ਵੱਲੋਂ ਇਸ ਮੁੱਦ ‘ਤੇ ਜੁਆਬ ਦੇਣ ਦੀ ਜਰੂਰਤ ਹੈ।
ਹਵਾਈ ਅੱਡੇ ‘ਤੇ ਕਿਰਪਾਨ ਲਿਜਾਣ ਦੇ ਕੇਸ ਵਿੱਚ ਸਿੱਖ ਨੂੰ ਬਰੀ ਕਰਦਿਆਂ ਅਮਰੀਕੀ ਅਦਾਲਤ ਨੇ ਕਿਹਾ ਕਿ “ਸਿੱਖਾਂ ਨੂੰ ਧਰਮ ਦਾ ਪਾਲਣ ਨਿਰਭੈਤਾ ਨਾਲ ਕਰਨ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ”

ਸ਼ਹਿਰ ਦੇ ਇਕ ਹਵਾਈ ਅੱਡੇ ਤੇ ਕਿਰਪਾਨ ਲਿਜਾਣ ਦੇ ਮਾਮਲੇ ਵਿਚ ਇਕ ਸਿੱਖ ‘ਤੇ ਲੱਗੇ ਅਪਰਾਧਕ ਦੋਸ਼ਾਂ ਨੂੰ ਅਮਰੀਕੀ ਅਦਾਲਤ ਨੇ ਸਿੱਖ ਦੇ ਖਿਲਾਫ ਸਾਰੇ ਦੋਸ਼ ਹਟਾਉਂਦੇ ਹੋਏ ਕਿਹਾ ਕਿ ਸਾਰੇ ਸਿੱਖਾਂ ਨੂੰ ਉਨ੍ਹਾਂ ਦੇ ਧਰਮ ਦਾ ਪਾਲਣ ਨਿਰਭੈ ਰੂਪ ਵਿਚ ਕਰਨ ਦੇ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।
ਅਮਰੀਕਾ ਦੇ ਸਿੱਖਾਂ ਵੱਲੋਂ ਟੀ.ਵੀ ਰਾਹੀ “ਸਿੱਖ ਪਛਾਣ” ਜਾਗਰੂਕਤਾ ਮੁਹਿੰਮ

ਅਮਰੀਕਾ ’ਚ ਸਿੱਖਾਂ ਵੱਲੋਂ ਅਮਰੀਕਾ ਦੀ ਤਰੱਕੀ ਵਿੱਚ ਪਾਏ ਯੋਗਦਾਨ ਅਤੇ ਪਛਾਣ ਅਤੇ ਸਿੱਖ ਦਸਤਾਰ ਪ੍ਰਤੀ ਅਮਰੀਕੀਆਂ ਨੂੰ ਜਾਣੂ ਕਰਵਾਉਣ ਲਈ ਉੱਥੋਂ ਦੇ ਸਿੱਖਾਂ ਵੱਲੋਂ ਇੱਕ ਵਿਸ਼ੇਸ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ।ਪਿਛਲੇ ਕਾਫੀ ਸਮੇਂ ਤੋਂ ਸਿੱਖ ਪਛਾਣ ਪ੍ਰਤੀ ਅਨਜਾਣਤਾ ਕਾਰਣ, ਸਿੱਖਾ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਇਹ ਉਪਰਾਲਾ ਕੀਤਾ ਗਿਆ ਹੈ।
ਮਨਮੋਹਨ ਸਿੰਘ ਖਿਲਾਫ ਅਮਰੀਕਾ ਵਿੱਚ ਦਰਜ਼ ਮਾਮਲੇ ਵਿੱਚ ਵਿਸ਼ੇਸ਼ ਛੋਟ ‘ਤੇ ਨਿਆ ਵਿਭਾਗ 10 ਜੁਲਾਈ ਨੂੰ ਦੇਵੇਗਾ ਜਵਾਬ

ਅਮਰੀਕਾ ਦੀ ਇਕ ਅਦਾਲਤ ਨੇ 2 ਮਈ 2014 ਨੂੰ ਨਿਊਯਾਰਕ ਸਥਿਤ ਸਿੱਖ ਜਥੇਬੰਦੀ”ਸਿੱਖਸ ਫਾਰ ਜਸਟਿਸ” ਵੱਲੋਂ ਦਾਖਲ ਮਨੁੱਖੀ ਅਧਿਕਾਰ ਉਲੰਘਣ ਦੇ ਮਾਮਲੇ ‘ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਛੁੱਟ ਦੇਣ ਦੇ ਮੁੱਦੇ ‘ਤੇ ਜਸਟਿਸ ਵਿਭਾਗ ਤੋਂ 10 ਜੁਲਾਈ ਤੱਕ ਜਵਾਬ ਦੇਣ ਨੂੰ ਕਿਹਾ ਹੈ। ਜਸਟਿਸ ਵਿਭਾਗ ਨੇ ਹਾਲ ਹੀ ‘ਚ ਵਾਸ਼ਿੰਗਟਨ ਫੈਡਰਲ ਕੋਰਟ ਨੂੰ ਸੂਚਿਤ ਕੀਤਾ ਸੀ ਕਿ ਪ੍ਰਧਾਨ ਮੰਤਰੀ ਦੇ ਤੌਰ ‘ਤੇ ਸਿੰਘ ਨੂੰ ਅਮਰੀਕਾ ‘ਚ ਛੁੱਟ ਮਿਲੀ ਹੋਈ ਹੈ ਪਰ ਸਿੱਖ ਜਥੇਬੰਦੀ ਨੇ ਜਵਾਬ ‘ਚ ਦਾਅਵਾ ਕੀਤਾ ਸੀ ਕਿ ਮਨਮੋਹਨ ਸਿੰਘ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਹਨ ਇਸ ਲਈ ਉਨ੍ਹਾਂ ਨੂੰ ਛੁੱਟ ਪ੍ਰਾਪਤ ਨਹੀਂ ਹੋ ਸਕਦੀ।
ਸੰਯੁਕਤ ਰਾਸ਼ਟਰ ਸਾਹਮਣੇ ਮੁਜ਼ਾਹਰੇ ਦੌਰਾਨ ਸਿੱਖਾਂ ਨੇ ਕੱਢਿਆ ਸਿੱਖ ਪ੍ਰਭੂਸੱਤਾ ਮਾਰਚ

ਸਿੱਖਜ਼ ਫਾਰ ਜਸਟਿਸ (ਐਮਐਫਜੇ), ਨਾਮੀ ਜਥੇਬੰਦੀ ਨੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਸੰਸਥਾ ਕੋਲ ਸ਼ਿਕਾਇਤ ਦਰਜ ਕਰਾਉਂਦਿਆਂ ਸੰਯੁਕਤ ਰਾਸ਼ਟਰ ਨੂੰ ਕਿਹਾ ਕਿ ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਫੌਜੀ ਕਾਰਵਾਈ ਦੌਰਾਨ ਹੋਏ ਅਪਰਾਧਾਂ ਦੀ ਜਾਂਚ ਅਤੇ ਸਜ਼ਾ ਦੇਣ ਲਈ ਇਕ ਟ੍ਰਿਬਿਊਨਲ ਕਾਇਮ ਕੀਤਾ ਜਾਵੇ।
