ਸੰਤ ਭਿੰਡਰਾਂਵਾਲਿਆਂ ਦਾ ਜਨਮ ਦਿਨ ਗੁਰਦੁਆਰਾ ਸਾਹਿਬ ਟਰਲਕ ਵਿਚ ਚੜ੍ਹਦੀ ਕਲਾ ਨਾਲ ਮਨਾਇਆ ਗਿਆ

ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਬੜੀ ਸ਼ਰਧਾ, ਸਤਿਕਾਰ ਦੇ ਚੜ੍ਹਦੀ ਕਲਾ ਦੇ ਮਾਹੌਲ ਵਿਚ ਗੁਰਦੁਆਰਾ ਸਾਹਿਬ ਟਰਲਕ ਦੀ ਪ੍ਰਬੰਧਕ ਕਮੇਟੀ ਨੇ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ।

ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦਾ ਜਨਮ ਦਿਹਾੜਾ ਆਸਟਰੇਲੀਆ ਵਿੱਚ ਮਨਾਇਆ ਗਿਆ

ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਚ ਖਾਲਸਾ ਛਾਉਣੀ, ਸਿੱਖ ਫੈਡਰੇਸ਼ਨ ਅਸਟਰੇਲੀਆ, ਆਖੰਡ ਕੀਰਤਨੀ ਜੱਥਾ ਆਸਟਰੇਲੀਆ, ਬਾਬਾ ਬਿਧੀ ਚੰਦ ਦਲ, ਦਮਦਮੀ ਟਕਸਾਲ, ਰਣਜੀਤ ਗਤਕਾ ਅਖਾੜਾ ਸਮੇਤ ਹੋਰ ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ ।

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿੱਖੇ ਮਨਾਇਆ ਗਿਆ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ।

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਜਨਮ ਦਿਨ ਨੂੰ ਸਮਰਪਿਤ ਤਿੰਨ ਦਿਨਾ ਸਮਾਗਮ 7 ਫਰਵਰੀ ਤੋਂ ਸ਼ੁਰੂ

ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਨ ਵੱਖ–ਵੱਖ ਸੰਸਥਾਵਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਯਾਦਗਾਰੀ ਕਮੇਟੀ, ਜਥੇਦਾਰ ਦੁੱਲਾ ਸਿੰਘ-ਸੁੱਚਾ ਸਿੰਘ ਸਪੋਰਟਸ ਕਲੱਬ, ਨਗਰ ਪੰਚਾਇਤਾਂ, ਐਨ. ਆਰ. ਆਈ. ਵੀਰ ਅਤੇ ਸਮੂਹ ਨਗਰ ਨਿਵਾਸੀ ਪਿੰਡ ਰੋਡੇ (ਮੋਗਾ) ਵੱਲੋਂ 7 ਫਰਵਰੀ ਤੋਂ 11 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ।

ਸੰਤ ਭਿੰਡਰਾਂਵਾਲਿਆਂ ਦੀ ਗੁਰਦੁਆਰਾ ਸਾਗਿਬ ਵਿੱਚ ਲੱਗੀ ਤਸਵੀਰ ‘ਤੇ ਕਾਂਗਰਸ ਨੇ ਜਤਾਇਆ ਇਤਰਾਜ਼

ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ‘ਚ ਖਾੜਕੂਵਾਦ ਲਈ ਜ਼ਿੰਮੇਵਾਰ ਸੀ। ਉਦੋਂ ਵੀ ਬਾਦਲ ਤੇ ਪਾਰਟੀ ਦੇ ਮੋਹਤਬਰ ਖਾੜਕੂਆਂ ਦੇ ਭੋਗਾਂ ‘ਤੇ ਜਾ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਦੇ ਰਹੇ ਸਨ। ਹੁਣ ਫਿਰ ਪੰਜਾਬ ‘ਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰਕੇ ਹਿੰਦੂਆਂ ਦੇ ਮਨਾਂ ‘ਚ ਦਹਿਸ਼ਤ ਪੈਦਾ ਕਰਨਾ ਚਾਹੁੰਦੇ ਹਨ।

ਸਿੱਖ ਅਜ਼ਾਦੀ ਲਈ ਜਾਗਰੂਕਤਾ ਮੁਹਿੰਮ ਦਾ “ਸਿੱਖਸ ਫਾਰ ਜਸਟਿਸ” ਵੱਲੋਂ ਸਰੀ ਵਿੱਚ ਆਰੰਭ

ਅਮਰੀਕਾ ਦੀ ਸਿੱਖ ਸੰਸਥਾ ‘ਸਿੱਖਸ ਫ਼ਾਰ ਜਸਟਿਸ’ ਜੋ ਕਿ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਅਤੇ ਸਿੱਖ ਕੌਮ ਦੀ ਅਜ਼ਾਦੀ ਲਈ ਸੰਸਾਰ ਪੱਧਰ ‘ਤੇ ਲੜ ਰਹੀ ਹੈ, ਨੇ ਸਿੱਖਾਂ ਨੂੰ ਸਵੈ-ਆਜ਼ਾਦੀ ਲਈ ਜਾਗਰੂਕ ਕਰਨ ਵਾਸਤੇ ਮੁਹਿੰਮ ਦਾ ਆਰੰਭ ਸਰੀ ਵਿਖੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਉਨ੍ਹਾਂ ਦੱਸਿਆ ਕਿ “ਸਿੱਖ ਅਜ਼ਾਦੀ” ਜਾਗਰੂਕਤਾ ਮੁਹਿੰਮ ਬਾਰੇ ਵੱਡੀ ਇਕੱਤਰਤਾ ਸਰੀ ਵਿਖੇ ਨਵੰਬਰ ਦੇ ਅੰਤ ‘ਚ ਕੀਤੀ ਜਾ ਰਹੀ ਹੈ।

ਪਿੰਡ ਰੋਡੇ ਨੇੜੇ ਸੌਦਾ ਸਾਧ ਦਾ ਡੇਰਾ ਬਣਾਇਆ ਜਾਣਾ ਸੰਤ ਭਿੰਡਰਾਂਵਾਲਿਆਂ ਦੀ ਸ਼ਖਸ਼ੀਅਤ ਨੂੰ ਚੁਣੌਤੀ: ਸਿੱਖ ਆਗੂ

ਵੀਹਵੀਂ ਸਦੀ ਦੇ ਮਹਾਨ ਯੋਧੇ, ਸਿੱਖ ਸੰਘਰਸ਼ ਦੀ ਰੂਹ-ਏ ਰਵਾਂ, ਸਿੱਖਾਂ ਦੀ ਕੌਮ ਵਿੱਚ ਪੇਤਲੀ ਪੈ ਚੁੱਕੀ ਸਿੱਖੀ ਸਪਿਰਟ ਨੂੰ ਸ਼ਿਖਰ ‘ਤੇ ਪਹੁੰਚਾਉਣ ਵਾਲੇ, ਸਿੱਖ ਕੌਮ ਦੀ ਅਜ਼ਾਦੀ ਦੇ ਸੰਕਲਪ ਨੂੰ ਸਿੱਖ ਚੇਤਨਾ ਵਿੱਚ ਵਸਾੳੇਣ ਵਾਲੇ, ਕਥਨੀ ਤੇ ਕਰਨੀ ਦੇ ਪਰਪੱਕ, ਰੌਸ਼ਨ ਦਿਮਾਗ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਪਿੰਡ ਰੋਡੇ ਦੇ ਨੇੜੇ ਸਮਾਲਸਰ ਵਿੱਵ ਸੌਦਾ ਸਾਧ ਦੇ ਬਣ ਰਹੇ ਡੇਰੇ ਨੂੰ ਰੋਕਣ ਲਈ ਅੱਜ ਸਿੱਖੀ ਸਪਿਰਟ ਵਾਲੇ ਸਿੱਖਾਂ ਨੇ ਅਗਲੀ ਕਾਰਵਾਈ ਲਈ ਵਿਊਤਬੰਦੀ ਕਰਨ ਲਈ ਮੀਟਿੰਗ ਕੀਤੀ।

ਸੰਤ ਭਿੰਡਰਾਂਵਾਲਿਆਂ ਦੇ ਪਿੰਡ ਨੇੜੇ ਸੌਦਾ ਸਾਧ ਦਾ ਡੇਰਾ ਬਣਉਣਾ ਸੋਚੀ ਸਮਝੀ ਚਾਲ

ਅੱਜ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਜੋ ਕਸਬਾ ਸਮਾਲਸਰ ਵਿਖੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਅਸਥਾਨ ਪਿੰਡ ਰੋਡੇ ਦੇ ਨਜਦੀਕ ਡੇਰਾ ਪੈਰੋਕਾਰਾਂ ਵੱਲੋਂ ਨਾਮ ਚਰਚਾਘਰ ਬਣਾਇਆ ਜਾ ਰਿਹਾ ਇਹ ਇੱਕ ਸੋਚੀ ਸਮਝੀ ਅਤੇ ਵੱਡੀ ਚਾਲ ਹੈ।

ਸ਼ਿਵ ਸੈਨਾ ਹਿੰਦੁਸਤਾਨ ਨੇ ਸੰਤ ਭਿੰਡਰਾਂਵਾਲਿਆਂ ਦੇ ਪੋਸਟਰਾਂ ‘ਤੇ ਪਾਬੰਦੀ ਦੀ ਮੰਗ ਕਰਦਿਆਂ ਪੋਸਟਰ ਸਾੜਨ ਦੀ ਦਿੱਤੀ ਧਮਕੀ

ਇਸਨੂੰ ਸਿੱਖ ਕੌਮ ਪ੍ਰਤੀ ਨਫਰਤ ਦੀ ਹੱਦ ਹੀ ਕਿਹਾ ਜਾਵੇਗਾ ਕਿ ਸਿੱਖ ਆਪਣੀ ਕੌਮ ‘ਤੇ ਹੋਏ ਜ਼ੁਲਮ ਅਤੇ ਉਸ ਜ਼ੁਲਮ ਦਾ ਟਾਕਰਾ ਕਰਨ ਵਾਲੇ ਸਿੰਘਾਂ ਦੀ ਯਾਦ ਨੂੰ ਸਮਰਪਿਤ ਦਿਹਾੜਾਂ ਮਨਾੳਣ ‘ਤੇ ਵੀ ਸ਼ਿਵ ਸੈਨਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਸਿੱਖਾਂ ਦੇ ਮੁਕੱਦਸ ਅਸਥਾਨ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਹਜ਼ਾਰਾਂ ਨਿਰਦੋਸ਼ ਸਿੱਖ ਸ਼ਰਧਾਲੂਆਂ ਦੇ ਭਾਰਤੀ ਫੋਜ ਵੱਲੋਂ ਹੋਏ ਵਹਿਸ਼ੀਆਨਾ ਕਤਲਾ ਤੋਂ ਪ੍ਰਭਾਵਿਤ ਸਿੱਖ ਦੀਆਂ ਭਾਵਨਾਵਾਂ ਜਿਵੇਂ ਭਾਵਨਾਵਾਂ ਹੀ ਨਾ ਹੋਣ।

ਜੂਨ 84: ਭਵਿੱਖ ਲਈ ਕੇਂਦਰ ਬਿੰਦੂ -ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਸਿੱਖ ਪੰਥ ਦੇ ਭਵਿੱਖ ਨੂੰ ਤਹਿ ਕਰਦਿਆਂ ਜੂਨ 84 ਘੱਲ਼ੂਘਾਰਾ ਇਕ ਅਹਿਮ ਕੇਂਦਰੀ ਬਿੰਦੂ ਹੈ। ਇਸਦੀ ਗੱਲ ਕੀਤੇ ਤੋਂ ਬਿਨਾਂ ਪੰਥ ਦਾ ਭਵਿੱਖ ਤਹਿ ਕਰਨ ਦੀਆਂ ਸੋਚਣ ਵਾਲੇ ਪੰਥ ਦੋਖੀ ਹਨ। ਇਹੀ ਇਕ ਅਜਿਹਾ ਨੁਕਤਾ ਹੈ ਜਿਸ ਉੱਤੇ ਇਕ ਮਤ ਹੋਕੇ ਅਸੀਂ ਆਪਣੇ ਅਗਲੇਰੇ ਰਾਹ ਤਹਿ ਕਰ ਸਕਦੇ ਹਾਂ। ਜੂਨ 84 ਘੱਲੂਘਾਰਾ ਜਿੱਥੇ ਸਾਨੂੰ ਭਾਰਤੀ ਕਹਾਉਂਣ ਤੋਂ ਸ਼ਰਮ ਮਹਿਸੂਸ ਕਰਵਾਉਂਦਾ ਹੈ ਉੱਥੇ ਦੁਨੀਆਂ ਦੇ ਨਕਸ਼ੇ ਉੱਤੇ ਪੰਥ ਦੀ ਸਿਆਸੀ ਹੋਂਦ-ਹਸਤੀ ਕਾਇਮ ਕਰਨ ਲਈ ਵੀ ਪਰੇਰਦਾ ਹੈ।