Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

Sikhs in America

Sikhs in America

ਅਮਰੀਕਾ ਵਿੱਚ ਇੱਕ ਸਿੱਖ ਬੁਜ਼ਰਗ ਅਤੇ ੳਸੁਦੀ ਪਤਨੀ ਨੂੰ ਲੁਟੇਰਿਆਂ ਵੱਲੋਂ ਹਮਲਾ ਕਰਕਰੇ ਜਖਮੀ ਕਰ ਦਿੱਤਾ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ। ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਲੁੱਟ ਖੋਹ ਨਾਲ ਸਬੰਧੀਤ ਹੈ ਅਤੇ ਨਸਲੀ ਨਹੀਂ ਲੱਗਦਾ।
ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀ ਨਾਮਜ਼ਦਗੀ ਲਈ ਰਿਪਬਲਿਕਨ ਪਾਰਟੀ ਦੇਂ ਉਮੀਦਵਾਰਾਂ ’ਚ ਸਭ ਤੋਂ ਅੱਗੇ ਚਲ ਰਹੇ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਹੋਰ ਘੱਟ ਗਿਣਤੀ ਫਿਰਕਿਆਂ ਦੇ ਹੱਕਾਂ ਦੀ ਰਾਖੀ ਕਰਨਾ ਚਾਹੁੰਦੇ ਹਨ ਪਰ ‘ਕੱਟਡ਼ਪੰਥੀ ਇਸਲਾਮ’ ਦੀ ਗੰਭੀਰ ਸਮੱਸਿਆ ਨੂੰ ਵੀ ਸਮਝਣ ਦੀ ਲੋਡ਼ ਹੈ।
ਅਮਰੀਕੀ ਫੌਜ ਵਿੱਚ ਸੇਵਾਵਾਂ ਨਿਭਾਅ ਰਹੇ ਤਿੰਂ ਸਿੱਖ ਫੌਜੀਆਂ ਨੇ ਅੱਜ ਦਸਤਾਰ, ਕੇਸ ਅਤੇ ਦਾੜ੍ਹੀ ਵਰਗੇ ਸਿੱਖ ਧਰਮ ਦੇ ਕਕਾਰਾਂ ਨਾਲ ਸਮਝੌਤਾ ਕਰਨ ਲਈ ਮਜਬੂਰ ਕੀਤੇ ਬਿਨਾਂ ਅਮਰੀਕੀ ਰੱਖਿਆ ਸੈਨਾਵਾਂ ਵਿਚ ਸੇਵਾ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕਰਦਿਆਂ ਰੱਖਿਆ ਵਿਭਾਗ ਖਿਲਾਫ ਮਾਮਲਾ ਦਾਇਰ ਕੀਤਾ ਹੈ।
ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਸ੍ਰ: ਹਰਜੀਤ ਸਿੰਘ ਸਜਣ ਦਾ ਪ੍ਰਧਾਨ ਮੰਤਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਅਮਰੀਕਾ ਪਹੁੰਚਣ ‘ਤੇ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੇ ਨਿੱਘਾ ਸਵਾਗਤ ਕੀਤਾ।
ਅਮਰੀਕਾ ਵਿੱਚ ਨਸਲੀ ਹਮਲਿਆਂ ਅਤੇ ਵਿਤਕਰਿਆਂ ਨਾਲ ਜੂਝ ਰਹੇ ਸਿੱਖਾਂ ਨੂੰ ਸਰਕਾਰੀ ਅਤੇ ਗੈਰਸਰਕਾਰੀ ਪੱਥਰ ‘ਤੇ ਕੀਤੇ ਜਾ ਰਹੇ ਯਤਨਾਂ ਦੇ ਕੁਝ ਨਤੀਜ਼ੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਸਿੱਖਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਯਤਨਾ ਸਦਕਾ ਹੀ ਬੀਤੇ ਸਾਲ ਨਵੰਬਰ 'ਚ ਇਕ ਸਿੱਖ ਬੱਸ ਡਰਾਈਵਰ 'ਤੇ ਹਮਲਾ ਕਰਨ ਵਾਲੇ ਤੇ ਉਸ ਨੂੰ ਅੱਤਵਾਦੀ ਤੇ ਆਤਮਘਾਤੀ ਹਮਲਾਵਰ ਕਹਿਣ ਵਾਲੇ ਇਕ ਵਿਅਕਤੀ ਖਿਲਾਫ਼ ਲਾਸ ਏਾਜਲਸ ਦੇ ਅਧਿਕਾਰੀਆਂ ਨੇ ਨਫ਼ਰਤੀ ਹਿੰਸਾ ਦੇ ਦੋਸ਼ ਦਰਜ ਕੀਤੇ ਹਨ।
ਅਮਰੀਕਾ ਵਿੱਚ ਸਿੱਖਾਂ ‘ਤੇ ਹੁੰਦੇ ਨਸਲੀ ਹਮਲੇ ਗਲਤ ਪਛਾਣ ਕਾਰਨ ਹੁੰਦੇ ਹਨ ਅਤੇ ਸਿੱਖਾਂ ਨੂੰ ਨਸਲੀ ਨਫਰਤ ਦਾ ਸ਼ਿਕਾਰ ਹੁੰਦੇ ਪੈਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਬਾਲਟੀਮੋਰੇ ਮੈਰੀਲੈਂਡ ਵਿਖੇ ਇੱਕ ਮਸਜਿਦ ਵਿਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਅਮਰੀਕਾ ਵਿੱਚ ਨਸਲੀ ਹਮਲਿਆਂ ਅਤੇ ਵਿਤਕਰਿਆਂ ਨਾਲ ਜੂਝ ਰਹੇ ਸਿੱਖਾਂ ਨੂੰ ਸਰਕਾਰੀ ਅਤੇ ਗੈਰਸਰਕਾਰੀ ਪੱਥਰ ‘ਤੇ ਅਨੇਕਾਂ ਯਤਨ ਕਰਨ ਦੇ ਬਾਵਜੂਦ ਰਾਹਤ ਨਹੀਂ ਮਿਲ ਰਹੀ।ਇੱਕ ਸਿੱਖ ਨੌਜਵਾਨ ਨੂੰ ਹਵਾਈ ਜ਼ਹਾਜ਼ ਵਿੱਚੋਂ ਉਤਾਰਨ ਦੀ ਨਸਲੀ ਵਿਤਕਰੇ ਘਟਨਾਂ ਨੂੰ ਥੋੜੇ ਹੀ ਦਿਨ ਹੋਏ ਹਨ, ਹੁਣ ਇੱਕ ਬੱਸ ਦੇ ਸਿੱਖ ਡਰਈਵਰ ‘ਤੇ ਨਸਲੀ ਹਮਲਾ ਹੋਣ ਦੀ ਖ਼ਬਰ ਅ ਰਹੀ ਹੈ।
ਸੰਸਾਰ ਦੇ ਵੱਖ-ਵੱਖ ਦੇਸ਼ ਵਿੱਚ ਵੱਸ ਰਹੇ ਸਿੱਖਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਦਿਆਂ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਮੱਲਾਂ ਮਾਰਕੇ ਸਿੱਖ ਕੌਮ ਦਾ ਮਾਣ ਵਧਾਇਆ ਹੈ। ਸਿੱਖ ਕੌਮ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਮਰੀਕੀ ਸਿੱਖ ਗਰੁਬੀਰ ਸਿੰਘ ਅਟਾਰਨੀ ਨੂੰ ਨਿਊਜਰਸੀ ਦੀ ਸਭ ਤੋਂ ਜ਼ਿਆਦਾ ਸੰਘਣੀ ਅਬਾਦੀ ਵਾਲੀ ਕਾਊਾਟੀ 'ਚ ਸੀਨੀਅਰ ਵਕੀਲ ਨਿਯੁਕਤ ਕੀਤਾ ਗਿਆ ਹੈ । ਉਹ ਰਾਜ 'ਚ ਇਸ ਆਹੁਦੇ 'ਤੇ ਕਾਬਜ਼ ਹੋਣ ਵਾਲੇ ਪਹਿਲੇ ਸਿੱਖ ਅਤੇ ਦੱਖਣੀ ਏਸ਼ਿਆਈ ਹਨ ।
ਅਮਰੀਕਾ ਵਿਚ ਸਿੱਖਾਂ ਖਿਲਾਫ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਅਤੇ ਅਮਰੀਕਾ ਵਾਸੀਆਂ ਨੂੰ ਸਿੱਖ ਪਛਾਣ ਅਤੇ ਸਿੱਖ ਕੌਮ/ਧਰਮ ਬਾਰੇ ਦੱਸਣ ਲਈ ਸਿੱਖ ਜੱਥੇਬੰਦੀ ਕੌਮੀ ਸਿੱਖ ਮੁਹਿੰਮ (ਐਨ. ਐਸ. ਸੀ.) ਨੇ ਸਮਾਜ ਸੇਵੀ ਸੰਗਠਨਾਂ ਦਾ ਇਕ ਗਠਜੋੜ ਕਾਇਮ ਕੀਤਾ ਹੈ ।
ਸਿੱਖ ਪਛਾਣ ਸਬੰਧੀ ਜਾਗਰੂਕਤਾ ਫੈਲਾਉਣ ਦੇ ਸਿੱਖਾਂ ਦੇ ਲਗਾਤਾਰ ਯਤਨਾਂ ਦੇ ਬਾਵਜੂਦ ਸਿੱਖ ਪਛਾਣ ਸਬੰਧੀ ਪੈਦਾ ਹੋਏ ਭੁਲੇਖਿਆਂ ਕਰਕੇ ਸਿੱਖਾਂ ਨੂੰ ਸੰਸਾਰ ਭਰ ਵਿੱਚ ਨਸਲੀ ਵਿਤਕਰੇ, ਨਸਲੀ ਟਿੱਪਣੀਆਂ ਅਤੇ ਨਸਲੀ ਹਮਲ਼ਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਪਰਵਿੰਦਰ ਸਿੰਘ ਝੋਟਾ ਦੀ ਮੌਤ ਨੇ ਪੰਜਾਬ ਵਿੱਚ ਨਸ਼ੇ, ਸਿਆਸਤ ਅਤੇ ਸਰਹੱਦੀ ਸੁਰੱਖਿਆ ਨਾਲ ਜੁੜੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਹ ਲੇਖ ਪੰਜਾਬ ਦੇ ਇਤਿਹਾਸਕ ਸੰਘਰਸ਼ ਅਤੇ ਮੌਜੂਦਾ ਨਸ਼ਾ ਸੰਕਟ ਨੂੰ ਇੱਕ ਵੱਡੇ ਸਿਆਸੀ ਅਤੇ ਢਾਂਚਾਗਤ ਪ੍ਰਸੰਗ ਵਿੱਚ ਸਮਝਣ ਦੀ ਕੋਸ਼ਿਸ਼ ਕਰਦਾ ਹੈ।
ਮੁੱਕੇਬਾਜ਼ੀ ਦੇ ਰਿੰਗ ਵਿੱਚ ‘ਬਾਬਾ ਬੌਕਸਰ’ ਵਜੋਂ ਮਸ਼ਹੂਰ ਪਰਵਿੰਦਰ ਝੋਟਾ ਨੇ ਬਾਅਦ ਵਿੱਚ ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਜੰਗ ਛੇੜੀ। ਕੌਮੀ ਪੱਧਰ ਦੇ ਖਿਡਾਰੀ ਤੋਂ ਨਸ਼ਾ ਵਿਰੋਧੀ ਕਾਰਕੁਨ ਬਣਨ ਤੱਕ ਉਸ ਦੀ ਜ਼ਿੰਦਗੀ ਸੰਘਰਸ਼, ਬੇਬਾਕੀ ਅਤੇ ਲੋਕਾਂ ਦੀ ਮਦਦ ਨਾਲ ਭਰੀ ਰਹੀ।
- ਅਮਰੀਕਾ ਭਾਰਤ ਰਣਨੀਤਕ ਨੇੜਤਾ ਸਿਰਫ਼ ਰੱਖਿਆ ਜਾਂ ਵਪਾਰਕ ਸਾਂਝ ਦਾ ਮਸਲਾ ਨਹੀਂ। ਇਹ ਲੇਖ ਵੇਖਦਾ ਹੈ ਕਿ ਅਮਰੀਕੀ ਪ੍ਰਭਾਵ, ਭਾਰਤੀ ਰਣਨੀਤਕ ਖ਼ੁਦਮੁਖ਼ਤਿਆਰੀ ਅਤੇ ਪੰਜਾਬ ਤੇ ਸਿੱਖ ਪੰਥ ਦੀ ਰਾਜਸੀ ਹਸਤੀ ਆਪਸ ਵਿੱਚ ਕਿਵੇਂ ਟਕਰਾਉਂਦੀਆਂ ਹਨ।